ਅੰਬ ਦੇ ਪੱਤਿਆਂ ਨਾਲ ਸੂਗਰ ਦੇ ਮਰੀਜ਼ਾ ਨੂੰ ਹੋਣ ਵਾਲੇ ਫਾਇਦੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅੰਬ ਖਾਣ ਦਾ ਹਰ ਕੋਈ ਚਾਹਵਾਨ ਹੁੰਦਾ ਹੈ ਅਤੇ ਅੰਬ ਦਾ ਨਾਮ ਸੁਣਦਿਆਂ ਹੀ ਹਰ ਕਿਸੇ ਦੇ ਮੁੰਹ ਵਿਚ ਪਾਣੀ ਆ ਜਾਂਦਾ ਹੈ ਕਿਉਂਕਿ ਅੰਬ ਦੇ ਸਵਾਦ ਦਾ ਹਰ ਕੋਈ ਦੀਵਾਨਾ ਹੁੰਦ...

Mango leaves

ਅੰਬ ਖਾਣ ਦਾ ਹਰ ਕੋਈ ਚਾਹਵਾਨ ਹੁੰਦਾ ਹੈ ਅਤੇ ਅੰਬ ਦਾ ਨਾਮ ਸੁਣਦਿਆਂ ਹੀ ਹਰ ਕਿਸੇ ਦੇ ਮੁੰਹ ਵਿਚ ਪਾਣੀ ਆ ਜਾਂਦਾ ਹੈ ਕਿਉਂਕਿ ਅੰਬ ਦੇ ਸਵਾਦ ਦਾ ਹਰ ਕੋਈ ਦੀਵਾਨਾ ਹੁੰਦਾ ਹੈ। ਤੁਸੀਂ ਅੰਬ ਨਾਲ ਹੋਣ ਵਾਲੇ ਫਾਇਦੇ ਬਾਰੇ ਤਾਂ ਸੁਣਿਆ ਹੀ ਹੋਵੇਗਾ ਪਰ ਕਿ ਤੁਸੀਂ ਅੰਬ ਦੇ ਪੱਤਿਆਂ ਨਾਲ  ਹੋਣ ਵਾਲੇ ਫਾਇਦੇ ਬਾਰੇ ਹਾਣਦੇ ਹੋ। ਜੀ ਹਾਂ ਅਸੀਂ ਅੱਜ ਤੁਹਾਨੂੰ ਅੰਬ ਦੇ ਪੱਤਿਆ ਨਾਲ ਹੋਣ ਵਾਲੇ ਫਾਇਦੇ ਬਾਰੇ ਦਸਾਂਗੇ ਕਿ ਕਿਵੇਂ ਇਹ ਸੂਗਰ ਦੇ ਮਰੀਜ਼ਾ ਲਈ ਸੱਭ ਤੋਂ ਚੰਗੀ ਦਵਾਈ ਹੈ ।  ਅੰਬ ਦੇ ਪੱਤੇ ਸੂਗਰ ਦੇ ਮਰੀਜ਼ਾ ਲਈ ਬਹੁਤ ਲਾਭਦਾਇਕ ਇਲਾਜ ਮੰਨਿਆ ਜਾਂਦਾ ਹੈ ਕਿਉਂਕਿ ਇਸ 'ਚ ਵਿਟਾਮਿਨ B, c ਅਤੇ A ਮੌਜੂਦ ਹੂੰਦੇ ਹਨ। 

ਇਸ ਤੋਂ ਇਲਾਵਾ ਅੰਬ 'ਚ ਹੋਰ ਵੀ ਕਈ ਤੱਤ ਪਾਏ ਜਾਂਦੇ ਹਨ । ਤੁਹਾਨੂੰ ਦੱਸ ਦਈਏ ਕਿ ਅੰਬ ਦੇ ਪੱਤਿਆਂ 'ਚ ਸ਼ਕਤੀਸ਼ਾਲੀ ਐਂਟੀਔਕਸੀਡੈਂਟ ਦੇ ਗੁਣ ਹੁੰਦੇ ਹਨ ਤੇ ਨਾਲ ਹੀ ਇਸ 'ਚ ਫਲੈਵੋਨੋਇਡਸ ਅਤੇ ਫਿਨੋਲ ਦੀ ਮਾਤਰਾ ਵੱਧ ਹੁੰਦੀ ਹੈ। ਜੋ ਕਿ ਸੂਗਰ ਦੇ ਮਰੀਜ਼ਾ ਲਈ ਲਾਭਦਾਇਕ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿਚ ਐਥੋਸਾਇਨਿਡਿਨ ਨਾਮ ਦਾ ਟੈਨਿਨ ਹੁੰਦੇ ਹਨ, ਜੋ ਸ਼ੁਰੂ 'ਚ ਹੋਣ ਵਾਲੇ ਸੂਗਰ ਨੂੰ ਰੋਕਣ ਲਈ ਮਦਦ ਕਰਦੇ ਹਨ ,ਇਹ ਐਨਜਿਯੋਪੈਥੀ ਸੂਗਰ  ਅਤੇ ਰੈਟਿਨੋਪੈਥੀ  ਸੂਗਰ ਦੇ ਇਲਾਜ ਵਿਚ ਵੀ ਮਦਦ ਕਰਦਾ ਹੈ ਤੇ ਇਸ ਲਈ ਅੰਬ ਦੇ ਪੱਤਿਆਂ ਦੀ ਚਾਹ ਬਣਾਈ ਜਾਂਦੀ ਹੈ ,

ਜਿਸ ਨੂੰ ਪੀਣ ਤੋਂ ਬਾਅਦ ਤੁਸੀਂ ਸੂਗਰ ਤੋਂ ਛੁਟਾਕਾਰਾ ਪਾ ਸਕਦੇ ਹੋ। ਅਜਿਹਾ ਇਸ ਲਈ ਕਿਉਂਕਿ ਅੰਬ ਦੇ ਪੱਤੇ ਸੂਗਰ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।ਇਸ ਨੂੰ ਉਬਾਲ ਕੇ ਖਾਲੀ ਢਿੱਡ ਪੀਣ ਨਾਲ ਵੀ ਕਾਫ਼ੀ ਫਾਇਦਾ ਹੁੰਦਾ ਹੈ। ਇਨ੍ਹਾਂ ਅੰਬ ਦੇ ਪੱਤਿਆਂ ਦਾ ਇਕ ਹੋਰ ਫਇਦਾ ਇਹ ਹੈ ਕਿ ਇਹ ਪੱਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਕਾਫੀ ਮਦਦ ਕਰਦੇ ਹਨ ਕਿਉਂਕਿ ਇਹਨਾਂ ਵਿਚ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਾਲੇ ਗੁਣ ਹੁੰਦੇ ਹਨ ਦੂਜੇ ਪਾਸੇ ਚਿੰਤਾ ਦੇ ਕਾਰਨ ਘਬਰਾਹਟ ਨਾਲ ਪੀੜਤ ਲੋਕਾਂ ਦੇ ਲਈ , ਅੰਬ  ਦੇ ਪੱਤੇ ਚੰਗੇ ਘਰੇਲੂ ਨੁਕਤੇ ਪ੍ਰਦਾਨ ਕਰਦੇ ਹਨ ।

ਇਸ ਦਾ ਇਕ ਹੋਰ ਫਾਇਦਾ ਇਹ ਵੀ ਹੈ ਕਿ ਨਹਾਉਣ ਦੇ ਪਾਣੀ ਵਿਚ ਅੰਬ ਦੇ ਪੱਤਿਆਂ ਦਾ ਉਬਲਿਆ ਹੋਇਆ ਪਾਣੀ ਪਾਓ।ਇਸ ਨਾਲ ਸੁਸਤੀ ਉਤਰ ਜਾਂਦੀ ਹੈ ਅਤੇ ਸਰੀਰ ਤਾਜ਼ਾ ਮਹਿਸੂਸ ਕਰਦਾ ਹੈ।