ਸਵੇਰੇ ਖਾਲੀ ਪੇਟ ਲਸ੍ਹਣ ਖਾਣ ਨਾਲ ਹੁੰਦੇ ਹਨ ਇਹ ਫਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਵੇਰੇ ਖਾਲੀ ਪੇਟ ਲਸ੍ਹਣ ਖਾਣ ਦੇ ਬਹੁਤ ਫਾਇਦੇ ਹੁੰਦੇ ਹਨ। ਇਸ ਨੂੰ ਆਪਣੀ ਡਾਈਟ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।

Garlic

ਲਸ੍ਹਣ ਖਾਣ ਦੇ ਅਨੇਕਾਂ ਫਾਇਦੇ ਹਨ। ਆਯੂਰਵੇਦ ਵਿਚ ਵੀ ਲਸ੍ਹਣ ਨੂੰ ਲਾਭਦਾਇਕ ਮੰਨਿਆ ਗਿਆ ਹੈ। ਇਸ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਲਸ੍ਹਣ ਨੂੰ ਆਪਣੀ ਡਾਈਟ ਵਿਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਪਰ ਸਵੇਰੇ ਖਾਲੀ ਪੇਟ ਲਸ੍ਹਣ ਖਾਣ ਦੇ ਬਹੁਤ ਫਾਇਦੇ ਹੁੰਦੇ ਹਨ।

ਲਸ੍ਹਣ ਨਾਲ ਹੋਣ ਵਾਲੇ ਫਾਇਦੇ

ਹਾਈ ਬੀਪੀ ਤੋਂ ਛੁਟਕਾਰਾ : ਲਸ੍ਹਣ ਖਾਣ ਨਾਲ ਹਾਈ ਬੀਪੀ ਤੋਂ ਅਰਾਮ ਮਿਲਦਾ ਹੈ। ਦਰਅਸਲ ਲਸ੍ਹਣ ਖੂਨ ਦੇ ਬਹਾਅ ਨੂੰ ਕੰਟਰੋਲ ਕਰਨ ਵਿਚ ਕਾਫੀ ਮਦਦਗਾਰ ਹੈ। ਹਾਈ ਬੀਪੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਰੋਜ਼ਾਨਾ ਲਸ੍ਹਣ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਪੇਟ ਦੀਆਂ ਬਿਮਾਰੀਆਂ ਤੋਂ ਛੁਟਕਾਰਾ : ਪੇਟ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਡਾਇਰੀਆ ਅਤੇ ਕਬਜ਼ ਦੀ ਰੋਕਥਾਮ ਵਿਚ ਲਸ੍ਹਣ ਬੇਹੱਦ ਉਪਯੋਗੀ ਹੈ। ਪਾਣੀ ਉਬਾਲ ਕੇ ਉਸ ਵਿਚ ਲਸ੍ਹਣ ਦੀਆਂ ਤੁਰੀਆਂ ਪਾਉਣ ਤੋਂ ਬਾਅਦ, ਖਾਲੀ ਪੇਟ ਇਸ ਪਾਣੀ ਨੂੰ ਪੀਣ ਨਾਲ ਡਾਇਰੀਆ ਅਤੇ ਕਬਜ਼ ਤੋਂ ਅਰਾਮ ਮਿਲਦਾ ਹੈ।

ਦਿਲ ਰਹੇਗਾ ਸਿਹਤਮੰਦ : ਲਸ੍ਹਣ ਦਿਲ ਨਾਲ ਸਬੰਧਿਤ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ। ਲਸ੍ਹਣ ਖਾਣ ਨਾਲ ਖੂਨ ਨਹੀਂ ਜੰਮਦਾ ਅਤੇ ਦਿਲ ਦੇ ਦੌਰੇ ਦਾ ਖਤਰਾ ਵੀ ਘਟ ਜਾਂਦਾ ਹੈ।

ਡਾਇਜੈਸ਼ਨ ਹੋਵੇਗਾ ਬਿਹਤਰ : ਖਾਲੀ ਪੇਟ ਲਸ੍ਹਣ ਦੀਆਂ ਤੁਰੀਆਂ ਚਬਾਉਣ ਨਾਲ ਡਾਇਜੈਸ਼ਨ ਵਧੀਆ ਰਹਿੰਦਾ ਹੈ ਅਤੇ ਭੁੱਖ ਵੀ ਖੁੱਲਦੀ ਹੈ।

ਸਰਦੀ ਅਤੇ ਖਾਂਸੀ ਤੋਂ ਰਾਹਤ : ਲਸ੍ਹਣ ਖਾਣ ਨਾਲ ਸਰਦੀ-ਜ਼ੁਕਾਮ, ਖਾਂਸੀ, ਦਮਾ, ਨਮੂਨੀਆ ਆਦਿ ਦੇ ਇਲਾਜ ਵਿਚ ਵੀ ਫਾਇਦਾ ਹੁੰਦਾ ਹੈ।