ਵਟਸਐਪ ਲਿਆ ਰਿਹਾ ਹੈ ਇਹ 5 ਦਿਲਚਸਪ ਨਵੇਂ ਫੀਚਰਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਜਾਣੋ, ਕਿਹੜੇ ਹਨ ਇਹ 5 ਫੀਚਰਸ ਜਿਸ ਨਾਲ ਹੋਣਗੇ ਵੱਡੇ ਬਦਲਾਅ

WhatsApp

ਵਟਸਐਪ ਜੋ ਕਿ ਸਾਰੀ ਦੁਨੀਆ ਵਿਚ ਹੀ ਬਹੁਤ ਮਸ਼ਹੂਰ ਐਪ ਬਣ ਚੁੱਕਾ ਹੈ ਇਸ ਵਿਚ ਕੁਝ ਨਵੇਂ-ਨਵੇਂ ਫੀਚਰਸ ਪੇਸ਼ ਕੀਤੇ ਗਏ ਹਨ। ਵੈਬਟਾਇੰਫੋ ਤੇ ਨਵੇਂ ਫੀਚਰਸ ਦੀ ਖਬਰ ਆਉਂਦੀ ਰਹਿੰਦੀ ਹੈ। ਅਜਿਹਾ ਹੀ ਬਦਲਾਅ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ ਜਿਸ ਵਿਚ ਅਜਿਹੇ ਹੀ 5 ਦਿਲਚਸਪ ਫੀਚਰਸ ਨੂੰ ਜਲਦ ਹੀ ਵਟਸਐਪ ਵਿਚ ਪੇਸ਼ ਕੀਤਾ ਜਾਵੇਗਾ। ਰਿਪੋਰਟ ਮੁਤਾਬਕ ਫਿਲਹਾਲ ਇਹਨਾਂ ਫੀਚਰਸ ਦਾ Beta ਵਰਜ਼ਨ ਆਇਆ ਹੈ ਅਤੇ ਜਲਦ ਹੀ ਹਰ ਯੂਜ਼ਰਸ ਲਈ ਨਵਾਂ ਅਪਡੇਟ ਆਵੇਗਾ।

ਇਹਨਾਂ ਫੀਚਰਸ ਵਿਚ ਫਾਰਵਰਡ ਮੈਸੇਜ, ਫਿੰਗਰਪ੍ਰਿੰਟ ਲਾਕ, ਡਾਰਕ ਮੋਡ, ਰੈਕਿੰਗ ਕਾਨਟੈਕਟ ਅਤੇ ਕਾਂਨਜ਼ਿਕਉਟਿਵ ਵਾਇਸ ਮੈਸੇਜ ਹੈ। ਵਾਟਸਐਪ ਅਪਣੇ ਪਲੇਟਫਾਰਮ ਤੇ ਦੋ ਨਵੇਂ ਫੀਚਰ ਫਾਰਵਰਡਿੰਗ ਇੰਫੋ ਅਤੇ ਫ੍ਰੀਕੁਐਂਟਲੀ ਫੋਰਵਰਡਿੰਗ ਪੇਸ਼ ਕਰਨ ਵਾਲਾ ਹੈ। ਫੋਰਵਰਡਿੰਗ ਇੰਫੋ ਫੀਚਰ ਨਾਲ ਯੂਜ਼ਰਸ ਜਾਣ ਸਕਣਗੇ ਕਿ ਕੋਈ ਮੈਸੇਜ ਕਿੰਨੀ ਵਾਰ ਫਾਰਵਰਡ ਹੋਇਆ ਹੈ। ਪਰ ਧਿਆਨ ਰਹੇ ਕਿ ਇਹ ਜਾਣਕਾਰੀ ਤੁਹਾਨੂੰ ਉਸ ਵਕਤ ਹੀ ਪਤਾ ਚੱਲੇਗੀ ਜਦੋਂ ਤੁਸੀਂ ਖੁਦ ਉਹ ਮੈਸੇਜ ਕਿਸੇ ਹੋਰ ਨੂੰ ਫਾਰਵਰਡ ਕਰੋਗੇ।

ਫ੍ਰੀਕੁਐਂਟਲੀ ਫੋਰਵਰਡਿੰਗ ਉਸ ਮੈਸੇਜ ਨਾਲ ਵਿਖਾਈ ਦੇਵੇਗਾ ਜਿਸ ਨੂੰ 4 ਵਾਰ ਤੋਂ ਜ਼ਿਆਦਾ ਫਾਰਵਰਡ ਕੀਤਾ ਗਿਆ ਹੈ। ਵਟਸਐਪ ਨੇ ਇਹ ਫੀਚਰ ਆਈਓਐਸ ਯੂਜ਼ਰਸ ਲਈ ਪੇਸ਼ ਕਰ ਦਿੱਤਾ ਹੈ ਪਰ ਇੰਡ੍ਰਾਇਰਡ ਯੂਜ਼ਰਸ ਲਈ ਇਹ ਫੀਚਰ ਹੁਣ ਵੀ ਬੀਟਾ ਵਰਜ਼ਨ ਵਿਚ ਹੈ। ਇਸ ਨਵੇਂ ਫੀਚਰ ਇਹ ਹੋਵੇਗਾ ਕਿ ਵਟਸਐਪ ਤੁਹਾਡਾ ਚਿਹਰਾ ਦੇਖ ਕੇ ਜਾਂ ਫਿੰਗਰਪ੍ਰਿੰਟ ਨਾਲ ਹੀ ਖੁੱਲ੍ਹੇਗਾ। ਇਹ ਫੀਚਰ ਆਨ ਕਰਦੇ ਹੀ ਵਟਸਐਪ ਤੇ ਬੈਕਗ੍ਰਾਉਂਡ ਕਲਰ ਕਾਲਾ ਹੋ ਜਾਵੇਗਾ।

ਇਸ ਵਿਚ ਯੂਜ਼ਰਸ ਲੰਬੇ ਸਮੇਂ ਤੱਕ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਵਟਸਐਪ ਤੇ ਚੈਟਿੰਗ ਕਰ ਸਕਣਗੇ ਅਤੇ ਉਹਨਾਂ ਦੀਆਂ ਅੱਖਾਂ ਤੇ ਵੀ ਬੁਰਾ ਅਸਰ ਨਹੀਂ ਪਵੇਗਾ। ਇਸ ਫੀਚਰ ਤੇ ਵੈਬੀਟਾਇੰਫੋ ਕਈ ਵਾਰ ਟਵੀਟ ਵੀ ਕਰ ਚੁੱਕਿਆ ਹੈ। ਜਾਣਕਾਰੀ ਮੁਤਾਬਕ ਹਾਲ ਹੀ ਵਿਚ ਇਹ ਟੈਸਟਿੰਗ ਸਟੇਜ ਤੇ ਹੈ ਅਤੇ ਜਲਦ ਹੀ ਸਾਰੇ ਯੂਜ਼ਰਸ ਲਈ ਉਪਲੱਬਧ ਕਰਵਾਇਆ ਜਾਵੇਗਾ। ਵੈਬੀਟਾਇੰਫੋ ਨੇ ਟਵੀਟ ਤੇ ਦੱਸਿਆ ਕਿ ਵਟਸਐਪ ਰੈਕਿੰਗ ਨਾਮ ਦੇ ਨਵੇਂ ਫੀਚਰ ਤੇ ਕੰਮ ਕਰ ਰਿਹਾ ਹੈ।

ਇਸ ਫੀਚਰ ਤੇ ਵਟਸਐਪ ਉਹਨਾਂ ਕਾਂਨਟੈਕਟ ਨੂੰ ਆਟੋਮੈਟਿਕਲੀ ਰੈਂਕ ਆਰਡਰ ਵਿਚ ਰੱਖੇਗਾ ਜਿਹਨਾਂ ਨਾਲ ਤੁਸੀਂ ਜ਼ਿਆਦਾ ਗੱਲਬਾਤ ਕਰਦੇ ਹੋ। ਵੈਬੀਟਾਇੰਫੋ ਦੀ ਜਾਣਕਾਰੀ ਮੁਤਾਬਕ ਕਾਂਨਟੈਕਟਸ ਦੀ ਰੈਕਿੰਗ ਕੁਝ ਆਧਾਰਾਂ ਤੇ ਕੀਤੀ ਜਾਵੇਗੀ। ਵਸਟਐਪ ਆਡੀਓ ਮੈਸੇਜ ਤੇ ਇੱਕ ਨਵੇਂ ਫੀਚਰ Continous Voice Note Playback ਨੂੰ ਲਿਆਉਣ ਦੀ ਤਿਆਰੀ ਵਿਚ ਹੈ। ਐਂਡਰਾਇਡ ਪੁਲਿਸ ਦੀ ਰਿਪੋਰਟ ਮੁਤਾਬਕ ਵਟਸਐਪ ਤੇ ਭੇਜੇ ਗਏ ਆਡੀਓ ਮੈਸੇਜੇਜ਼ ਨੂੰ ਰਿਸੀਵਰ ਲਗਾਤਾਰ ਸੁਣ ਸਕਦਾ ਹੈ। ਇਸ ਵਿਚ ਦੂਜਾ ਮੈਸੇਜ ਆਉਣ ਤੇ ਆਡੀਓ ਅਪਣੇ ਆਪ ਪਲੇ ਹੋ ਜਾਵੇਗੀ।