ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ ਜੰਗਲ ਜਲੇਬੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗਰਮੀ ਦੇ ਮੌਸਮ ਵਿਚ ਜੰਗਲ ਜਲੇਬੀ ਫਲ ਦਾ ਜੂਸ ਬਣਾਇਆ ਜਾਂਦਾ

photo

 

ਮੁਹਾਲੀ : ਜੰਗਲ ਜਲੇਬੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਭੋਜਨ ਪਦਾਰਥ ਹੈ। ਇਹ ਚਿੱਟੇ ਤੇ ਗੁਲਾਬੀ ਰੰਗ ਦਾ ਇਕ ਫਲ ਹੈ। ਇਸ ਨੂੰ ਚਮੜੀ, ਮਾਸਪੇਸ਼ੀਆਂ ਤੇ ਹੱਡੀਆਂ ਵਾਸਤੇ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਕਈ ਤਰ੍ਹਾਂ ਦੀ ਇਨਫ਼ੈਕਸ਼ਨ ਦੂਰ ਹੁੰਦੀ ਹੈ ਤੇ ਸਰੀਰ ਵਿਚ ਮਜ਼ਬੂਤੀ ਆਉਂਦੀ ਹੈ। ਆਉ ਜਾਣਦੇ ਹਾਂ ਸਿਹਤ ਲਈ ਜੰਗਲ ਜਲੇਬੀ ਫਲ ਦੇ ਕੀ ਫ਼ਾਇਦੇ ਹਨ:

ਇਹ ਵੀ ਪੜ੍ਹੋ: ਅਮਰੀਕਾ 'ਚ ਕਰਜ਼ੇ ਵਿਚ ਡੁੱਬੇ ਲੋਕਾਂ ਨੂੰ ਨਹੀਂ ਮਿਲ ਰਹੇ ਕਿਰਾਏ 'ਤੇ ਘਰ, ਕਾਰਾਂ ਵਿਚ ਰਹਿ ਰਹੇ ਲੋਕ

ਗਰਮੀ ਦੇ ਮੌਸਮ ਵਿਚ ਜੰਗਲ ਜਲੇਬੀ ਫਲ ਦਾ ਜੂਸ ਬਣਾਇਆ ਜਾਂਦਾ ਹੈ। ਇਸ ਨਾਲ ਹੀ ਸੂਪ ਜਾਂ ਸੌਸ ਬਣਾਉਣ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਵਿਚ ਇਸ ਦੇ ਗੁੱਦੇ ਦਾ ਆਚਾਰ ਵੀ ਬਣਾਇਆ ਜਾਂਦਾ ਹੈ। ਜੰਗਲ ਜਲੇਬੀ ਫਲ ਨੂੰ ਚਮੜੀ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਗਰਮੀਆਂ ਵਿਚ ਚਮੜੀ ਮੁਲਾਇਮ ਤੇ ਚਮਕਦਾਰ ਰਹਿੰਦੀ ਹੈ। ਇਸ ਤੋਂ ਇਲਾਵਾ ਸਾਨੂੰ ਕਈ ਤਰ੍ਹਾਂ ਦੀਆਂ ਚਮੜੀ ਸਮੱਸਿਆਵਾਂ ਤੋਂ ਬਚਾਉਂਦਾ ਹੈ।

ਇਹ ਵੀ ਪੜ੍ਹੋ: ਰਾਜਸਥਾਨ 'ਚ 25 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾ ਸਰਹੱਦ 'ਤੇ ਵਧਾਈ ਚੌਕਸੀ

ਇਸ ਵਿਚ ਕੈਲਸ਼ੀਅਮ, ਫ਼ਾਸਫ਼ੋਰਸ, ਆਇਰਨ ਵਿਟਾਮਿਨ ਬੀ ਅਤੇ ਸੀ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਹ ਤੱਤ ਸਾਡੀਆਂ ਹੱਡੀਆਂ ਤੇ ਮਾਸਪੇਸ਼ੀਆਂ ਲਈ ਜ਼ਰੂਰੀ ਹਨ। ਇਸ ਦੇ ਸੇਵਨ ਨਾਲ ਹੱਡੀਆਂ ਤੇ ਮਾਸਪੇਸ਼ੀਆਂ ਵਿਚ ਮਜ਼ਬੂਤੀ ਆਉਂਦੀ ਹੈ। ਜੰਗਲ ਜਲੇਬੀ ਐਂਟੀਆਕਸੀਡੈਂਟ ਤੱਤ ਵੀ ਮੌਜੂਦ ਹਨ, ਜੋ ਕਿ ਸਾਨੂੰ ਚਿੰਤਾ, ਡਿਪ੍ਰੈਸ਼ਨ ਆਦਿ ਸਮੱਸਿਆਵਾਂ ਤੋਂ ਬਚਾਉਂਦੇ ਹਨ। ਇਸ ਦੇ ਸੇਵਨ ਨਾਲ ਮੂਡ ਸਕਾਰਾਤਮਕ ਤੇ ਚੰਗਾ ਰਹਿੰਦਾ ਹੈ।