ਜਾਣੋ ਕਿਸ ਤਰ੍ਹਾਂ ਸਿਹਤ ਲਈ ਲਾਭਦਾਇਕ ਹੁੰਦੇ ਹਨ ਮਖਾਣੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਪਿਛਲੇ ਕੁੱਝ ਸਮੇਂ ਤੋਂ ਮਖਾਣਿਆਂ ਦੀ ਵਰਤੋਂ ਕਾਫ਼ੀ ਵਧ ਗਈ ਹੈ। ਇਹਨਾਂ ਨੂੰ ਸਿਹਤ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ।

Fox nut

ਪਿਛਲੇ ਕੁੱਝ ਸਮੇਂ ਤੋਂ ਮਖਾਣਿਆਂ ਦੀ ਵਰਤੋਂ ਕਾਫ਼ੀ ਵਧ ਗਈ ਹੈ। ਇਹਨਾਂ ਨੂੰ ਸਿਹਤ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ। ਭੁੰਨੇ ਹੋਏ ਮਖਾਣਿਆਂ ਨੂੰ ਕਾਲੇ ਨਮਕ ਅਤੇ ਕਾਲੀ ਮਿਰਚ ਵਿਚ ਮਿਲਾ ਕੇ ਪੋਪਕੋਰਨ ਦੀ ਤਰ੍ਹਾਂ ਖਾਧਾ ਜਾਂਦਾ ਹੈ, ਇਸ ਨਾਲ ਭੁੱਖ ਤੋਂ ਰਾਹਤ ਮਿਲਦੀ ਹੈ। ਇਹ ਖਾਣ ਲਈ ਬਹੁਤ ਵਧੀਆ ਮੰਨੇ ਜਾਂਦੇ ਹਨ, ਇਸ ਦੇ ਨਾਲ ਹੀ ਇਹ ਕਈ ਸਰੀਰਕ ਸਮੱਸਿਆਵਾਂ ਨੂੰ ਵੀ ਦੂਰ ਕਰਨ ਲਈ ਲਾਭਦਾਇਕ ਹੁੰਦੇ ਹਨ। ਦੱਸ ਦਈਏ ਕਿ ਮਖਾਣੇ ਅਸਲ ਵਿਚ ਕਮਲ ਦੇ ਬੀਜ ਹੁੰਦੇ ਹਨ ਅਤੇ ਇਹ ਪੌਸ਼ਟਿਕ ਤੱਤਾਂ ਦੇ ਮਾਮਲੇ ਵਿਚ ਅਖ਼ਰੋਟ ਅਤੇ ਬਦਾਮ ਨਾਲੋਂ ਵੀ ਜ਼ਿਆਦਾ ਲਾਭਦਾਇਕ ਹੁੰਦੇ ਹਨ-। ਮਖਾਣੇ ਦੀ ਖੀਰ ਤਾਂ ਸਾਰੇ ਲੋਕ ਬਹੁਤ ਚਾਅ ਨਾਲ ਖਾਂਦੇ ਹਨ। ਇਸ ਦਾ ਇਸਤੇਮਾਲ ਸਬਜ਼ੀ ਬਣਾਉਣ ਵਿਚ ਵੀ ਕੀਤਾ ਜਾਂਦਾ ਹੈ।

ਕਿੱਥੇ ਉਗਾਇਆ ਜਾਂਦਾ ਹੈ ਮਖਾਣਾ?
ਮਖਾਣੇ ਦਾ ਉਤਪਾਦਨ ਜ਼ਿਆਦਾਤਰ ਭਾਰਤ ਵਿਚ ਬਿਹਾਰ ਸੂਬੇ ਅਤੇ ਜਪਾਨ ਅਤੇ ਰੂਸ ਆਦਿ ਦੇਸ਼ਾਂ ਵਿਚ ਕੀਤਾ ਜਾਂਦਾ ਹੈ। ਇੰਡੀਅਨ ਜਰਨਲ ਆਫ ਟ੍ਰੈਡੀਸ਼ਨਲ ਨਾਲੇਜ ਅਨੁਸਾਰ ਇਸ ਦੇ ਬੀਜ ਬਹੁਤ ਪੋਸ਼ਟਿਕ ਹੁੰਦੇ ਹਨ। ਇਸ ਦੇ ਬੀਜ ਇਕ ਤਲਾਬ ਵਿਚ ਪੱਤੇ ‘ਤੇ ਜਾਂ ਖੜ੍ਹੇ ਪਾਣੀ ਵਿਚ ਵਧਦੇ ਹਨ। ਇਹਨਾਂ ਬੀਜਾਂ ਨੂੰ ਕੁੱਝ ਘੰਟਿਆਂ ਲਈ ਧੋਤਾ ਜਾਂਦਾ ਹੈ ਅਤੇ ਧੁੱਪ ਵਿਚ ਸੁਕਾਇਆ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਇਹ ਬੀਜ ਸੁੱਕ ਜਾਂਦੇ ਹਨ ਤਾਂ ਉਹਨਾਂ ਨੂੰ ਭੁੰਨਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਛਿੱਲੜਾਂ ਵਿਚੋਂ ਕੱਢਿਆ ਜਾਂਦਾ ਹੈ।

ਕੀ ਹਨ ਸਿਹਤ ਲਈ ਫਾਇਦੇ?
ਮਖਾਣੇ ਵਿਚ ਬਹੁਤ ਘੱਟ ਕੈਲੋਰੀ ਪਾਈ ਜਾਂਦੀ ਹੈ। ਇਹੀ ਵਜ੍ਹਾ ਹੈ ਕਿ ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਹ ਸ਼ਾਮ ਦੇ ਸਨੈਕ ਲਈ ਮਖਾਣਾ ਖਾਣਾ ਪਸੰਦ ਕਰਦੇ ਹਨ। 50 ਗਰਾਮ ਭੁੰਨੇ ਹੋਏ ਮਖਾਣੇ ਵਿੱਚ ਲਗਭਗ 180 ਕੈਲੋਰੀ ਹੁੰਦੀ ਹੈ। ਇਹ ਭੁੱਖ ਨੂੰ ਘੱਟ ਕਰਨ ਵਿਚ ਵੀ ਮਦਦਗਾਰ ਸਾਬਤ ਹੁੰਦੇ ਹਨ। ਇਸ ਦੇ ਨਾਲ ਹੀ ਇਹ ਕੋਲੈਸਟਰੋਲ ਦੀ ਸਮੱਸਿਆ ਤੋਂ ਵੀ ਛੁਟਕਾਰਾ ਦਿੰਦੇ ਹਨ। ਬਲੱਡ ਪ੍ਰੈੱਸ਼ਰ ਅਤੇ ਦਿਲ ਦੀਆਂ ਹੋਰ ਬਿਮਾਰੀਆਂ ਵਿਚ ਹੀ ਇਹ ਫਾਇਦੇਮੰਦ ਹੁੰਦੇ ਹਨ।

Lifestyle ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ