ਸ਼ੂਗਰ ਦੇ ਮਰੀਜਾਂ ਲਈ ਫਾਇਦੇਮੰਦ ਹੈ ਬਾਸੀ ਰੋਟੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕਈ ਵਾਰ ਰਾਤ ਦੀ ਬਚੀ ਬਾਸੀ ਰੋਟੀ ਸਵੇਰੇ ਕੁੱਤੀਆਂ ਨੂੰ ਪਾ ਦਿੱਤੀ ਜਾਂਦੀ ਹੈ ਪਰ ਇਸ ਬਾਸੀ ਰੋਟੀ ਨੂੰ ਖਾਣ ਨਾਲ ਵੀ ਸਰੀਰ ਨੂੰ ਕਾਫ਼ੀ ਫ਼ਾਇਦੇ ਹੁੰਦੇ ਹਨ।

BAASI ROTI

ਅਕਸਰ ਅਸੀਂ ਘਰਾਂ ਵਿਚ ਬਚੀ ਹੋਈ ਬਾਸੀ ਰੋਟੀ ਨੂੰ ਸੁੱਟ ਦਿੰਦੇ ਹਾਂ ਜਾਂ ਪਸ਼ੂਆਂ ਨੂੰ ਪਾ ਦਿੰਦੇ ਹਾਂ। ਪਰ ਇਹ ਸੁਣਕੇ ਥੋੜ੍ਹਾ ਅਜੀਬ ਜ਼ਰੂਰ ਲੱਗ ਰਿਹਾ ਹੋਵੇਗਾ ਪਰ ਇਹ ਅਜ਼ਮਾਇਆ ਹੋਇਆ ਇਕ ਪੁਰਾਣਾ ਨੁਸਖਾ ਹੈ ਕਿ ਬਾਸੀ ਰੋਟੀ ਖਾਣ ਦੇ ਹੈਰਾਨ ਕਰ ਦੇਣ ਵਾਲੇ ਫ਼ਾਇਦੇ ਹਨ। ਕਣਕ ਨਾਲ ਬਣੀ ਰੋਟੀ ਵਿਚ ਫਾਈਬਰ ਦੀ ਸਮਰੱਥ ਮਾਤਰਾ ਪਾਈ ਜਾਂਦੀ ਹੈ, ਜੋ ਕਿ ਭੋਜਨ ਨੂੰ ਪਚਾਉਣ ਵਿਚ ਕਾਫ਼ੀ ਮਦਦ ਕਰਦੀ ਹੈ। ਕਈ ਵਾਰ ਰਾਤ ਦੀ ਬਚੀ ਬਾਸੀ ਰੋਟੀ ਸਵੇਰੇ ਕੁੱਤੀਆਂ ਨੂੰ ਪਾ ਦਿੱਤੀ ਜਾਂਦੀ ਹੈ ਪਰ ਇਸ ਬਾਸੀ ਰੋਟੀ ਨੂੰ ਖਾਣ ਨਾਲ ਵੀ ਸਰੀਰ ਨੂੰ ਕਾਫ਼ੀ ਫ਼ਾਇਦੇ ਹੁੰਦੇ ਹਨ।  ਰੋਜ਼ ਸਵੇਰੇ ਬਾਸੀ ਰੋਟੀ ਨੂੰ ਦੁੱਧ ਦੇ ਨਾਲ ਖਾਣ ਨਾਲ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ।

ਆਓ ਜਾਣਦੇ ਹਾਂ ਬਾਸੀ ਰੋਟੀ ਖਾਣ ਦੇ ਫ਼ਾਇਦਿਆਂ ਦੇ ਬਾਰੇ:

ਡਾਇਬਟੀਜ਼
ਡਾਇਬਟੀਜ਼ ਦੇ ਰੋਗ ਤੋਂ ਛੁਟਕਾਰਾ ਪਾਉਣ ਲਈ ਬਾਸੀ ਰੋਟੀ ਕਾਫ਼ੀ ਕਾਰਗਰ ਸਾਬਤ ਹੁੰਦੀ ਹੈ। ਹਰ ਰੋਜ਼ ਫਿੱਕੇ ਦੁੱਧ ਦੇ ਨਾਲ ਬਾਸੀ ਰੋਟੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਸ਼ੂਗਰ ਕੰਟਰੋਲ ਰਹਿੰਦੀ ਹੈ।

ਪੇਟ ਦੀ ਸੱਮਸਿਆਵਾਂ ਦੇ ਲਈ
ਸਵੇਰੇ ਦੇ ਸਮੇਂ ਠੰਡੇ ਦੁੱਧ ਦੇ ਨਾਲ ਬਾਸੀ ਰੋਟੀ ਦਾ ਸੇਵਨ ਕਰਨ ਨਾਲ ਕਬਜ਼, ਐਸੀਡਿਟੀ, ਪੇਟ ਵਿੱਚ ਜਲਨ ਆਦਿ ਪੇਟ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਪਾਚਨ ਸ਼ਕਤੀ ਮਜਬੂਤ ਬਣ ਜਾਂਦੀ ਹੈ।

ਬਲੱਡ ਪ੍ਰੈਸ਼ਰ
ਠੰਢੇ ਦੁੱਧ ਵਿੱਚ ਬਾਸੀ ਰੋਟੀ ਨੂੰ ਭਿਉਂ ਕੇ 10 ਮਿੰਟ ਲਈ ਛੱਡ ਦਿਓ। ਸਵੇਰੇ ਨਾਸ਼ਤੇ ਵਿੱਚ ਇਸ ਨੂੰ ਖਾਨ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ। ਰੋਜ਼ਾਨਾ ਸਵੇਰੇ ਠੰਡੇ ਦੁੱਧ ਦੇ ਨਾਲ 2 ਰੋਟੀ ਖਾਣ ਨਾਲ ਬਲੱਡ ਪ੍ਰੈਸ਼ਰ ਲੈਵਲ ਨਾਰਮਲ ਰਹਿੰਦਾ ਹੈ। ਗਰਮੀ ਦੇ ਮੌਸਮ ਵਿੱਚ ਵੀ ਇਸ ਦਾ ਸੇਵਨ ਕਰਨ ਨਾਲ ਸਰੀਰ ਦਾ ਤਾਪਮਾਨ ਠੀਕ ਰਹਿੰਦਾ ਹੈ।

ਚੰਗੀ ਸਿਹਤ ਲਈ
ਬਾਸੀ ਰੋਟੀ ਨੂੰ ਦੁੱਧ ਵਿੱਚ ਪਾ ਕੇ ਖਾਣ ਨਾਲ ਸਿਹਤ ਉੱਤੇ ਚੰਗਾ ਪ੍ਰਭਾਵ ਪੈਂਦਾ ਹੈ। ਇਸ ਦੇ ਇਲਾਵਾ ਕਈ ਬਿਮਾਰੀਆਂ ਤੋਂ ਨਿਜਾਤ ਪਾਉਣ ਲਈ ਵੀ ਕਣਕ ਦੀ ਬਾਸੀ ਰੋਟੀ ਦਾ ਸੇਵਨ ਕਰਨਾ ਲਾਹੇਵੰਦ ਹੁੰਦਾ ਹੈ।