ਅੰਗ ਦਾਨ ਦਾ ਰੁਝਾਨ ਵਧਿਆ, ਦਿੱਲੀ ਅੱਵਲ, ਯੂਪੀ ਤੇ ਬਿਹਾਰ ਸੱਭ ਤੋਂ ਪਿੱਛੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਬਿਹਾਰ ਵਿਚ ਪਿਛਲੇ ਤਿੰਨ ਸਾਲਾਂ ਵਿਚ ਮਹਿਜ਼ 44 ਅੰਗ ਦਾਨ ਹੋਏ ਜਦਕਿ ਯੂਪੀ ਵਿਚ ਮ੍ਰਿਤਕਾਂ ਦੇ ਅੰਗ ਦਾਨ ਦਾ ਅੰਕੜਾ ਤਿੰਨ ਸਾਲ ਵਿਚ ਮਹਿਜ਼ 26 ਤਕ ਪਹੁੰਚਿਆ

Organ donation trend increased, Delhi AVAL, UP and Bihar tops

ਨਵੀਂ ਦਿੱਲੀ  : ਦੇਸ਼ ਵਿਚ ਅੰਗਦਾਨ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਸਦਕਾ ਪਿਛਲੇ ਤਿੰਨ ਸਾਲਾਂ ਵਿਚ ਦੇਸ਼ ਵਿਚ ਅੰਗ ਦਾਨ ਦੇ ਗ੍ਰਾਫ਼ ਵਿਚ ਵਾਧਾ ਦਰਜ ਹੋਇਆ ਹੈ ਪਰ ਹਾਲੇ ਵੀ 28 ਰਾਜਾਂ ਅਤੇ ਨੌਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ 22 ਵਿਚ ਹੀ ਅੰਗ ਦਾਨ ਸ਼ੁਰੂ ਹੋ ਸਕਿਆ ਹੈ। ਅੰਗ ਦਾਨ ਪੱਖੋਂ ਬਾਕੀ ਰਾਜਾਂ ਦੇ ਮੁਕਾਬਲੇ ਜਿਥੇ ਦਿੱਲੀ ਸੱਭ ਤੋਂ ਅੱਗੇ ਹੈ, ਉਥੇ ਯੂਪੀ ਤੇ ਬਿਹਾਰ ਸੱਭ ਤੋਂ ਪਿੱਛੇ ਹਨ।

ਬਿਹਾਰ ਵਿਚ ਪਿਛਲੇ ਤਿੰਨ ਸਾਲਾਂ ਵਿਚ ਮਹਿਜ਼ 44 ਅੰਗ ਦਾਨ ਹੋਏ ਜਦਕਿ ਯੂਪੀ ਵਿਚ ਮ੍ਰਿਤਕਾਂ ਦੇ ਅੰਗ ਦਾਨ ਦਾ ਅੰਕੜਾ ਤਿੰਨ ਸਾਲ ਵਿਚ ਮਹਿਜ਼ 26 ਤਕ ਪਹੁੰਚਿਆ। ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਅੰਗ ਦਾਨ ਦੇ ਮਾਮਲੇ 2016 ਵਿਚ 9046 ਤੋਂ ਵੱਧ ਕੇ 2018 ਵਿਚ 10,387 ਹੋ ਗਏ ਹਨ। ਦਿੱਲੀ ਇਸ ਮਾਮਲੇ ਵਿਚ ਹੋਰ ਸਾਰੇ ਰਾਜਾਂ ਨਾਲੋਂ ਅੱਗੇ ਹੈ। ਮੰਤਰਾਲੇ ਨੇ ਅੰਗ ਦਾਨ ਦੇ ਅੰਕੜੇ ਸੰਸਦ ਵਿਚ ਪੇਸ਼ ਕਰਦਿਆਂ ਦਸਿਆ ਕਿ ਦਿੱਲੀ ਵਿਚ 2018 ਵਿਚ ਸੱਭ ਤੋਂ ਜ਼ਿਆਦਾ 2066 ਅੰਗ ਦਾਨ ਕੀਤੇ ਗਏ।

ਇਹ ਗਿਣਤੀ 2016 ਵਿਚ 1947 ਅਤੇ 2017 ਵਿਚ 1989 ਸੀ। ਦੇਸ਼ ਵਿਚ ਮੁੱਖ ਤੌਰ 'ਤੇ ਗੁਰਦੇ, ਦਿਲ, ਫੇਫੜਿਆਂ ਅਤੇ ਕੋਰਨੀਆ ਤੋਂ ਇਲਾਵਾ ਸਟੈਮ ਸੈੱਲ ਟਰਾਂਸਪਲਾਂਟ ਦੀ ਮੰਗ ਸੱਭ ਤੋਂ ਜ਼ਿਆਦਾ ਹੋਣ ਕਾਰਨ ਇਨ੍ਹਾਂ ਅੰਗਾਂ ਦਾ ਦਾਨ ਕੀਤਾ ਜਾਂਦਾ ਹੈ। ਦਿੱਲੀ ਮਗਰੋਂ ਤਾਮਿਲਨਾਡੂ ਅਤੇ ਮਹਾਰਾਸ਼ਟਰ ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਤਾਮਿਲਨਾਡੂ ਵਿਚ 2018 ਵਿਚ 1936 ਲੋਕਾਂ ਨੇ ਅੰਗ ਦਾਨ ਕੀਤੇ ਸਨ ਜਦਕਿ 2016 ਵਿਚ ਇਹ ਗਿਣਤੀ 1611 ਸੀ ਤੇ 2017 ਵਿਚ 1855 ਹੋ ਗਈ। ਮਹਾਰਾਸ਼ਟਰ ਵਿਚ ਪਿਛਲੇ ਤਿੰਨ ਸਾਲਾਂ ਤੋਂ ਲਗਭਗ ਇਕ ਹਜ਼ਾਰ ਲੋਕ ਹਰ ਸਾਲ ਅੰਗ ਦਾਨ ਕਰ ਰਹੇ ਹਨ। ਅੰਗ ਦਾਨ ਦਾ ਸਿਸਟਮ ਹਾਲੇ ਸਿਰਫ਼ 22 ਰਾਜਾਂ ਵਿਚ ਸ਼ੁਰੂ ਹੋ ਸਕਿਆ ਹੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।