ਬਦਾਮਾਂ ਨਾਲੋਂ ਵੀ ਜ਼ਿਆਦਾ ਫ਼ਾਇਦੇਮੰਦ ਹਨ ਭਿੱਜੇ ਛੋਲੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸ਼ਾਇਦ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋ ਰਹੀ ਹੋਵੇਗੀ ਪਰ ਇਹ ਸੱਚ ਹੈ ਭਿੱਜੇ ਛੋਲਿਆਂ ’ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਨਮੀ, ਫ਼ੈਟ, ਫ਼ਾਈਬਰ ਤੇ ਵਿਟਾਮਿਨਜ਼ ਮਿਲ ਜਾਂਦੇ ਹਨ

photo

 

ਭਿੱਜੇ ਹੋਏ ਛੋਲੇ ਬਦਾਮਾਂ ਨਾਲੋਂ ਵੀ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਸ਼ਾਇਦ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋ ਰਹੀ ਹੋਵੇਗੀ ਪਰ ਇਹ ਸੱਚ ਹੈ ਭਿੱਜੇ ਛੋਲਿਆਂ ’ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਨਮੀ, ਫ਼ੈਟ, ਫ਼ਾਈਬਰ, ਕੈਲਸ਼ੀਅਮ, ਆਇਰਨ ਤੇ ਵਿਟਾਮਿਨਜ਼ ਮਿਲ ਜਾਂਦੇ ਹਨ, ਜਿਸ ਨਾਲ ਇਹ ਸਸਤੀ ਚੀਜ਼ ਵੱਡੀਆਂ ਤੋਂ ਵੱਡੀਆਂ ਬੀਮਾਰੀਆਂ ਨਾਲ ਲੜਨ ’ਚ ਮਦਦ ਕਰਦਾ ਹੈ। ਇਸ ਨਾਲ ਖ਼ੂਨ ਸਾਫ਼ ਹੁੰਦਾ ਹੈ ਤੇ ਸੁੰਦਰਤਾ ਵਧਦੀ ਹੈ ਤੇ ਇਹ ਦਿਮਾਗ਼ ਵੀ ਤੇਜ਼ ਕਰਦੇ ਹਨ। ਜੇਕਰ ਤੁਸੀਂ ਮੋਟਾਪਾ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਨਾਸ਼ਤੇ ’ਚ ਰੋਜ਼ਾਨਾ ਭਿੱਜੇ ਛੋਲਿਆਂ ਦਾ ਸੇਵਨ ਕਰੋ। 

ਸਰੀਰ ਨੂੰ ਸੱਭ ਤੋਂ ਜ਼ਿਆਦਾ ਪੋਸ਼ਣ ਭਿੱਜੇ ਕਾਲੇ ਛੋਲਿਆਂ ਤੋਂ ਮਿਲਦਾ ਹੈ। ਛੋਲਿਆਂ ’ਚ ਬਹੁਤ ਸਾਰੇ ਵਿਟਾਮਿਨ ਤੇ ਕਲੋਰੋਫਿਲ ਨਾਲ ਫਾਸਫੋਰਸ ਆਦਿ ਮਿਨਰਲਜ਼ ਹੁੰਦੇ ਹਨ। ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਕੋਈ ਬਿਮਾਰੀ ਨਹੀਂ ਲਗਦੀ। ਰੋਜ਼ਾਨਾ ਸਵੇਰ ਵੇਲੇ ਭਿੱਜੇ ਛੋਲੇ ਖਾਣ ਨਾਲ ਤੁਹਾਨੂੰ ਬੀਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ। ਇਸ ਲਈ ਕਾਲੇ ਛੋਲਿਆਂ ਨੂੰ ਰਾਤ ਭਾਰ ਭਿਉਂ ਕੇ ਰੱਖ ਲਵੋ ਤੇ ਰੋਜ਼ਾਨਾ ਸਵੇਰੇ ਦੋ ਮੁੱਠੀਆਂ ਖਾਉ। ਕੁੱਝ ਦਿਨਾਂ ’ਚ ਤੁਹਾਨੂੰ ਫ਼ਰਕ ਮਹਿਸੂਸ ਹੋਣ ਲਗੇਗਾ। ਜੇਕਰ ਤੁਸੀਂ ਡਾਇਬਟੀਜ਼ ਤੋਂ ਪਰੇਸ਼ਾਨ ਹੋ ਤਾਂ ਅਪਣੀ ਖ਼ੁਰਾਕ ’ਚ ਭਿੱਜੇ ਛੋਲਿਆਂ ਨੂੰ ਸ਼ਾਮਲ ਕਰੋ। 25 ਗ੍ਰਾਮ ਕਾਲੇ ਛੋਲੇ ਰਾਤ ਨੂੰ ਭਿਉਂ ਕੇ ਸਵੇਰੇ ਖ਼ਾਲੀ ਪੇਟ ਸੇਵਨ ਕਰਨ ਨਾਲ ਡਾਇਬਟੀਜ਼ ਦੂਰ ਹੋ ਜਾਂਦੀ ਹੈ। ਛੋਲਿਆਂ ਨੂੰ ਰਾਤ ਭਰ ਪਾਣੀ ’ਚ ਭਿਉਂ ਕੇ ਰੱਖੋ ਫਿਰ ਸਵੇਰੇ ਉਨ੍ਹਾਂ ਦੇ ਪਾਣੀ ਨੂੰ ਵਖਰਾ ਕਰ ਕੇ ਉਸ ਵਿਚ ਅਦਰਕ, ਜ਼ੀਰਾ ਤੇ ਨਮਕ ਮਿਕਸ ਕਰ ਕੇ ਖਾਉ। 

ਛੋਲਿਆਂ ਨੂੰ ਇਸ ਤਰ੍ਹਾਂ ਖਾਣ ਨਾਲ ਕਬਜ਼ ਤੇ ਪੇਟ ਦਰਦ ਤੋਂ ਰਾਹਤ ਮਿਲਦੀ ਹੈ। ਜੇਕਰ ਤੁਸੀਂ ਪੂਰਾ ਦਿਨ ਐਨਰਜੀ ਨਾਲ ਭਰਪੂਰ ਰਹਿਣਾ ਚਾਹੁੰਦੇ ਹੋ ਤਾਂ ਸਰੀਰ ਦੀ ਤਾਕਤ ਵਧਾਉਣ ਲਈ ਭਿੱਜੇ ਛੋਲਿਆਂ ’ਚ ਨਿੰਬੂ, ਅਦਰਕ ਦੇ ਟੁਕੜੇ, ਹਲਕਾ ਨਮਕ ਤੇ ਕਾਲੀ ਮਿਰਚ ਪਾ ਕੇ ਸਵੇਰੇ ਨਾਸ਼ਤੇ ’ਚ ਖਾਉ। ਸਵੇਰੇ ਖ਼ਾਲੀ ਪੇਟ ਕਾਲੇ ਛੋਲੇ ਖਾਣਾ ਪੁਰਸ਼ਾਂ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ।