Diet Drinks ਦੇ ਸੇਵਨ ਨਾਲ ਟਾਈਪ-2 Diabetes ਦਾ ਖਤਰਾ

ਏਜੰਸੀ

ਜੀਵਨ ਜਾਚ, ਸਿਹਤ

ਮਾਹਿਰਾਂ ਦਾ ਕਹਿਣਾ ਹੈ ਕਿ ਆਰਟੀਫੀਸ਼ੀਅਲ ਸਵੀਟਨਰਸ ਗਟ ਬੈਕਟੀਰੀਆ ਨੂੰ ਬਦਲ ਦਿੰਦਾ ਹੈ, ਜੋ ਤੇਜ਼ੀ ਨਾਲ ਭਾਰ ਵਧਣ ਦਾ ਕਾਰਨ ਬਣਦਾ ਹੈ

Type 2 Diabetes

ਬੋਸਟਨ- ਜੋ ਲੋਕ ਸ਼ੂਗਰ ਫ੍ਰੀ ਦੱਸੇ ਜਾਣ ਵਾਲੇ ਸਵੀਟਨਰਸ ਦਾ ਸੇਵਨ ਵੱਡੀ ਮਾਤਰਾ ਵਿਚ ਇਹ ਸੋਚ ਕੇ ਕਰ ਰਹੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਡਾਇਬਿਟੀਜ਼ ਨਹੀਂ ਹੋਵੇਗੀ ਅਤੇ ਫੈਟ ਵੀ ਨਹੀਂ ਵਧੇਗੀ ਤਾਂ ਇਸ ਖਬਰ ਨਾਲ ਉਨ੍ਹਾਂ ਨੂੰ ਧੱਕਾ ਲੱਗ ਸਕਦਾ ਹੈ ਕਿਉਂਕਿ ਖੋਜਕਾਰਾਂ ਮੁਤਾਬਕ ਆਰਟੀਫੀਸ਼ੀਅਲ ਸ਼ੂਗਰ ਟਾਈਪ-2 ਡਾਇਬਿਟੀਜ਼ ਦਾ ਕਾਰਨ ਬਣ ਸਕਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਆਰਟੀਫੀਸ਼ੀਅਲ ਸਵੀਟਨਰਸ ਗਟ ਬੈਕਟੀਰੀਆ ਨੂੰ ਬਦਲ ਦਿੰਦਾ ਹੈ, ਜੋ ਤੇਜ਼ੀ ਨਾਲ ਭਾਰ ਵਧਣ ਦਾ ਕਾਰਨ ਬਣਦਾ ਹੈ ਅਤੇ ਇਹ ਸਥਿਤੀ ਟਾਈਪ-2 ਡਾਇਬਿਟੀਜ਼ ਨੂੰ ਲੀਡ ਕਰਦੀ ਹੈ। ਸ਼ੂਗਰ ਡ੍ਰਿੰਕ ਪੀਣ ਵਾਲੇ ਲੋਕਾਂ ਨੂੰ ਸ਼ੁਰੂਆਤ ਵਿਚ ਭਾਰ ਘਟਾਉਣ ਵਾਲੇ ਡ੍ਰਿੰਕਸ ਦਾ ਸੇਵਨ ਕਰ ਕੇ ਜ਼ਰੂਰ ਵਧੀਆ ਮਹਿਸੂਸ ਹੋ ਸਕਦਾ ਹੈ ਪਰ ਜੇਕਰ ਇਸ ਦੇ ਪ੍ਰਭਾਵ ਨੂੰ ਲੰਬੇ ਸਮੇਂ ਤੱਕ ਦੇਖਿਆ ਜਾਵੇ ਤਾਂ ਨਤੀਜਾ ਵਧੀਆ ਨਹੀਂ ਹੈ।

ਇਹ ਖੋਜ ਬੋਸਟਨ ਕਾਲਜ ਦੇ ਵਿਗਿਆਨੀ ਵੱਲੋਂ ਕੀਤੀ ਗਈ। ਉਨ੍ਹਾਂ ਸਟੱਡੀ ’ਚ ਪਾਇਆ ਕਿ ਖੰਡ ਦੀ ਥਾਂ ਇਸਤੇਮਾਲ ਕੀਤੇ ਜਾਣ ਵਾਲੇ ਬਦਲ ਸਵੀਟਨਰਸ ਲੰਬੇ ਸਮੇਂ ਤੱਕ ਵਰਤੇ ਜਾਣ ਨਾਲ ਬਲੱਡ ਵੇਸਲਸ ’ਤੇ ਬੁਰਾ ਅਸਰ ਪੈਂਦਾ ਹੈ। ਅੱਗੇ ਚੱਲ ਕੇ ਇਹ ਸਥਿਤੀ ਬ੍ਰੇਨ ਸਟ੍ਰੋਕ ਅਤੇ ਡਿਮੇਂਸ਼ੀਆ ਦਾ ਕਾਰਨ ਬਣਦੀ ਹੈ।

ਆਪਣੀ ਖੋਜ ਵਿਚ ਟੀਮ ਨੇ ਆਰਟੀਫੀਸ਼ੀਅਲ ਸਵੀਟਨਰਸ ਸੈਕੇਰਿਨ, ਸਟੀਵਿਓਸਾਈਡ, ਸਾਈਕਲਾਮੇਟ, ਐਸਪਾਰਟੇਮ, ਐਸੇਸਫਲੇਮ-ਕੇ, ਸੁਕ੍ਰਾਲੋਜ, ਨੀਮੋਟ ਅਤੇ ਆਉਪਰਮੇ ਦਾ ਅਧਿਐਨ ਕੀਤਾ।ਸਟੱਡੀ ਮੁਤਾਬਕ ਪਿਛਲੇ 20 ਸਾਲਾਂ ਵਿਚ ਨੌਜਵਾਨਾਂ ਵਿਚਾਲੇ ਆਰਟੀਫੀਸ਼ੀਅਲ ਸਵੀਟਨਰਸ ਦੀ ਵਰਤੋਂ 200 ਫੀਸਦੀ ਤੱਕ ਵਧੀ ਹੈ। ਉਥੇ 54 ਫੀਸਦੀ ਬਾਲਗਾਂ ਨੇ ਇਸ ਨੂੰ ਆਪਣੀ ਡਾਈਟ ਵਿਚ ਸ਼ਾਮਲ ਕੀਤਾ ਹੈ। 

ਮਾਹਿਰ ਮੰਨਦੇ ਹਨ ਕਿ ਇਸ ਤਰ੍ਹਾਂ ਦੇ ਸਵੀਟਨਰਸ ਦੀ ਵਰਤੋਂ ਕਰਨ ਤੋਂ ਬਿਹਤਰ ਹੈ ਕਿ ਚੰਗੀ ਡਾਈਟ ਲਈ ਜਾਵੇ, ਜਿਸ ਵਿਚ ਪਲਾਂਟ ਡਾਈਟ, ਸਾਬਤ ਅਨਾਜ, ਡੇਅਰੀ ਪ੍ਰੋਡਕਟਸ ਸੀ-ਫੂਡ ਸ਼ਾਮਲ ਹੋਣੇ ਚਾਹੀਦੇ ਹਨ।