ਸੰਤਰੇ ਦੇ ਜੂਸ ਨਾਲ ਮਜ਼ਬੂਤ ਹੋਵੇਗਾ Immune System, ਕੋਰੋਨਾ ਦਾ ਖਤਰਾ ਹੋਵੇਗਾ ਦੂਰ!

ਏਜੰਸੀ

ਜੀਵਨ ਜਾਚ, ਸਿਹਤ

ਸੈਂਟਰਸ ਫਾਰ ਡਿਜੀਜ ਕੰਟਰੋਲ ਐਂਡ ਪ੍ਰਿਵੈਂਸ਼ਨ ਦੁਆਰਾ ਜਾਰੀ ਕੀਤੀ ਗਈ...

Strengthen the immune with orange juice

ਨਵੀਂ ਦਿੱਲੀ: ਇਮਿਯੂਨ ਸਿਸਟਮ ਮਜ਼ਬੂਤ ਕਰਨ ਲਈ ਸੰਤਰੇ ਦਾ ਜੂਸ ਬਹੁਤ ਫਾਇਦੇਮੰਦ ਹੈ। ਕੋਰੋਨਾ ਵਾਇਰਸ ਭਾਰਤ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਅਤੇ ਹੁਣ ਤਕ ਇਸ ਦੇ ਇਲਾਜ ਦੀ ਕੋਈ ਵੀ ਦਵਾਈ ਸਾਹਮਣੇ ਨਹੀਂ ਆਈ। ਅਜਿਹੇ ਵਿਚ ਜੇ ਤੁਸੀਂ ਕੋਰੋਨਾ ਵਾਇਰਸ ਤੋਂ ਬਚਣਾ ਹੈ ਤਾਂ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਗਾਈਡਲਾਇੰਸ ਦਾ ਗੰਭੀਰਤਾਪੂਰਵਕ ਪਾਲਣ ਕਰੋ। ਇਸ ਤੋਂ ਇਲਾਵਾ ਵਾਇਰਸ ਤੋਂ ਬਚਣ ਲਈ ਇਮਯੂਨਿਟੀ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ।

ਇਸ ਦੇ ਲਈ ਸਹੀ ਡਾਇਟ ਦਾ ਸੇਵਨ ਵੀ ਕਰਨਾ ਪਵੇਗਾ। ਸੰਤਰੇ ਦੇ ਜੂਸ ਘਰ ਵਿਚ ਬੜੀ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਸੰਤਰੇ ਸਬੰਧੀ ਯੂਨਾਇਟੇਡ ਸਟੇਟ ਡਿਪਾਰਟਮੈਂਟ ਐਗਰੀਕਲਚਰ ਦੁਆਰਾ ਕੀਤੀ ਗਈ ਰਿਸਰਚ ਅਨੁਸਾਰ 100 ਗ੍ਰਾਮ ਸੰਤਰੇ ਵਿਚ ਕਰੀਬ 53.2 ਗ੍ਰਾਮ ਵਿਟਾਮਿਨ ਸੀ ਹੁੰਦਾ ਹੈ। ਕੋਰੋਨਾ ਵਾਇਰਸ ਦੇ ਲੱਛਣ ਆਮ ਜ਼ੁਕਾਮ ਦੀ ਤਰ੍ਹਾਂ ਹੀ ਹੁੰਦੇ ਹਨ।

ਸੈਂਟਰਸ ਫਾਰ ਡਿਜੀਜ ਕੰਟਰੋਲ ਐਂਡ ਪ੍ਰਿਵੈਂਸ਼ਨ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਵਿਚ ਇਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਵਿਟਾਮਿਨ ਸੀ ਸਰਦੀ, ਖਾਂਸੀ ਅਤੇ ਫਲੂ ਵਰਗੇ ਲੱਛਣਾਂ ਨੂੰ ਘਟ ਕਰਨ ਵਿਚ ਮਦਦ ਕਰ ਸਕਦਾ ਹੈ ਇਸ ਲਈ ਸੰਤਰੇ ਦੇ ਜੂਸ ਰਾਹੀਂ ਤੁਹਾਨੂੰ ਵਿਟਾਮਿਨ ਸੀ ਮਿਲੇਗੀ ਜੋ ਕਿ ਤੁਹਾਨੂੰ ਕੋਲਡ ਅਤੇ ਫਲੂ ਵਰਗੀਆਂ ਬਿਮਾਰੀਆਂ ਤੋਂ ਬਚਾਵੇਗੀ ਅਤੇ ਨਾਲ ਹੀ ਕਈ ਖਤਰਿਆਂ ਤੋਂ ਵੀ ਦੂਰ ਰੱਖਣ ਵਿਚ ਮਦਦ ਕਰ ਸਕਦਾ ਹੈ।

ਬਾਇਓਟੈਕਨਾਲੌਜੀ ਜਾਣਕਾਰੀ ਦੇ ਨੈਸ਼ਨਲ ਸੈਂਟਰ ਦੁਆਰਾ ਜਾਰੀ ਕੀਤੀ ਗਈ ਖੋਜ ਵਿਚ ਇਸ ਗੱਲ ਦਾ ਸਬੂਤ ਹੈ ਕਿ ਸੰਤਰੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ, ਜੋ ਐਂਟੀ-ਆਕਸੀਡੈਂਟ ਵਜੋਂ ਵੀ ਕੰਮ ਕਰਦੇ ਹਨ। ਇਸ ਦੇ ਕਾਰਨ ਇਹ ਇਮਿਯੂਨ ਸਿਸਟਮ ਨੂੰ ਮਜ਼ਬੂਤ ​​ਕਰਨ ਵਿਚ ਤੁਹਾਡੀ ਸਰਗਰਮ ਭੂਮਿਕਾ ਅਦਾ ਕਰ ਸਕਦਾ ਹੈ ਅਤੇ ਤੁਹਾਡੇ ਇਮਿਯੂਨ ਸੈੱਲਾਂ ਦੀ ਮੁਰੰਮਤ ਕਰਨ ਨਾਲ ਐਂਟੀ- ਬਾਡੀਜ਼ ਨੂੰ ਤੁਹਾਡੇ ਸਰੀਰ ਵਿਚ ਦਾਖਲ ਹੋਣ ਤੋਂ ਰੋਕ ਦੇਵੇਗਾ ਅਤੇ ਤੁਸੀਂ ਕਈ ਤਰ੍ਹਾਂ ਦੇ ਫਲੂ ਦੇ ਲੱਛਣ ਜਿਵੇਂ ਕਿ ਜ਼ੁਕਾਮ, ਜ਼ੁਕਾਮ ਅਤੇ ਵਾਇਰਸ ਤੋਂ ਛੁਟਕਾਰਾ ਪਾ ਸਕਦ ਹੋ।

ਡਾਕਟਰਾਂ ਦਾ ਕਹਿਣਾ ਹੈ ਕਿ ਵਿਟਾਮਿਨ ਸੀ ਦੁਆਰਾ ਕੋਰੋਨਾ ਵਾਇਰਸ ਦਾ ਇਲਾਜ ਸੰਭਵ ਨਹੀਂ ਹੈ ਪਰ ਇਸ ਨਾਲ ਫਲੂ ਦੇ ਕਈ ਲੱਛਣਾਂ ਤੋਂ ਬਚੇ ਰਹਿਣ ਵਿਚ ਮਦਦ ਮਿਲਦੀ ਹੈ ਕਿਉਂ ਕਿ ਇਹ ਇਮਯੂਨ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਕੰਮ ਕਰ ਸਕਦੀ ਹੈ। ਇਸ ਲਈ ਰਿਪੋਰਟਸ ਅਤੇ ਰਿਸਰਚ ਮੁਤਾਬਕ ਤੁਸੀਂ ਅਪਣੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਸੰਤਰੇ ਦਾ ਜੂਸ ਸ਼ਾਮਿਲ ਕਰ ਕੇ ਅਪਣੇ ਇਮਿਯੂਨ ਸਿਸਟਮ ਨੂੰ ਮਜ਼ਬੂਤ ਕਰ ਸਕਦੇ ਹੋ।

  Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।