ਰੋਜ਼ਾਨਾ ਰੱਸੀ ਟੱਪਣ ਨਾਲ ਕਈ ਬੀਮਾਰੀਆਂ ਤੋਂ ਮਿਲੇਗੀ ਨਿਜਾਤ
ਰੱਸੀ ਟੱਪਣ ਨਾਲ ਤੁਹਾਡੇ ਸਰੀਰ ਤੇ ਦਿਮਾਗ ’ਚ ਖ਼ੂਨ ਦਾ ਸੰਚਾਰ ਵਧਦਾ ਹੈ
ਮੁਹਾਲੀ: ਅੱਜਕਲ ਖਾਣ-ਪੀਣ ਕਾਰਨ ਹਰ ਕਿਸੇ ਦਾ ਭਾਰ ਵਧਣ ਲੱਗਾ ਹੈ ਤੇ ਵਧਦੇ ਭਾਰ ਦੀ ਸਮੱਸਿਆ ਨਾਲ ਜੂਝ ਰਹੇ ਲੋਕ ਯੋਗਾ ਜਾਂ ਜਿਮ ਦਾ ਸਹਾਰਾ ਲੈਂਦੇ ਹਨ। ਤੁਸੀਂ ਵੀ ਅਪਣਾ ਭਾਰ ਘਟਾਉਣ ਲਈ ਯੋਗਾ ਦਾ ਸਹਾਰਾ ਲਿਆ ਹੋਵੇਗਾ। ਇਸ ’ਚ ਰੱਸੀ ਟੱਪਣ ਨਾਲ ਵੀ ਸਮੱਸਿਆ ਹੱਲ ਹੋ ਜਾਂਦੀ ਹੈ। ਤੁਸੀਂ ਨਹੀਂ ਜਾਣਦੇ ਕਿ ਬਚਪਨ ਦੀ ਇਹ ਸਾਧਾਰਣ ਖੇਡ ਅੱਜ ਵੀ ਤੁਹਾਡੀ ਸਿਹਤ ’ਤੇ ਕਿੰਨਾ ਅਸਰ ਪਾ ਸਕਦੀ ਹੈ। ਆਉ ਜਾਣਦੇ ਹਾਂ ਰੱਸੀ ਟੱਪਣ ਦੇ ਫ਼ਾਇਦਿਆਂ ਬਾਰੇ:
ਇਹ ਵੀ ਪੜ੍ਹੋ: ਦਿੱਲੀ ਏਅਰਪੋਰਟ 'ਤੇ ਵਿਦੇਸ਼ੀ ਕਰੰਸੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਜ਼ਬਤ, 3 ਯਾਤਰੀ ਕਾਬੂ
ਜੇਕਰ ਤੁਸੀਂ ਰੋਜ਼ਾਨਾ ਰੱਸੀ ਟਪਦੇ ਹੋ ਤਾਂ ਤੁਹਾਡਾ ਤਣਾਅ, ਚਿੰਤਾ ਆਦਿ ਘੱਟ ਜਾਵੇਗਾ। ਰੱਸੀ ਟੱਪਣ ਨਾਲ ਤੁਹਾਡੇ ਸਰੀਰ ਤੇ ਦਿਮਾਗ ’ਚ ਖ਼ੂਨ ਦਾ ਸੰਚਾਰ ਵਧਦਾ ਹੈ ਜਿਸ ਨਾਲ ਤੁਹਾਡੀ ਸਰੀਰਕ ਤੇ ਮਾਨਸਕ ਸਿਹਤ ਬਣੀ ਰਹਿੰਦੀ ਹੈ। ਰੱਸੀ ਟੱਪਣ ਦੇ ਬਹੁਤ ਸਾਰੇ ਫ਼ਾਇਦੇ ਹਨ। ਰੱਸੀ ਟੱਪਣ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਤੇ ਲਚਕਤਾ ਵਧਦੀ ਹੈ। ਰੱਸੀ ਟੱਪਣ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਲਈ ਐਥਲੀਟ ਵੀ ਇਸ ਨੂੰ ਅਪਣੇ ਵਰਕਆਊਟ ’ਚ ਸ਼ਾਮਲ ਕਰਦੇ ਹਨ। ਰੱਸੀ ਟੱਪਣਾ ਕਸਰਤ ਦਾ ਇਕ ਵਧੀਆ ਰੂਪ ਹੈ, ਜੋ ਵਿਸ਼ਵ ਪਧਰੀ ਐਥਲੀਟ ਵੀ ਕਰਦੇ ਹਨ। ਰੱਸੀ ਟੱਪਣ ਨਾਲ ਢਿੱਡ ਘੱਟ ਹੁੰਦਾ ਹੈ ਐਬਸ ਮਜ਼ਬੂਤ ਹੁੰਦੇ ਹਨ। ਤੁਹਾਡੇ ਫੇਫੜੇ ਵੀ ਮਜ਼ਬੂਤ ਹੁੰਦੇ ਹਨ ਤੇ ਤੁਹਾਡੀ ਤਾਕਤ ਵੀ ਵਧਦੀ ਹੈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਅਧਿਕਾਰੀ ਨਾਲ ਨਸਲੀ ਵਿਤਕਰੇ ਦੀ ਜਾਂਚ ਕਰੇਗੀ ਸਿੰਗਾਪੁਰ ਪੁਲਿਸ
ਪੇਟ ਦੀ ਚਰਬੀ ਨੂੰ ਘਟਾਉਣਾ ਬਹੁਤ ਮੁਸ਼ਕਲ ਕੰਮ ਹੈ ਪਰ ਰੱਸੀ ਟੱਪਣ ਨਾਲ ਤੁਹਾਡੇ ਸਰੀਰ ਦਾ ਭਾਰ ਤੇ ਤੁਹਾਡਾ ਢਿੱਡ ਬਹੁਤ ਜਲਦੀ ਘੱਟ ਜਾਵੇਗਾ। ਰੱਸੀ ਟੱਪਣਾ ਸਰੀਰ ਤੇ ਦਿਲ ਲਈ ਬਹੁਤ ਫ਼ਾਇਦੇਮੰਦ ਹੈ। ਇਹ ਦਿਲ ਲਈ ਸੱਭ ਤੋਂ ਵਧੀਆ ਕਸਰਤ ਹੈ, ਇਹ ਦਿਲ ਦੀ ਧੜਕਨ ਨੂੰ ਵਧਾਉਂਦੀ ਹੈ ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਜਾਂਦਾ ਹੈ। ਕੁੱਝ ਸਮਾਂ ਲਗਾਤਾਰ ਰੱਸੀ ਟੱਪਣ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਉਨ੍ਹਾਂ ਦੀ ਤਾਕਤ ਤੇ ਘਣਤਾ ਵਧਦੀ ਹੈ।