ਜੀਰੇ ਦੇ ਇਹ ਵੀ ਹੋ ਸਕਦੇ ਹਨ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜੀਰਾ ਬਹੁਤ ਸਾਰੇ ਖਾਣ-ਪੀਣ ਵਿਅੰਜਨਾਂ ਵਿਚ ਸਾਬੁਤ ਜਾਂ ਪਿਸਿਆ ਹੋਇਆ ਮਸਾਲੇ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ। ਜੀਰਾ ਖਾਣ ਵਿਚ ਹੀ ਨਹੀਂ ਸਗੋਂ ....

cumin sees

ਜੀਰਾ ਬਹੁਤ ਸਾਰੇ ਖਾਣ-ਪੀਣ ਵਿਅੰਜਨਾਂ ਵਿਚ ਸਾਬੁਤ ਜਾਂ ਪਿਸਿਆ ਹੋਇਆ ਮਸਾਲੇ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ। ਜੀਰਾ ਖਾਣ ਵਿਚ ਹੀ ਨਹੀਂ ਸਗੋਂ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਜੀਰੇ ਵਿਚ ਐਂਟੀ ਓਕਸੀਡੇਂਟ, ਐਂਟੀ ਇੰਫਲੇਮੇਟਰੀ, ਐਂਟੀ ਫਲੈਟੂਲੇਂਟ ਜਿਵੇਂ ਗੁਣ ਵੀ ਸ਼ਾਮਿਲ ਹਨ ਪਰ ਬਹੁਤ ਘੱਟ ਲੋਕਾਂ ਨੂੰ ਜੀਰੇ ਤੋਂ ਹੋਣ ਵਾਲੇ ਇਨ੍ਹਾਂ ਫ਼ਇਦਾਂ ਦੇ ਬਾਰੇ ਵਿਚ ਪਤਾ ਹੋਵੇ। ਜੀਰੇ ਦੇ ਇਸਤੇਮਾਲ ਨਾਲ ਅਸੀਂ ਅਪਣੇ ਚਿਹਰੇ ਦੇ ਫੋੜੇ ਫ਼ਿਨਸੀਆਂ, ਇੰਨਫੈਕਸ਼ਨ ਆਦਿ ਨੂੰ ਘੱਟ ਕਰ ਸਕਦੇ ਹਾਂ। ਜੀਰਾ ਸਰੀਰ ਵਿਚ ਚਰਬੀ ਅਤੇ ਕੋਲੇਸਟਰੋਲ ਨੂੰ ਘੱਟ ਕਰਣ ਵਿਚ ਸਹਾਇਕ ਹੈ।

ਜੀਰਾ ਸਾਡੀ ਪਾਚਨ ਕਿਰਿਆ ਨੂੰ ਉਤੇਜਿਤ ਕਰਦਾ ਜਿਸ ਨਾਲ ਖਾਣ ਦੀ ਇੱਛਾ ਘੱਟ ਹੁੰਦੀ ਹੈ। ਜੀਰਾ ਲੋਹੇ ਦਾ ਇਕ ਵਧੀਆ ਸਰੋਤ ਹੋਣ ਦੇ ਕਾਰਨ ਅਨੀਮੀਆ ਨੂੰ ਠੀਕ ਕਰਨ ਵਿਚ ਲਾਭਦਾਇਕ ਹੈ। ਜੀਰਾ ਪਾਊਡਰ ਨੂੰ ਤੁਸੀਂ ਅਪਣੇ ਫੇਸਪੈਕ ਵਿਚ ਵੀ ਮਿਲਾ ਸਕਦੇ ਹੋ। ਇਸ ਨਾਲ ਚਮੜੀ ਸਬੰਧੀ ਬੀਮਾਰੀਆਂ ਜਿਵੇਂ ਐਗਜ਼ਿਮਾ ਅਤੇ ਸੋਰਾਇਸਿਸ ਨੂੰ ਠੀਕ ਕਰਣ ਦਾ ਗੁਣ ਹੈ। ਜੀਰੇ ਦੇ ਤੇਲ ਵਿਚ ਕੀਟਾਣੁਨਾਸ਼ਕ ਅਤੇ ਐਂਟੀਫੰਗਲ ਤੱਤ ਪਾਏ ਜਾਂਦੇ ਹਨ। ਇਸ ਵਿਚ ਐਂਟੀ -ਓਕਸੀਡੇਂਟ ਚਿਹਰੇ ਦੀਆਂ ਝੁਰੜੀਆਂ ਅਤੇ ਡਾਰਕ ਸਪਾਟਸ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ।

ਜੀਰੇ ਵਿਚ ਕੈਲਸ਼ੀਅਮ (ਪ੍ਰਤੀ 100 ਗ੍ਰਾਮ ਜੀਰੇ ਵਿਚ 900 ਮਿਲੀਗ੍ਰਾਮ ਤੋਂ ਜ਼ਿਆਦਾ ਕੈਲਸ਼ੀਅਮ) ਪਾਇਆ ਜਾਂਦਾ ਹੈ ਜੋ ਪ੍ਰਤੀ ਦਿਨ ਲੱਗਣ ਵਾਲੇ ਕੁਲ ਕੈਲਸ਼ੀਅਮ ਵਿਚੋਂ 90 % ਕੈਲਸ਼ੀਅਮ ਦੀ ਪੂਰਤੀ ਆਸਾਨੀ ਨਾਲ ਕਰ ਦਿੰਦਾ ਹੈ। ਇਹੀ ਕੈਲਸ਼ੀਅਮ ਦੁੱਧ ਦਾ ਵੀ ਮਹੱਤਵਪੂਰਣ ਭਾਗ ਹੁੰਦਾ ਹੈ ਅਤੇ ਇਸ ਲਈ ਕਿਹਾ ਜਾਂਦਾ ਹੈ ਕਿ ਜੀਰਾ ਗਰਭਵਤੀ ਮਹਿਲਾਵਾਂ ਲਈ ਬਹੁਤ ਲਾਭਦਾਇਕ ਹੈ, ਕਿਉਂਕਿ ਇਹ ਕੈਲਸ਼ੀਅਮ ਅਤੇ ਆਇਰਨ ਨਾਲ ਭਰਿਆ ਹੁੰਦਾ ਹੈ, ਜਿਸ ਦੇ ਨਾਲ ਦੁੱਧ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ।

ਆਯੁਰਵੇਦ ਵਿਚ ਢਿੱਡ ਫੁੱਲਣਾ, ਮਤਲੀ, ਦਸਤ, ਢਿੱਡ ਦਰਦ ਅਤੇ ਢਿੱਡ ਨਾਲ ਸੰਬੰਧਿਤ ਬੀਮਾਰੀਆਂ ਲਈ ਜੀਰਾ ਇਕ ਉੱਤਮ ਔਸ਼ਧੀ ਦੇ ਰੂਪ ਵਿਚ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵਾਲਾਂ ਦੀ ਰੂਸੀ ਤੋਂ ਪ੍ਰੇਸ਼ਾਨ ਹੋ ਤਾਂ ਜੀਰਾ ਪਾਊਡਰ ਬਣਾ ਕੇ ਅਪਣੇ ਤੇਲ ਵਿਚ ਮਿਲਾ ਕੇ ਤੇਲ ਥੋੜਾ ਗਰਮ ਕਰੋ ਅਤੇ ਫਿਰ ਠੰਡਾ ਹੋਣ ਤੋਂ ਬਾਅਦ ਅਪਣੇ ਸਿਰ ਦੀ ਮਸਾਜ਼ ਕਰੋ। ਤੁਹਾਡੇ ਵਾਲ ਤੰਦਰੁਸਤ ਅਤੇ ਮਜਬੂਤ ਬਣਨਗੇ।

ਬਹੁਤ ਸਾਰੇ ਲੋਕ ਅਨੀਂਦਰਾ ਦਾ ਸ਼ਿਕਾਰ ਬਣ ਗਏ ਹਨ। ਜੀਰੇ ਵਿਚ ਮੇਲਾਟੋਨਿਕ ਹੁੰਦਾ ਹੈ ਜੋ ਸੋਣ ਦੀ ਹੋਰ ਸਮੱਸਿਆ ਨਾਲ ਲੜਨ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਜੀਰਾ ਖੂਨ ਵਿਚ ਸ਼ੂਗਰ ਪੱਧਰ ਨੂੰ ਘੱਟ ਕਰਣ ਵਿਚ ਮਦਦ ਕਰਦਾ ਹੈ ਪਰ ਜ਼ਿਆਦਾ ਜੀਰੇ ਦੇ ਸੇਵਨ ਨਾਲ ਸ਼ੂਗਰ ਵਾਲੇ ਲੋਕਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ।