ਅਪਣੀ ਖ਼ੁਰਾਕ ਵਿਚ ਜਾਮੁਨ ਨੂੰ ਕਿਵੇਂ ਸ਼ਾਮਲ ਕਰ ਸਕਦੇ ਹਨ ਸ਼ੂਗਰ ਰੋਗੀ

ਏਜੰਸੀ

ਜੀਵਨ ਜਾਚ, ਖਾਣ-ਪੀਣ

ਜਾਮੁਨ ਗਰਮੀਆਂ ਵਿਚ ਸਿਹਤ ਲਈ ਹੁੰਦਾ ਫ਼ਾਇਦੇਮੰਦ

Diabetes diet how to add jamun to your diet if you are a diabetic recipes inside

ਜਾਮੁਨਾ ਗਰਮੀਆਂ ਦਾ ਇਕ ਪਸੰਦੀਦਾ ਫਲ ਹੈ। ਇਸ ਨੂੰ ਅੰਗਰੇਜ਼ੀ ਵਿਚ ਬਲੈਕਬੇਰੀ ਦੇ ਨਾਮ ਨਾ ਜਾਣਿਆ ਜਾਂਦਾ ਹੈ। ਇਹ ਇਕ ਸਦਾਬਹਾਰ ਫੁਲਦਾਰ ਪੌਦੇ ਤੋਂ ਆਉਂਦਾ ਹੈ ਜਿਸ ਨੂੰ ਆਮ ਤੌਰ 'ਤੇ ਭਾਰਤ, ਇੰਡੋਨੇਸ਼ੀਆ ਅਤੇ ਬੰਗਲਾਦੇਸ਼ ਵਿਚ ਉਗਾਇਆ ਜਾਂਦਾ ਹੈ। ਅਪਣੇ ਹਲਕੇ ਖੱਟੇ ਸਵਾਦ ਤੋਂ ਇਲਾਵਾ ਇਸ ਨੂੰ ਸ਼ੂਗਰ ਵਰਗੀਆਂ ਬਿਮਾਰੀਆਂ ਲਈ ਵੀ ਫ਼ਾਇਦੇਮੰਦ ਮੰਨਿਆ ਗਿਆ ਹੈ। ਹੈਲਥ ਐਕਸਪਰਟ ਵੀ ਸ਼ੂਗਰ ਨੂੰ ਮੈਨੇਜ ਕਰਨ ਲਈ ਜਾਮੁਨ ਦੇ ਸੇਵਨ ਦੀ ਸਲਾਹ ਦਿੰਦੇ ਹਨ।

ਗਰਮੀਆਂ ਦੇ ਇਸ ਫਲ ਨੂੰ ਸ਼ੂਗਰ ਰੋਗੀਆਂ ਲਈ ਕਿਵੇਂ ਖ਼ਾਸ ਬਣਾਇਆ ਜਾ ਸਕਦਾ ਹੈ। ਇਸ ਬਾਰੇ ਵੱਖ ਵੱਖ ਵਿਗਿਆਨੀਆਂ ਦੀ ਵੱਖੋ-ਵੱਖਰੀ ਸਲਾਹ ਹੈ। ਜਾਮੁਨ ਫਾਇਬਰ ਨਾਲ ਭਰਪੂਰ ਹੁੰਦਾ ਹੈ ਜੋ ਸ਼ਰੀਰ ਦੁਆਰਾ ਆਸਾਨੀ ਨਾਲ ਨਹੀਂ ਪਚਦਾ। ਇਹ ਬਲੱਡ ਸ਼ੂਗਰ ਵਿਚ ਗਤੀ ਨੂੰ ਹੌਲੀ ਕਰਨ ਦੀ ਸਮਰੱਥਾ ਰੱਖਦਾ ਹੈ ਜਿਸ ਨਾਲ ਸ਼ੂਗਰ ਨਿਯੰਤਰਣ ਵਿਚ ਰੱਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਫਲ ਵਿਚ ਜੰਬੋਲੀਨ ਅਤੇ ਜਾਮਬੋਸਿਨ ਨਾਮਕ ਪਦਾਰਥ ਹੁੰਦੇ ਹਨ।

ਇਹ ਖ਼ੂਨ ਸਾਫ ਕਰਨ ਵਿਚ ਮਦਦ ਕਰਦਾ ਹੈ। ਸ਼ੂਗਰ ਦੇ ਰੋਗੀਆਂ ਲਈ ਗਰਮੀਆਂ ਵਿਚ ਜਾਮੁਨ ਨਾਲ ਸਨੈਕਸ ਦਾ ਸੇਵਨ ਵਧੀਆ ਸ੍ਰੋਤ ਮੰਨਿਆ ਜਾਂਦਾ ਹੈ। ਹਾਲ ਹੀ ਦੇ ਅਧਿਐਨ ਦੇ ਵਿਗਿਆਨੀਆਂ ਅਨੁਸਾਰ ਜਾਮੁਨ ਫਲ ਦੇ ਰਸ ਨਾਲ ਖ਼ੂਨ ਦਾ ਵਹਾਅ ਘਟ ਕੀਤਾ ਜਾ ਸਕਦਾ ਹੈ। ਇਸ ਨਾਲ ਲਹੂ ਗੇੜ ਸਹੀ ਰੱਖਿਆ ਜਾ ਸਕਦਾ ਹੈ। ਜਾਮੁਨ ਪਾਪਸਿਕਲਸ ਨਾ ਸਿਰਫ਼ ਬਣਾਉਣ ਵਿਚ ਆਸਾਨ ਹੈ ਬਲਕਿ ਇਸ ਨੂੰ ਖਾਣ ਤੋਂ ਬਾਅਦ ਹਰ ਕਿਸੇ ਦਾ ਮਨ ਖ਼ੁਸ਼ ਹੋ ਜਾਂਦਾ ਹੈ।

ਜਾਮੁਨ ਪੁਦੀਨਾ ਪਾਪਸਿਕਲਸ ਨੂੰ ਦੇਸੀ ਟਵਿਸਟ ਦੇਣ ਲਈ ਇਸ 'ਤੇ ਥੋੜਾ ਜਿਹਾ ਕਾਲਾ ਨਮਕ ਜਾਂ ਚਾਟ ਮਸਾਲਾ ਵੀ ਪਾਇਆ ਜਾ ਸਕਦਾ ਹੈ। ਸਲਾਦ ਪ੍ਰੋਟੀਨ ਅਤੇ ਫਾਇਬਰ ਵਰਗੇ ਜ਼ਰੂਰੀ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਦੋਵੇਂ ਹੀ ਸ਼ੂਗਰ ਰੋਗੀਆਂ ਲਈ ਵਧੀਆਂ ਹੁੰਦੇ ਹਨ। ਜਾਮੁਨ ਸਲਾਦ ਨੂੰ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਫਾਇਬਰ ਵਿਚ ਇਹ ਸਿਹਤਮੰਦ ਸਲਾਦ ਚਿਕਨ ਡਿਸ਼ ਪਰੋਸਣ ਲਈ ਵਧੀਆ ਹੁੰਦਾ ਹੈ।

ਜਾਮੁਨ ਸਲਾਦ ਦੀ ਦਿੱਖ ਨੂੰ ਹੋਰ ਵੀ ਲੁਭਾਵਣਾ ਬਣਾ ਦਿੰਦਾ ਹੈ। ਕਿਵਨੋਆ ਨੇ ਹਾਲ ਹੀ ਵਿਚ ਫਿਟਨੈਸ ਦੀ ਦੁਨੀਆ ਵਿਚ ਬਹੁਤ ਪਸੰਦੀਦਾ ਦਰਜਾ ਹਾਸਲ ਕੀਤਾ ਹੈ। ਕਿਵਨੋਆ, ਜਾਮੁਨ, ਟਮਾਟਰ, ਹਰਾ ਪਿਆਜ਼ ਅਤੇ ਖੀਰਿਆਂ ਨੂੰ ਮਿਲਾ ਕੇ ਇਕ ਸਿਹਤਮੰਦ ਸਲਾਦ ਤਿਆਰ ਕੀਤਾ ਜਾ ਸਕਦਾ ਹੈ। ਅਪਣੇ ਭੋਜਨ ਵਿਚ ਬਦਲਾਅ ਕਰਨ ਲਈ ਪਹਿਲਾਂ ਡਾਕਟਰ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਭੋਜਨ ਵਿਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਅਪਣੇ ਡਾਕਟਰ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ।