ਭੁੰਨੇ ਛੋਲੇ ਤੇ ਗੁੜ ਖਾਣ ਨਾਲ ਹੋਣ ਵਾਲੇ ਫ਼ਾਇਦੇ ਸੁਣ ਕੇ ਰਹਿ ਜਾਓਗੇ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਿਹਤ ਲਈ ਭੁੰਨੇ ਹੋਏ ਛੋਲੇ ਕਾਫੀ ਫਾਇਦੇਮੰਦ ਹੁੰਦੇ ਹਨ ਪਰ ਜੇਕਰ ਇਸ ਨਾਲ ਤੁਸੀਂ ਗੁੜ...

Black chnna and Jaggery

ਚੰਡੀਗੜ੍ਹ: ਸਿਹਤ ਲਈ ਭੁੰਨੇ ਹੋਏ ਛੋਲੇ ਕਾਫੀ ਫਾਇਦੇਮੰਦ ਹੁੰਦੇ ਹਨ ਪਰ ਜੇਕਰ ਇਸ ਨਾਲ ਤੁਸੀਂ ਗੁੜ ਦਾ ਵੀ ਸੇਵਨ ਕਰੋਗੇ ਤਾਂ ਇਹ ਸਰੀਰ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੇ ਹਨ ਮਰਦਾਂ ਦੇ ਲਈ ਇਸਨੂੰ ਖਾਣਾ ਬਹੁਤ ਵਧੀਆ ਹੈ।

ਅਕਸਰ ਜਿੰਮ ਵਿਚ ਜਾ ਕੇ ਮਰਦ ਬੌਡੀ ਬਣਾਉਣ ਲਈ ਕਸਰਤ ਕਰਦੇ ਹਨ ਇਸਦੇ ਨਾਲ ਉਹਨਾਂ ਨੂੰ ਛੋਲੇ ਅਤੇ ਗੁੜ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ ਇਸ ਨਾਲ ਮਸਲਜ ਮਜਬੂਤ ਹੁੰਦੇ ਹਨ ਅਤੇ ਸਾਡੇ ਸਰੀਰ ਨੂੰ ਵੀ ਕਈ ਪ੍ਰਕਾਰ ਦੇ ਫਾਇਦੇ ਮਿਲਦੇ ਹਨ।

ਦਿਮਾਗ ਤੇਜ ਕਰਨ ਦੇ ਲਈ: ਗੁੜ ਅਤੇ ਛੋਲਿਆਂ ਨੂੰ ਮਿਲਾ ਕੇ ਖਾਣ ਨਾਲ ਸਦਾ ਦਿਮਾਗ ਤੇਜ ਰਹਿੰਦਾ ਹੈ। ਇਸ ਵਿਚ ਵਿਟਾਮਿਨ B6 ਹੁੰਦਾ ਹੈ ਜੋ ਯਾਦਦਾਸ਼ਤ ਨੂੰ ਵਧਾਉਦਾ ਹੈ।

ਮਸਲਜ ਬਣਾਉਣ ਦੇ ਲਈ: ਗੁੜ ਅਤੇ ਛੋਲਿਆਂ ਵਿਚ ਕਾਫੀ ਮਾਤਰਾ ਵਿਚ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਕਈ ਮਸਲਜ ਨੂੰ ਮਜਬੂਤ ਬਣਾਉਣ ਵਿਚ ਮੱਦਦ ਕਰਦਾ ਹੈ। ਮਰਦਾਂ ਨੂੰ ਹਰ-ਰੋਜ ਇਸਦਾ ਸੇਵਨ ਕਰਨਾ ਚਾਹੀਦਾ ਹੈ।

ਹੱਡੀਆਂ ਮਜਬੂਤ ਕਰਨ ਲਈ: ਗੁੜ ਅਤੇ ਛੋਲਿਆਂ ਵਿਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜਬੂਤ ਕਰਦਾ ਹੈ। ਇਸਦੇ ਰੋਜਾਨਾ ਸੇਵਨ ਨਾਲ ਗਠੀਏ ਦੇ ਰੋਗੀ ਨੂੰ ਕਾਫੀ ਫਾਇਦਾ ਹੁੰਦਾ ਹੈ।

ਕਬਜ ਦੂਰ ਕਰਨ ਦੇ ਲਈ: ਸਰੀਰ ਦਾ ਡਾਇਜੇਸ਼ਨ ਖਰਾਬ ਹੋਣ ਦੀ ਵਜਾ ਨਾਲ ਕਬਜ ਅਤੇ ਏਸੀਡੀਟੀ ਦੀ ਸਮੱਸਿਆ ਹੋ ਜਾਂਦੀ ਹੈ। ਇਸ ਵਿਚ ਗੁੜ ਅਤੇ ਛੋਲੇ ਖਾਓ ਇਸ ਵਿਚ ਫਾਈਬਰ ਹੁੰਦਾ ਹੈ ਜੋ ਪਾਚਨ ਸ਼ਕਤੀ ਨੂੰ ਠੀਕ ਰੱਖਦਾ ਹੈ।

ਦੰਦ ਮਜਬੂਤ ਕਰਨ ਦੇ ਲਈ: ਇਸ ਵਿਚ ਫਾਸ-ਫੋਰਸ ਹੁੰਦਾ ਹੈ ਜੋ ਦੰਦਾਂ ਲਈ ਕਾਫੀ ਫਾਇਦੇਮੰਦ ਹੈ। ਇਸਦੇ ਸੇਵਨ ਨਾਲ ਦੰਦ ਮਜਬੂਤ ਹੁੰਦੇ ਹਨ ਅਤੇ ਜਲਦੀ ਨਹੀਂ ਟੁੱਟਦੇ।

ਚਿਹਰਾ ਨਿਖਾਰਨ ਦੇ ਲਈ: ਇਸ ਵਿਚ ਜਿੰਕ ਹੁੰਦਾ ਹੈ ਜੋ ਤਵਚਾ ਨੂੰ ਨਿਖਾਰਨ ਵਿਚ ਮੱਦਦ ਕਰਦਾ ਹੈ। ਮਰਦਾਂ ਨੂੰ ਰੋਜਾਨਾ ਇਸਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਉਹਨਾਂ ਦੇ ਚਿਹਰੇ ਦੀ ਚਮਕ ਵੀ ਵਧੇਗੀ ਅਤੇ ਉਹ ਪਹਿਲਾਂ ਨਾਲੋਂ ਸਮਾਰਟ ਵੀ ਲੱਗਣਗੇ।

ਹਾਰਟ ਦੇ ਲਈ: ਜਿੰਨਾ ਲੋਕਾਂ ਨੂੰ ਦਿਲ ਨਾਲ ਜੁੜੀ ਕੋਈ ਵੀ ਸਮੱਸਿਆ ਹੁੰਦੀ ਹੈ। ਉਹਨਾਂ ਦੇ ਲਈ ਗੁੜ ਅਤੇ ਚਨੇ ਦਾ ਸੇਵਨ ਕਾਫੀ ਫਾਇਦੇਮੰਦ ਹੈ। ਇਸ ਵਿਚ ਪੋਟਾਸ਼ੀਅਮ ਹੁੰਦਾ ਹੈ ਜੋ ਹਾਰਟ ਅਟੈਕ ਹੋਣ ਤੋਂ ਬਚਾਉਦਾ ਹੈ।

ਮਰਦਾਂ ਦੇ ਰੋਗਾਂ ਵਿਚ: ਚਨੇ ਅਤੇ ਗੁੜ ਖਾਣ ਵਾਲਾ ਵਿਅਕਤੀ ਸਦੈਵ ਜਵਾਨੀ ਦਾ ਅਹਿਸਾਸ ਕਰਦਾ ਹੈ ਕਮਜੋਰੀ ਦੂਰ ਹੋਵੇ ਤਾਂ ਸਰੀਰ ਰਿਸ਼ਟ-ਪੁਸ਼ਟ ਰਹਿੰਦਾ ਹੈ।

 ਮੋਟਾਪਾ ਘੱਟ ਕਰਨ ਲਈ: ਗੁੜ ਅਤੇ ਚਨੇ ਨੂੰ ਇਕੱਠਾ ਖਾਣ ਨਾਲ ਸਰੀਰ ਦਾ ਮੈਟਾਬਾੱਲਿਜਮ ਵੱਧਦਾ ਹੈ ਜੋ ਮੋਟਾਪਾ ਘੱਟ ਕਰਨ ਵਿਚ ਸਾਡੀ ਮੱਦਦ ਕਰਦਾ ਹੈ। ਕਈ ਮਰਦ ਮੋਟਾਪਾ ਘੱਟ ਕਰਨ ਦੇ ਲਈ ਜਿੰਮ ਜਾ ਕੇ ਐਕਸਰ ਸਾਇਜ ਵੀ ਕਰਦੇ ਹਨ ਅਤੇ ਉਹਨਾਂ ਨੂੰ ਗੁੜ ਅਤੇ ਚਨੇ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ।