ਦੰਦਾਂ ਦੇ ਦਰਦ ਤੋਂ ਛੁਟਕਾਰੇ ਲਈ ਅਪਣਾਓ ਇਹ ਘਰੇਲੂ ਨੁਸਖੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦੰਦਾ ਦਾ ਦਰਦ ਸਹਿਣ ਕਰਨਾ ਬਹੁਤ ਹੀ ਔਖਾ ਹੁੰਦਾ ਹੈ। ਵੱਡੇ ਲੋਕਾਂ ਨੂੰ ਤਾਂ ਇਹ ਸਮੱਸਿਆ ਹੁੰਦੀ ਹੀ ਹੈ ਪਰ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਦੰਦਾਂ ਵਿਚ ਕੀੜੇ ਲੱਗਣ...

Toothache

ਚੰਡੀਗੜ੍ਹ : ਦੰਦਾ ਦਾ ਦਰਦ ਸਹਿਣ ਕਰਨਾ ਬਹੁਤ ਹੀ ਔਖਾ ਹੁੰਦਾ ਹੈ। ਵੱਡੇ ਲੋਕਾਂ ਨੂੰ ਤਾਂ ਇਹ ਸਮੱਸਿਆ ਹੁੰਦੀ ਹੀ ਹੈ ਪਰ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਦੰਦਾਂ ਵਿਚ ਕੀੜੇ ਲੱਗਣ ਵਰਗੀ ਸਮੱਸਿਆ ਹੋ ਜਾਂਦੀ ਹੈ। ਬੱਚੇ ਮਿੱਠਾ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਅਤੇ ਦੰਦਾਂ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਕਰਕੇ ਉਨ੍ਹਾਂ ਦੇ ਦੰਦਾਂ ਵਿਚ ਕੀੜੇ ਲੱਗ ਜਾਂਦੇ ਹਨ ਪਰ ਇਸ ਤੋਂ ਤੁਸੀਂ ਨਿਜਾਤ ਕਿਵੇਂ ਪਾ ਸਕਦੇ ਹੋ ਅੱਜ ਅਸੀ ਤੁਹਾਨੂੰ ਦੱਸਦੇ ਹਾਂ।

ਸਭ ਤੋਂ ਪਹਿਲਾਂ ਦਾਲਚੀਨੀ ਦੇ ਤੇਲ ਵਿਚ ਰੂੰ ਨੂੰ ਚੰਗੀ ਤਰ੍ਹਾਂ ਭਿਓ ਲਵੋ, ਫਿਰ ਇਸਨੂੰ ਬੱਚੇ ਦੇ ਦੰਦ ਦੇ ਖੰਡੇ ਵਿਚ ਜਿੱਥੇ ਦਰਦ ਹੋ ਰਿਹਾ ਹੈ ਉਥੇ ਰੱਖਕੇ ਦੱਬ ਦਿਓ। ਇਸ ਨਾਲ ਦੰਦ ਦੇ ਕੀੜੇ ਤਾਂ ਨਸ਼ਟ ਹੁੰਦੇ ਹੀ ਹਨ ਨਾਲ ਹੀ ਦਰਦ ਵਿਚ ਵੀ ਰਾਹਤ ਮਿਲ ਜਾਂਦੀ ਹੈ। ਫਟਕੜੀ ਨੂੰ ਗਰਮ ਪਾਣੀ ਵਿਚ ਘੋਲਕੇ ਰੋਜ਼ਾਨਾ ਅਪਣੇ ਬੱਚੇ ਨੂੰ ਕੁਰਲੀ ਕਰਾਓ। ਇਸ ਨਾਲ ਦੰਦਾਂ ਦੇ ਕੀੜੇ ਅਤੇ ਬਦਬੂ ਦੋਨੋਂ ਖ਼ਤਮ ਹੋ ਜਾਂਦੇ ਹਨ। ਇਸਦੇ ਇਲਾਵਾ ਤੁਸੀ ਬੱਚਿਆਂ ਦੇ ਕੀੜੇ ਵਾਲੇ ਦੰਦ ਜਾਂ ਸੜੇ ਹੋਏ ਦੰਦਾਂ ਵਿਚ ਬੋਹੜ ਦਾ ਦੁੱਧ ਲਗਾਓ। ਇਸ ਨਾਲ ਕੀੜੇ ਅਤੇ ਦਰਦ ਦੋਨਾਂ ਤੋਂ ਬੱਚੇ ਨੂੰ ਰਾਹਤ ਮਿਲੇਗੀ।

ਘਰ ਵਿਚ ਰੱਖੀ ਹਿੰਗ ਨਾਲ ਵੀ ਤੁਸੀ ਇਸਦਾ ਇਲਾਜ ਕਰ ਸਕਦੇ ਹੋ। ਹਿੰਗ ਨੂੰ ਥੋੜ੍ਹਾ ਗਰਮ ਕਰਕੇ ਬੱਚੇ ਦੇ ਕੀੜੇ ਲੱਗੇ ਦੰਦਾਂ ਦੇ ਹੇਠਾਂ ਦੱਬ ਕੇ ਰੱਖਣ ਨਾਲ ਦੰਦ ਅਤੇ ਮਸੂੜਿਆਂ ਦੇ ਕੀੜੇ ਮਰ ਜਾਂਦੇ ਹਨ। ਪੀਸ ਕੇ ਰੱਖੀ ਹੋਈ ਹਲਦੀ ਅਤੇ ਲੂਣ ਨੂੰ ਸਰੋਂ ਦੇ ਤੇਲ ਵਿਚ ਮਿਲਾ ਲਵੋ ਅਤੇ ਫਿਰ ਇਸ ਨਾਲ ਬੱਚੇ ਦੇ ਦੰਦਾਂ ਉਤੇ ਮੰਜਨ ਦੀ ਤਰ੍ਹਾਂ ਮਲੋ। ਇਸ ਨਾਲ ਦੰਦਾਂ ਵਿਚ ਲੱਗੇ ਕੀੜੇ ਮਰ ਜਾਂਦੇ ਹਨ। ਬੱਚਿਆਂ ਦੇ ਕੀੜੇ ਲੱਗੇ ਦੰਦਾਂ ਦੇ ਖੋਖਲੇ ਹਿੱਸੇ ਵਿਚ ਲੌਂਗ ਦਾ ਤੇਲ ਰੂੰ ਵਿਚ ਭਿਓ ਕੇ ਰੱਖਣ ਨਾਲ ਦੰਦ ਦੇ ਕੀੜੇ ਨਸ਼ਟ ਹੁੰਦੇ ਹਨ ਅਤੇ ਬੱਚੇ ਨੂੰ ਆਰਾਮ ਮਿਲਦਾ ਹੈ।

ਨਿੰਮ ਦੀ ਦਾਤਣ ਦਾ ਇਸਤੇਮਾਲ ਪ੍ਰਾਚੀਨ ਕਾਲ ਤੋਂ ਹੀ ਦੰਦਾਂ ਨੂੰ ਸਾਫ਼ ਕਰਨ ਲਈ ਕੀਤਾ ਜਾਂਦਾ ਰਿਹਾ ਹੈ। ਜੇਕਰ ਤੁਹਾਨੂੰ ਨਿੰਮ ਦੀ ਦਾਤਣ ਆਸਾਨੀ ਨਾਲ ਮਿਲ ਸਕਦੀ ਹੈ ਤਾਂ ਤੁਸੀਂ ਟੁੱਥ-ਬਰੱਸ਼ ਦੀ ਥਾਂ ਉਨ੍ਹਾਂ ਦਾ ਹੀ ਇਸਤੇਮਾਲ ਦੰਦਾਂ ਨੂੰ ਸਾਫ਼ ਕਰਨ ਲਈ ਕਰੋ। ਇਸ ਨਾਲ ਤੁਹਾਡੇ ਸਾਹ ਤੋਂ ਵੀ ਬਦਬੂ ਨਹੀਂ ਆਵੇਗੀ। 

ਦੰਦਾਂ ਦੇ ਸੜਨ ਲਈ ਜ਼ਿੰਮੇਵਾਰ ਬੈਕਟੀਰੀਆ ਨਾਲ ਲੜਨ ਵਿਚ ਲਸਣ ਬਹੁਤ ਮਦਦਗਾਰ ਹੈ। ਰੋਜ਼ਾਨਾ ਇਕ ਜਾਂ ਦੋ ਲਸਣ ਦੰਦਾਂ ਨਾਲ ਚਬਾ ਕੇ ਖਾਉਗੇ ਤਾਂ ਦੰਦਾਂ ਦੇ ਸੜਨ ਦੀ ਸਮੱਸਿਆ ਕਦੇ ਨਹੀਂ ਹੋਵੇਗੀ। ਇਸ ਲਈ ਜੇਕਰ ਅਸੀ ਇਨਾਂ ਗੱਲਾਂ ਨੂੰ ਧਿਆਨ ਵਿਚ ਰਖਾਂਗੇ ਤਾਂ ਇਸ ਨਾਲ ਦੰਦ ਵੀ ਠੀਕ ਰਿਹਣਗੇ ਅਤੇ ਦਰਦ ਦੇ ਨਾਲ ਨਾਲ ਕੀੜਿਆਂ ਤੋਂ ਵੀ ਸ਼ੁਟਕਾਰਾ ਮਿਲ ਸਕਦਾ ਹੈ।