ਕੀ ਵਿਟਾਮਿਨ ਸੀ ਕੋਰੋਨਾ ਲਈ ਅਸਰਦਾਰ ਹੋ ਸਕਦਾ ਹੈ? ਪੜ੍ਹੋ ਪੂਰੀ ਖ਼ਬਰ

ਏਜੰਸੀ

ਜੀਵਨ ਜਾਚ, ਸਿਹਤ

ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਵਰਗੇ ਘਾਤਕ ਵਾਇਰਸ ਨਾਲ ਲੜ ਰਹੀ ਹੈ ਅਤੇ ਹੁਣ ਤੱਕ 19 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

Photo

ਨਵੀਂ ਦਿੱਲੀ: ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਵਰਗੇ ਘਾਤਕ ਵਾਇਰਸ ਨਾਲ ਲੜ ਰਹੀ ਹੈ ਅਤੇ ਹੁਣ ਤੱਕ 19 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਦੁਨੀਆ ਦਾ ਹਰ ਦੇਸ਼ ਇਸ ਵਾਇਰਸ ਦਾ ਇਲਾਜ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕਈ ਤਰਾਂ ਦੇ ਪ੍ਰਯੋਗ ਕੀਤੇ ਜਾ ਰਹੇ ਹਨ।

ਅਜਿਹੇ ਹੀ ਇਕ ਪ੍ਰਯੋਗ ਵਿਚ ਅਮਰੀਕਾ ‘ਚ ਕੋਰੋਨਾ ਵਾਇਰਸ ਨਾਲ ਪੀੜਤ ਕੁਝ ਮਰੀਜ਼ਾਂ ਨੂੰ ਵਿਟਾਮਿਨ ਸੀ ਦੀ ਵੱਡੀ ਮਾਤਰਾ ਦਿੱਤੀ ਜਾ ਰਹੀ ਹੈ, ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਚੀਨ ਵਿਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਨਾਲ ਲੜਨ ਵਿਚ ਮਦਦ ਕਰ ਸਕਦਾ ਹੈ।

ਇਸ ਨਵੇਂ ਪਰੀਖਣ ਨੂੰ ਲੈ ਕੇ ਲੌਂਗ ਆਈਲੈਂਡ ਵਿਚ ਨਾਰਥਵੈਲ ਸਿਹਤ ਸਹੂਲਤਾਂ ਨਾਲ ਸਬੰਧਤ ਪਲਮਨੋਲੋਜਿਸਟ ਅਤੇ ਕ੍ਰਿਟੀਕਲ-ਕੇਅਰ ਮਾਹਰ ਡਾ. ਐਂਡਰਿਊ ਜੀ ਵੇਬਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਨੂੰ 1,500 ਮਿਲੀਗ੍ਰਾਮ ਇੰਟਰਾਵੇਨਸ ਵਿਟਾਮਿਨ ਸੀ ਦਿੱਤਾ ਗਿਆ ਸੀ।

ਦੱਸ ਦਈਏ ਕਿ ਸੰਕਰਮਿਤ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਦੀ ਖੁਰਾਕ ਸਿਹਤ ਦੇ ਰਾਸ਼ਟਰੀ ਸੰਸਥਾਵਾਂ ਦੇ ਵਿਟਾਮਿਨ ਸੀ ਦੀ ਰੋਜ਼ਾਨਾ ਖੁਰਾਕ ਨਾਲੋਂ 16 ਗੁਣਾ ਵਧੇਰੇ ਹੈ। ਬਾਲਗ ਮਰਦਾਂ ਲਈ ਸਿਰਫ 90 ਮਿਲੀਗ੍ਰਾਮ ਅਤੇ ਬਾਲਗ ਔਰਤਾਂ ਲਈ 75 ਮਿਲੀਗ੍ਰਾਮ ਨਿਰਧਾਰਤ ਹੈ।

ਵੇਬਰ ਨੇ ਕਿਹਾ ਕਿ ਇਸ ਪ੍ਰਯੋਗ ਦੇ ਨਤੀਜੇ ਚੀਨ ਦੇ ਸ਼ੰਘਾਈ ਵਿਚ ਕੋਰੋਨੋ ਵਿਸ਼ਾਣੂ ਨਾਲ ਪੀੜਤ ਲੋਕਾਂ ਲਈ ਕੀਤੇ ਗਏ ਪ੍ਰਯੋਗਾਤਮਕ ਇਲਾਜਾਂ ਉੱਤੇ ਅਧਾਰਤ ਹਨ। ਉਨ੍ਹਾਂ ਦੱਸਿਆ, “ਜਿਨ੍ਹਾਂ ਮਰੀਜ਼ਾਂ ਨੂੰ ਵਿਟਾਮਿਨ ਸੀ ਦਿੱਤਾ ਗਿਆ, ਉਹ ਉਨ੍ਹਾਂ ਮਰੀਜ਼ਾਂ ਨਾਲੋਂ ਕਾਫ਼ੀ ਬਿਹਤਰ ਸਨ ਜਿਨ੍ਹਾਂ ਨੂੰ ਵਿਟਾਮਿਨ ਸੀ ਨਹੀਂ ਦਿੱਤਾ ਗਿਆ”।

ਡਾਕਟਰ ਵੇਬਰ ਨੇ ਕਿਹਾ ਕਿ "ਵਿਟਾਮਿਨ ਸੀ ਦੀ ਜ਼ਿਆਤਾ ਮਾਤਰਾ ਕੋਰੋਨਾ ਵਾਇਰਸ ਨਾਲ ਲੜਨ ਵਿਚ ਸਹਾਇਤਾ ਕਰਦੀ ਹੈ, ਪਰ ਇਸ ਨੂੰ ਉਜਾਗਰ ਨਹੀਂ ਕੀਤਾ ਗਿਆ ਕਿਉਂਕਿ ਹਾਲੇ ਇਹ ਦਵਾਈ ਨਹੀਂ ਹੈ।" ਦੱਸ ਦਈਏ ਕਿ ਕੋਰੋਨੋ ਵਾਇਰਸ ਦੇ ਮਰੀਜ਼ਾਂ ‘ਤੇ ਵਿਟਾਮਿਨ ਸੀ ਦੀ ਪ੍ਰਭਾਵਸ਼ੀਲਤਾ ਦਾ ਇਕ ਟੈਸਟ 14 ਫਰਵਰੀ ਨੂੰ ਵੁਹਾਨ ਦੇ ਇਕ ਹਸਪਤਾਲ ਦੇ ਮਹਾਮਾਰੀ ਦੇ ਇਲਾਜ ਕੇਂਦਰ ਵਿਚ ਕੀਤਾ ਗਿਆ ਸੀ।