ਇਨ੍ਹਾਂ ਆਦਤਾਂ ਦੀ ਵਜ੍ਹਾ ਨਾਲ ਉਮਰ ਤੋਂ ਪਹਿਲਾਂ ਸਫੈਦ ਹੁੰਦੇ ਨੇ ਤੁਹਾਡੇ ਵਾਲ

ਏਜੰਸੀ

ਜੀਵਨ ਜਾਚ, ਸਿਹਤ

ਵੈਸੇ ਤਾਂ ਵਾਲਾਂ ਦਾ ਸਫੈਦ ਹੋਣਾ ਬੁਢਾਪੇ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਪਰ ਅੱਜਕੱਲ੍ਹ 20 ਤੋਂ 30 ਸਾਲ ਦੀ ਉਮਰ ਵਿੱਚ ਹੀ ਲੋਕਾਂ...

White Hair

ਨਵੀਂ ਦਿੱਲੀ : ਵੈਸੇ ਤਾਂ ਵਾਲਾਂ ਦਾ ਸਫੈਦ ਹੋਣਾ ਬੁਢਾਪੇ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਪਰ ਅੱਜਕੱਲ੍ਹ 20 ਤੋਂ 30 ਸਾਲ ਦੀ ਉਮਰ ਵਿੱਚ ਹੀ ਲੋਕਾਂ ਦੇ ਵਾਲ ਸਫੈਦ ਹੋਣੇ ਸ਼ੁਰੂ ਹੋ ਗਏ ਹਨ। ਵਾਲਾਂ ਦਾ ਸਫੈਦ ਹੋਣਾ ਅਜਿਹੇ 'ਚ ਤਾਂ ਕੋਈ ਵੱਡੀ ਬਿਮਾਰੀ ਨਹੀਂ ਹੈ ਪਰ ਕਈ ਲੋਕ ਹੋਰ ਲੋਕਾਂ ਦੇ ਸਾਮਹਣੇ ਜਾਣ ਤੋਂ ਡਰਦੇ ਹਨ ਅਤੇ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਹੁੰਦੇ ਹਨ। ਉਮਰ ਤੋਂ ਪਹਿਲਾਂ ਸਫੈਦ ਵਾਲਾਂ ਦਾ ਹੋਣਾ ਅੱਜ-ਕੱਲ ਦੇ ਆਧੁਨਿਕ ਸਮੇਂ ਵਿੱਚ ਹੋਣ ਵਾਲੀ ਸਮੱਸਿਆਵਾਂ ‘ਚੋਂ ਇੱਕ ਹੈ। ਹੁਣ ਹਾਲਾਤ ਅਜਿਹੇ ਹਨ ਕਿ ਬਾਲ ਉਮਰ ‘ਚ ਹੀ ਸਕੂਲ ਜਾਂਦੇ ਬੱਚਿਆਂ ਦੇ ਵਾਲ ਸਫੈਦ ਹੋਣ ਲੱਗੇ ਹਨ।

ਉਮਰ ਤੋਂ ਪਹਿਲਾਂ ਵਾਲ ਸਫੈਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜੈਨੇਟਿਕ ਕਾਰਨਾ ਤੋਂ ਲੈ ਕੇ ਪ੍ਰਦੂਸ਼ਣ ਤੱਕ ਵਾਲ ਸਫੈਦ ਹੋਣ ਦੀ ਵਜ੍ਹਾ ਹੋ ਸਕਦੇ ਹਨ ਪਰ ਜ਼ਿਆਦਾਤਰ ਮਾਮਲਿਆਂ ਵਿੱਚ ਸਾਡੀ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਵੀ ਵਾਲਾਂ ਦੇ ਸਫੈਦ ਹੋਣ ਦੀ ਮੁੱਖ ਵਜ੍ਹਾ ਹੋ ਸਕਦੀਆਂ ਹਨ ਤੇ ਇਹ ਨੇ ਉਹ ਮਾੜੀਆਂ ਆਦਤਾਂ ਜਿਨ੍ਹਾਂ ਕਾਰਨ ਅੱਜ ਕਲ ਲੋਕਾਂ ਦੇ ਵਾਲ ਉਮਰ ਤੋਂ ਪਹਿਲਾਂ ਸਫੈਦ ਹੋ ਰਹੇ ਹਨ।

ਕੰਪਿਊਟਰ ਜਾਂ ਮੋਬਾਇਲ 'ਤੇ ਜ਼ਿਆਦਾ ਸਮਾਂ ਬਿਤਾਉਣਾ ਅਜੋਕੇ ਡਿਜ਼ੀਟਲ ਯੁੱਗ ਵਿੱਚ ਜ਼ਿਆਦਾਤਰ ਲੋਕ ਮੋਬਾਇਲ ਜਾਂ ਕੰਪਿਊਟਰ 'ਤੇ ਆਪਣਾ ਸਮਾਂ ਗੁਜ਼ਾਰਦੇ ਹਨ। ਅਜਿਹੇ ਵਿੱਚ ਇਨ੍ਹਾਂ ਤੋਂ ਨਿਕਲਣ ਵਾਲੀ ਖਤਰਨਾਕ ਰੈਡੀਏਸ਼ਨ ਦਾ ਅਸਰ ਤੁਹਾਡੇ ਵਾਲਾਂ, ਅੱਖਾਂ ਅਤੇ ਦਿਮਾਗ 'ਤੇ ਪੈਂਦਾ ਹੈ। ਕੋਸ਼ਿਸ਼ ਕਰੋ ਇਨ੍ਹਾਂ ਚੀਜਾਂ ਦਾ ਇਸਤੇਮਾਲ ਹੱਦ ਤੋਂ ਜ਼ਿਆਦਾ ਨਾ ਕਰੋ।

ਡਿਪ੍ਰੈਸ਼ਨ ਜਾਂ ਤਣਾਅ ਅੱਜ ਕੱਲ੍ਹ ਸਭ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਹੁੰਦੀ ਹੀ ਹੈ ਅਜਿਹੇ ਵਿੱਚ ਹਮੇਸ਼ਾ ਉਸ ਬਾਰੇ ਸੋਚਦੇ ਰਹਿਣ ਨਾਲ ਉਸ ਦਾ ਹੱਲ੍ਹ ਤਾਂ ਨਹੀਂ ਨਿਕੱਲ ਸਕਦਾ ਇਸ ਲਈ ਤੁਸੀ ਤਣਾਅ ਘੱਟ ਤੋਂ ਘੱਟ ਲਵੋ ਤੇ ਆਪਣੀ ਸਿਹਤ ਦਾ ਧਿਆਨ ਰੱਖੋ।

ਵਾਲਾਂ ਵਿੱਚ ਤੇਲ ਨਾ ਲਗਾਉਣਾ ਸਾਡੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਵਾਲਾਂ ਵਿੱਚ ਤੇਲ ਨਹੀਂ ਲਗਾਉਣਾ ਚਾਹੁੰਦੇ ਜਾ ਕੰਮ ਵਿੱਚ ਵਿਅਸਤ ਰਹਿਣ ਕਾਰਨ ਉਨ੍ਹਾਂ ਨੂੰ ਤੇਲ ਲਗਾਉਣ ਦਾ ਸਮਾਂ ਹੀ ਨਹੀਂ ਮਿਲਦਾ ਪਰ ਵਾਲਾਂ ਵਿੱਚ ਤੇਲ ਲਗਾਉਣਾ ਇਨਸਾਨ ਲਈ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀ ਰਾਤ ਨੂੰ ਸੋਣ ਤੋਂ ਇੱਕ ਘੰਟੇ ਪਹਿਲਾਂ ਵੀ ਤੇਲ ਲਗਾ ਸੱਕਦੇ ਹੋ ਤੇ ਅਜਿਹਾ ਹਫ਼ਤੇ ਵਿੱਚ ਦੋ ਵਾਰ ਕਰੋ ਤਾਂ ਬਹੁਤ ਚੰਗੀ ਗੱਲ ਹੈ।

ਸ਼ਰਾਬ ਦੀ ਮਾੜੀ ਆਦਤ ਸ਼ਰਾਬ ਦਾ ਲਗਾਤਾਰ ਸੇਵਨ ਕਰਨ ਨਾਲ ਤੁਹਾਨੂੰ ਵਾਲਾਂ ਦੇ ਸਫੈਦ ਹੋਣ ਤੋਂ ਇਲਾਵਾ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕੈਮੀਕਲ ਵਾਲਾ ਸ਼ੈਂਪੂ ਜਾਂ ਹੇਅਰ ਪ੍ਰੋਡਕਟ ਵਾਲ ਸਫੈਦ ਹੋਣ ਦੀ ਸਭ ਤੋਂ ਵੱਡੀ ਵਜ੍ਹਾ 'ਚੋਂ ਇੱਕ ਹੈ ਖ਼ਰਾਬ ਕੈਮੀਕਲ ਵਾਲੇ ਸ਼ੈਂਪੂ ਦਾ ਇਸਤੇਮਾਲ ਜਾਂ ਘਟੀਆ ਹੇਅਰ ਪ੍ਰੋਡਕਟ। ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੁਦਰਤੀ ਪ੍ਰੋਡਕਟ ਦੀ ਵਰਤੋਂ ਕਰਕੇ ਵਾਲਾ ਦਾ ਧਿਆਨ ਰੱਖੋ।

ਘੱਟ ਨੀਂਦ ਲੈਣ ਦੀ ਵਜ੍ਹਾ ਨਾਲ ਵੀ ਤੁਹਾਡੇ ਵਾਲ ਸਫੈਦ ਹੋ ਸਕਦੇ ਹਨ। ਸਰਵੇ ਵਿੱਚ ਪਾਇਆ ਗਿਆ ਹੈ ਕਿ ਘੱਟ ਨੀਂਦ ਲੈਣ ਦੀ ਵਜ੍ਹਾ ਨਾਲ ਤੁਹਾਨੂੰ ਤਣਾਅ ਹੋਣ ਲਗਦਾ ਹੈ ਤੇ ਇਸਦਾ ਅਸਰ ਤੁਹਾਡੇ ਵਾਲਾਂ ਦੀ ਸਿਹਤ 'ਤੇ ਵੀ ਪੈ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।