'ਛੱਲੀ' ਖਾਣ ਦੇ ਸਿਹਤ ਨੂੰ ਵੱਡੇ ਫ਼ਾਇਦੇ

ਏਜੰਸੀ

ਜੀਵਨ ਜਾਚ, ਸਿਹਤ

ਛੱਲੀ, ਜਿਸ ਨੂੰ ਮੱਕੀ ਜਾਂ ਜਵਾਰ ਵੀ ਕਿਹਾ ਜਾਂਦਾ ਹੈ, ਇਸ ਨੂੰ ਖਾਣ ਦੇ ਬਹੁਤ ਹੀ ਜ਼ਿਆਦਾ ਫਾਇਦੇ ਹਨ। ਛੱਲੀ ਨੂੰ ਮੱਕਾ, ਛੱਲੀ ਅਤੇ ਸਵੀਟ ਕਾਰਨ ਦੇ ਨਾਂਅ

Corn eat health benefits

ਮੋਹਾਲੀ (ਗੁਰਬਿੰਦਰ ਸਿੰਘ) : ਛੱਲੀ, ਜਿਸ ਨੂੰ ਮੱਕੀ ਜਾਂ ਜਵਾਰ ਵੀ ਕਿਹਾ ਜਾਂਦਾ ਹੈ, ਇਸ ਨੂੰ ਖਾਣ ਦੇ ਬਹੁਤ ਹੀ ਜ਼ਿਆਦਾ ਫਾਇਦੇ ਹਨ। ਛੱਲੀ ਨੂੰ ਮੱਕਾ, ਛੱਲੀ ਅਤੇ ਸਵੀਟ ਕਾਰਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਛੱਲੀ ਆਪਣੇ ਮਿੱਠੇ ਸਵਾਦ ਕਰਕੇ ਨਾ ਸਿਰਫ ਬੱਚਿਆਂ ਨੂੰ ਪਸੰਦ ਆਉਂਦੀ ਹੈ, ਸਗੋਂ ਇਸ ਨੂੰ ਵੱਡੇ ਵੀ ਬਹੁਤ ਚਾਹ ਕੇ ਖਾਂਦੇ ਹਨ। ਇਸ ਨੂੰ ਉਬਾਲ ਕੇ, ਭੁੰਨ ਕੇ, ਪਕਾ ਕੇ ਕਿਸੇ ਵੀ ਤਰ੍ਹਾਂ ਤੁਸੀਂ ਖਾ ਸਕਦੇ ਹੋ, ਇਸ ਨਾਲ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ।
ਬਾਜ਼ਾਰ ਵਿਚ ਤੁਹਾਨੂੰ ਛੱਲੀ ਅਸਾਨੀ ਨਾਲ ਮਿਲ ਜਾਵੇਗੀ।

ਇਸ ਦੀ ਤੁਸੀਂ ਸਬਜ਼ੀ ਵੀ ਬਣਾ ਸਕਦੇ ਹੋ। ਮੱਕੀ ਵਿਚ ਫਾਈਬਰ, ਪੋਟਾਸ਼ੀਅਮ, ਕਾਰਬੋਹਾਈਡ੍ਰੇਟਸ ਅਤੇ ਮਿਨਰਲਜ਼ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਛੱਲੀ ਸਿਹਤ ਲਈ ਹਰ ਤਰੀਕੇ ਨਾਲ ਲਾਭਦਾਇਕ ਹੁੰਦੀ ਹੈ। ਆਓ ਜਾਣਦੇ ਹਾਂ ਕਿ ਛੱਲੀ ਖਾਣ ਦੇ ਫਾਇਦੇ ਕੀ ਹਨ ਸਰੀਰ ਦੀ ਇਮਿਊਨਿਟੀ ਪਾਵਰ ਵਧਾਏ : ਪ੍ਰੋਟੀਨ ਦੂਜਾ ਅਜਿਹਾ ਨਿਊਟ੍ਰੀਐਂਟ ਹੈ, ਜਿਸ ਦੀ ਸਰੀਰ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ। ਇਸ ਦਾ ਕੰਮ ਸਰੀਰਕ ਸੈੱਲਾਂ ਨੂੰ ਬਾਹਰੀ ਟੁੱਟ-ਭੱਜ ਤੋਂ ਬਚਾਉਣਾ, ਮਸਲ ਬਣਾਉਣਾ ਅਤੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਣਾ ਹੁੰਦਾ ਹੈ। ਛੱਲੀ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ।

ਮਰਦਾਂ ਨੂੰ ਰੋਜ਼ਾਨਾ 56 ਗ੍ਰਾਮ ਅਤੇ ਔਰਤਾਂ ਨੂੰ ਰੋਜ਼ਾਨਾ 46 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ, ਜਿਸ ਨੂੰ ਸਿਰਫ ਤੁਸੀਂ ਇਕ ਕੱਪ ਛੱਲੀ ਦੇ ਦਾਣੇ ਖਾ ਕੇ ਪ੍ਰਾਪਤ ਕਰ ਸਕਦੇ ਹੋ। ਅੱਖਾਂ ਦੀ ਰੌਸ਼ਨੀ ਵਧਾਉਂਦੀ ਹੈ : ਛੱਲੀ ਵਿਚ ਜ਼ੀਕਸਾਂਥਿਨ ਨਾਂਅ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਜਿਸ ਕਾਰਨ ਇਸ ਦਾ ਰੰਗ ਪੀਲਾ ਹੁੰਦਾ ਹੈ। ਇਸ ਨਾਲ ਉਮਰ ਵਧਣ ਦੇ ਨਾਲ-ਨਾਲ ਅੱਖਾਂ ਵਿਚ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਮੋਤੀਆਬਿੰਦ, ਅੱਖਾਂ ਦਾ ਸੁੱਕਾਪਨ, ਅੱਖਾਂ ਵਿਚੋਂ ਪਾਣੀ ਨਿਕਲਣਾ ਆਦਿ ਤੋਂ ਛੁਟਕਾਰਾ ਮਿਲਦਾ ਹੈ। ਛੱਲੀ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੁੰਦੀ ਹੈ।

ਜਵਾਨ ਬਣਾਈ ਰੱਖੇ : ਛੱਲੀ ਵਿਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਚਮੜੀ ਨੂੰ ਲੰਬੇ ਸਮੇਂ ਤੱਕ ਜਵਾਨ ਬਣਾਈ ਰੱਖਦੇ ਹਨ। ਇਸ ਵਿਚ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਚਮੜੀ ਦੇ ਕਸਾਵ ਨੂੰ ਬਣਾਈ ਰੱਖਦੇ ਹਨ। ਆਪਣੀ ਖੁਰਾਕ ਵਿਚ ਛੱਲੀ ਨੂੰ ਸ਼ਾਮਿਲ ਕਰਨ ਨਾਲ ਬੇਵਕਤ ਆਉਣ ਵਾਲੇ ਬੁਢਾਪੇ ਨੂੰ ਰੋਕਿਆ ਜਾ ਸਕਦਾ ਹੈ। ਮੱਕੀ ਨੂੰ ਖਾਣ ਤੋਂ ਇਲਾਵਾ ਇਸ ਦਾ ਤੇਲ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸ ਵਿਚੋਂ ਨਿਕਲਣ ਵਾਲੇ ਤੇਲ ਨੂੰ ਵੀ ਲਗਾ ਸਕਦੇ ਹੋ। ਇਸ ਦੇ ਤੇਲ ਵਿਚ ਲਿਨੋਲਿਕ ਐਸਿਡ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਜਵਾਨ ਬਣਾਈ ਰੱਖਦਾ ਹੈ।

ਇਸ ਤੋਂ ਇਲਾਵਾ ਰੇਸ਼ਿਸ ਅਤੇ ਖੁਜਲੀ ਦੇ ਇਲਾਜ ਲਈ ਵੀ ਕਾਰਨ ਸਟਾਰਚ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਚਮੜੀ ਬਹੁਤ ਜ਼ਿਆਦਾ ਨਰਮ ਬਣ ਜਾਂਦੀ ਹੈ। ਯਾਦਦਾਸ਼ਤ ਤੇਜ਼ ਕਰੇ : ਛੱਲੀ ਵਿਚ ਥੀਆਮਾਈਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਅਤੇ ਉਸ ਵਿਚ ਮੌਜੂਦ ਨਿਊਟ੍ਰੀਏਂਟਸ ਦਿਮਾਗ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ। ਇਸ ਤੋਂ ਇਲਾਵਾ ਛੱਲੀ ਦੇ ਸੇਵਨ ਨਾਲ ਯਾਦਦਾਸ਼ਤ ਵੀ ਤੇਜ਼ ਹੋ ਜਾਂਦੀ ਹੈ। ਛੱਲੀ ਨੂੰ ਖਾ ਕੇ ਤੁਸੀਂ ਅਲਜਾਈਮਰ ਵਰਗੀ ਭੁੱਲਣ ਦੀ ਬਿਮਾਰੀ ਤੋਂ ਵੀ ਬਚੇ ਰਹਿੰਦੇ ਹੋ।

ਦਿਲ ਲਈ ਵੀ ਫਾਇਦੇਮੰਦ : ਛੱਲੀ ਦਿਲ ਦੇ ਰੋਗਾਂ ਨੂੰ ਖ਼ਤਮ ਕਰਨ ਵਿਚ ਵੀ ਮਦਦਗਾਰ ਹੁੰਦੀ ਹੈ। ਕਿਉਂਕਿ ਇਸ ਵਿਚ ਵਿਟਾਮਿਨ 'ਸੀ', ਕੈਰੋਟੀਨੋਇਡ ਅਤੇ ਬਾਇਓਫਲੇਵੋਨਾਇਡ ਪਾਏ ਜਾਂਦੇ ਹਨ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਣ ਨਹੀਂ ਦਿੰਦੇ ਅਤੇ ਸਰੀਰ ਵਿਚ ਖੂਨ ਦਾ ਪ੍ਰਵਾਹ ਵੀ ਵਧਦਾ ਹੈ।
ਮੋਟਾਪਾ ਘੱਟ ਕਰੇ : ਛੱਲੀ ਨੂੰ ਥੋੜ੍ਹੀ ਜਿਹੀ ਮਾਤਰਾ ਵਿਚ ਖਾਣ ਨਾਲ ਹੀ ਪੇਟ ਭਰ ਜਾਂਦਾ ਹੈ। ਨਾਲ ਹੀ ਇਸ ਨਾਲ ਪੂਰੇ ਦਿਨ ਲਈ ਜ਼ਰੂਰੀ ਪੋਸ਼ਣ ਵੀ ਪ੍ਰਾਪਤ ਹੋ ਜਾਂਦੇ ਹਨ, ਜਿਸ ਨਾਲ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲਗਦੀ। ਇਸ ਲਈ ਇਹ ਭਾਰ ਨੂੰ ਘੱਟ ਕਰਨ ਵਿਚ ਤੁਹਾਡੀ ਸਹਾਇਤਾ ਕਰ ਸਕਦੀ ਹੈ।

ਇਸ ਦਾ ਸੂਪ ਬਣਾ ਕੇ ਪੀਣਾ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਕੈਂਸਰ ਤੋਂ ਬਚਾਏ : ਛੱਲੀ ਵਿਚ ਬੀਟਾ ਕਰਾਈਪਟੋਕਸਾਨਥਿਨ ਪਾਇਆ ਜਾਂਦਾ ਹੈ ਜੋ ਕਾਫੀ ਹੱਦ ਤੱਕ ਬੀਟਾ-ਕੈਰੋਟੀਨ ਨਾਲ ਮਿਲਦਾ-ਜੁਲਦਾ ਹੈ। ਇਸ ਨੂੰ ਸਰੀਰ ਵਿਟਾਮਿਨ 'ਏ' ਵਿਚ ਆਪਣੇ-ਆਪ ਬਦਲ ਲੈਂਦਾ ਹੈ। ਬੀਟਾ ਕਰਾਈਪਟੋਕਸਾਨਥਿਨ ਫੇਫੜਿਆਂ ਦੇ ਕੈਂਸਰ ਦਾ ਦੁਸ਼ਮਣ ਹੁੰਦਾ ਹੈ। ਭਾਵ ਕਿ ਸਰੀਰ ਵਿਚ ਬੀਟਾ ਕਰਾਈਪਟੋਕਸਾਨਥਿਨ ਦੀ ਸਹੀ ਮਾਤਰਾ ਹੋਣ 'ਤੇ ਫੇਫੜਿਆਂ ਦਾ ਕੈਂਸਰ ਤੁਹਾਡੇ ਤੋਂ ਕੋਹਾਂ ਦੂਰ ਰਹਿੰਦਾ ਹੈ। ਹੱਡੀਆਂ ਮਜ਼ਬੂਤ ਬਣਾਏ : ਛੱਲੀ ਵਿਚ ਪੋਟਾਸ਼ੀਅਮ ਦੀ ਉਚਿਤ ਮਾਤਰਾ ਪਾਈ ਜਾਂਦੀ ਹੈ।

ਜੋ ਹਾਰਟ ਫੰਕਸ਼ਨ, ਮਸਲਾਂ 'ਤੇ ਪੈਣ ਵਾਲੇ ਦਬਾਅ ਅਤੇ ਏਂਠਨ ਨੂੰ ਘੱਟ ਕਰਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਕੱਪ ਛੱਲੀ ਦੇ ਦਾਣਿਆਂ ਵਿਚ 325 ਮਿ: ਗ੍ਰਾ: ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਸ ਨੂੰ ਆਲੂ, ਬੀਨਸ ਅਤੇ ਪਾਲਕ ਦੇ ਨਾਲ ਮਿਲਾ ਕੇ ਖਾਣ ਨਾਲ ਇਸ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ। ਛੱਲੀ ਦੇ ਪੀਲੇ ਦਾਣਿਆਂ ਵਿਚ ਢੇਰ ਸਾਰਾ ਆਇਰਨ, ਕਾਪਰ, ਫਾਸਫੋਰਸ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜਿਸ ਨਾਲ ਹੱਡੀਆਂ ਵਿਚ ਮਜ਼ਬੂਤੀ ਆਉਂਦੀ ਹੈ। ਇਸ ਪੋਸ਼ਕ ਤੱਤਾਂ ਦੇ ਕਾਰਨ ਬੁਢਾਪੇ ਦੌਰਾਨ ਵੀ ਹੱਡੀਆਂ ਦੇ ਟੁੱਟਣ ਦੀ ਸੰਭਾਵਨਾ ਕਾਫੀ ਘੱਟ ਹੋ ਜਾਂਦੀ ਹੈ।

ਇਸ ਨਾਲ ਗੁਰਦੇ ਵੀ ਸਹੀ ਤਰੀਕੇ ਨਾਲ ਕੰਮ ਕਰਦੇ ਹਨ। ਪਾਚਣ ਕਿਰਿਆ ਸਹੀ ਰੱਖੇ : ਪਾਚਣ ਕਿਰਿਆ ਨੂੰ ਬਿਹਤਰ ਬਣਾਉਣ ਲਈ ਖਾਣੇ ਵਿਚ ਫਾਈਬਰ ਦਾ ਹੋਣਾ ਬਹੁਤ ਹੀ ਜ਼ਰੂਰੀ ਮੰਨਿਆ ਜਾਂਦਾ ਹੈ। ਮੱਕੀ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਸਿਰਫ ਪਾਚਣ ਲਈ ਹੀ ਨਹੀਂ, ਸਗੋਂ ਬਲੱਡ ਸ਼ੂਗਰ ਪੱਧਰ ਨੂੰ ਵੀ ਕੰਟਰੋਲ ਕਰਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ, ਨਾਲ ਹੀ ਕੋਲੈਸਟ੍ਰੋਲ ਦੀ ਵਧਦੀ ਮਾਤਰਾ ਨੂੰ ਵੀ ਕੰਟਰੋਲ ਵਿਚ ਰੱਖਿਆ ਜਾ ਸਕਦਾ ਹੈ। ਇਹ ਫਾਈਬਰ ਨਾਲ ਭਰਿਆ ਹੋਇਆ ਹੈ, ਇਸ ਲਈ ਇਸ ਨੂੰ ਖਾਣ ਨਾਲ ਪੇਟ ਦਾ ਪਾਚਣ ਸਹੀ ਬਣਿਆ ਰਹਿੰਦਾ ਹੈ। ਇਸ ਨਾਲ ਕਬਜ਼, ਬਵਾਸੀਰ ਅਤੇ ਪੇਟ ਵਿਚ ਕੈਂਸਰ ਹੋਣ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।