ਜ਼ੋਰ ਲਗਾ ਕੇ ਨੱਕ ਸਾਫ਼ ਕਰਨ ਨਾਲ ਹੋ ਸਕਦੈ ਖ਼ਤਰਾ
ਖੰਘ ਅਤੇ ਬੰਦ ਨੱਕ, ਇਹ ਦੋ ਅਜਿਹੀ ਸਮੱਸਿਆਵਾਂ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਹਰ ਕੋਈ ਪਰੇਸ਼ਾਨ ਹੋ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਜ਼ੋਰ ਨਾਲ ਨੱਕ ਸਾਫ਼...
ਖੰਘ ਅਤੇ ਬੰਦ ਨੱਕ, ਇਹ ਦੋ ਅਜਿਹੀ ਸਮੱਸਿਆਵਾਂ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਹਰ ਕੋਈ ਪਰੇਸ਼ਾਨ ਹੋ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਜ਼ੋਰ ਨਾਲ ਨੱਕ ਸਾਫ਼ ਕਰਨ ਨਾਲ ਤੁਹਾਨੂੰ ਬਹੁਤ ਨੁਕਸਾਨ ਵੀ ਹੋ ਸਕਦਾ ਹੈ। ਹਾਲ ਹੀ ਵਿਚ ਇਕ ਅਜਿਹਾ ਹਾਦਸਾ ਹੋਇਆ ਜਿਸ ਵਿਚ ਇਕ ਬ੍ਰੀਟਿਸ਼ ਮਹਿਲਾ ਨੇ ਅਪਣੀ ਨੱਕ ਇੰਨੀ ਜ਼ੋਰ ਨਾਲ ਸਾਫ਼ ਕੀਤੀ ਕਿ ਉਸ ਦੀ ਆਈ ਸਾਕਿਟ ਯਾਨੀ ਅੱਖ ਦੀ ਥੈਲੀ ਦੀ ਹੱਡੀ ਟੁੱਟ ਗਈ। ਨੱਕ ਸਾਫ਼ ਕਰਨ ਲਈ ਜੋ ਜ਼ੋਰ ਲਗਾਇਆ ਗਿਆ ਉਹ ਇੰਨਾ ਜ਼ਿਆਦਾ ਸੀ ਕਿ ਉਸ ਮਹਿਲਾ ਨੂੰ ਆਰਬਿਟਲ ਬਲੋਆਉਟ ਫਰੈਕਚਰ ਹੋ ਗਿਆ।
ਮਤਲਬ ਇਹ ਹੈ ਕਿ ਆਈ ਸਾਕਿਟ ਵਿਚ ਜੋ ਇਕ ਪਤਲੀ ਜਿਹੀ ਹੱਡੀ ਹੁੰਦੀ ਹੈ ਉਸ ਵਿਚ ਫਰੈਕਚਰ ਹੋ ਗਿਆ। ਇਸ ਘਟਨਾ ਨੂੰ ਬੀਐਮਜੇ ਕੇਸ ਦੀ ਰਿਪੋਰਟਸ ਵਿਚ ਵੀ ਪਬਲਿਸ਼ ਕੀਤਾ ਗਿਆ। ਇੰਨਾ ਹੀ ਨਹੀਂ, ਇਸ ਦੇ ਕੁੱਝ ਦੇਰ ਬਾਅਦ ਉਸ ਮਹਿਲਾ ਦੀਆਂ ਦੋਹੇਂ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ। ਦੋ ਘੰਟੇ ਬਾਅਦ ਉਸ ਦੀ ਨੱਕ ਤੋਂ ਖੂਨ ਆਉਣ ਲਗਿਆ ਅਤੇ ਉਸ ਦੀ ਸੱਜੀ ਅੱਖ ਦੇ ਕੋਲ ਦੀ ਸਕਿਨ 'ਤੇ ਵੀ ਸੋਜ ਆ ਗਈ।
ਕੀ ਇਹ ਤੁਹਾਡੇ ਨਾਲ ਵੀ ਹੋ ਸਕਦਾ ਹੈ ?
ਮਾਹਰ ਦੇ ਮੁਤਾਬਕ, ਨੱਕ ਸਾਫ਼ ਕਰਨ ਦੇ ਦੌਰਾਨ ਕਈ ਵਾਰ ਜ਼ਿਆਦਾ ਫੋਰਸ ਲੱਗ ਜਾਂਦੀ ਹੈ, ਪਰ ਇਸ ਦੌਰਾਨ ਆਈ ਸਾਕਿਟ ਦੀ ਹੱਡੀ ਟੁੱਟ ਜਾਵੇ, ਇਹ ਕਾਫ਼ੀ ਘੱਟ ਹੀ ਹੁੰਦਾ ਹੈ ਪਰ ਇਥੇ ਇਕ ਗੱਲ ਧਿਆਨ ਦੇਣ ਵਾਲੀ ਹੈ ਕਿ ਇਹ ਮਹਿਲਾ ਸਿਗਰੇਟ ਪੀਆ ਕਰਦੀ ਸੀ ਅਤੇ ਰੋਜ਼ਾਨਾ ਇਕ ਪੈਕਿਟ ਪੀ ਲੈਂਦੀ ਸੀ। ਹੁਣ ਸਿਗਰੇਟਨੋਸ਼ੀ ਕਰਨ ਨਾਲ ਇਕ ਸਾਇਨਸ ਦੇ ਲੱਛਣ ਯਾਨੀ ਨਾਸੁਰ ਵਿਚ ਪ੍ਰੈਸ਼ਰ ਬਦਲ ਜਾਂਦਾ ਹੈ। ਇਹ ਸਾਇਨਸ ਆਈ ਸਾਕਿਟਸ ਦੇ ਕੋਲ ਹੀ ਮੌਜੂਦ ਹੁੰਦਾ ਹੈ ਅਤੇ ਇਸ ਲਈ ਫਰੈਕਚਰ ਹੋਣ ਦੇ ਸੰਭਾਵਨਾ ਵੱਧ ਜਾਂਦੇ ਹਨ।
ਇਕ ਫੈਕਟਰ ਇਹ ਵੀ ਹੋ ਸਕਦਾ ਹੈ ਕਿ ਨੱਕ ਸਾਫ਼ ਕਰਦੇ ਸਮੇਂ ਉਸ ਮਹਿਲਾ ਨੇ ਅਪਣੀ ਇਕ ਨੱਕ ਬੰਦ ਕਰ ਲਿਆ ਹੋਵੇਗਾ, ਜੋਕਿ ਅਕਸਰ ਕਈ ਲੋਕ ਕਰਦੇ ਹਨ। ਇਸ ਦੀ ਵਜ੍ਹਾ ਨਾਲ ਦੁੱਗਣਾ ਪ੍ਰੈਸ਼ਰ ਪੈ ਜਾਂਦਾ ਹੈ ਜੋ ਖ਼ਤਰਨਾਕ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਦੀ ਆਈ ਸਾਕਿਟ ਦੀਆਂ ਹੱਡੀਆਂ ਕਮਜ਼ੋਰ ਹਨ ਤਾਂ ਉਸ ਵਿਚ ਅਜਿਹਾ ਹਾਦਸਾ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੇ ਹਨ।