ਬੇਹੀ ਰੋਟੀ ਵੀ ਹੁੰਦੀ ਹੈ ਸਿਹਤ ਲਈ ਫ਼ਾਇਦੇਮੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਬੇਹੀ ਰੋਟੀ ਵਿਚ ਫ਼ਾਈਬਰ ਕਾਫ਼ੀ ਮਾਤਰਾ ਵਿਚ ਪਾਇਆ ਜਾਦਾ ਹੈ ਜੋ ਭੋਜਨ ਨੂੰ ਪਚਾਉਣ ਵਿਚ ਮਦਦ ਕਰਦਾ ਹੈ।

file Photo

ਬੇਹਾ ਖਾਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਬੇਹੀ ਰੋਟੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਬੇਹੀ ਰੋਟੀ ਵਿਚ ਫ਼ਾਈਬਰ ਕਾਫ਼ੀ ਮਾਤਰਾ ਵਿਚ ਪਾਇਆ ਜਾਦਾ ਹੈ ਜੋ ਭੋਜਨ ਨੂੰ ਪਚਾਉਣ ਵਿਚ ਮਦਦ ਕਰਦਾ ਹੈ।

1. ਡਾਇਬਟੀਜ਼ ਲਈ ਲਾਭਦਾਇਕ: ਜੇਕਰ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੈ ਤਾਂ ਸਵੇਰ ਦੇ ਸਮੇਂ ਬੇਹੀ ਰੋਟੀ ਦੁੱਧ ਨਾਲ ਖਾਣੀ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਇਸ ਨਾਲ ਤੁਹਾਡੇ ਸਰੀਰ ਵਿਚ ਸ਼ੂਗਰ ਦਾ ਪੱਧਰ ਸੰਤੁਲਨ ਰਹੇਗਾ।
 

2. ਪੇਟ ਦੀ ਸਮੱਸਿਆ: ਜਿਨ੍ਹਾਂ ਨੂੰ ਪੇਟ ਸੰਬੰਧੀ ਕੋਈ ਸਮੱਸਿਆ ਹੈ ਉਹ ਲੋਕ ਰੋਜ਼ਾਨਾ ਦੁੱਧ ਨਾਲ ਬੇਹੀ ਰੋਟੀ ਖਾਣ ਤਾਂ ਉਨ੍ਹਾਂ ਦੀ ਪੇਟ ਦੀ ਹਰ ਸਮੱਸਿਆ ਠੀਕ ਹੋ ਜਾਵੇਗੀ।

3. ਸਿਹਤਮੰਦ ਸਰੀਰ: ਬੇਹੀ ਰੋਟੀ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਹੱਲ ਕਰਦੀ ਹੈ। ਤਾਜ਼ੀ ਰੋਟੀ ਨਾਲੋਂ ਬੇਹੀ ਰੋਟੀ ਵਿਚ ਜ਼ਿਆਦਾ ਪੌਸ਼ਟਿਕਤਾ ਹੁੰਦੀ ਹੈ ਕਿਉਂਕਿ ਇਸ ਨੂੰ ਲੰਮੇ ਸਮੇਂ ਤਕ ਰੱਖਣ ਕਾਰਨ ਇਸ ਵਿਚਲੇ ਮੌਜੂਦ ਬੈਕਟੀਰੀਆ ਸਿਹਤ ਬਣਾਉਣ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ਨਾਲ ਪਾਚਨ ਸ਼ਕਤੀ ਵਿਚ ਵੀ ਵਾਧਾ ਹੁੰਦਾ ਹੈ।

4. ਸਰੀਰ ਦਾ ਤਾਪਮਾਨ ਠੀਕ: ਇਸ ਦੇ ਸਾਰੇ ਫ਼ਾਇਦਿਆਂ ਨਾਲੋਂ ਜ਼ਿਆਦਾ ਗਰਮੀ ਦੇ ਮੌਸਮ ਵਿਚ ਲਾਭ ਹੁੰਦਾ ਹੈ ਕਿਉਂਕਿ ਇਸ ਦਾ ਸੇਵਨ ਕਰਨ ਨਾਲ ਸਰੀਰ ਦਾ ਤਾਪਮਾਨ ਸਹੀ ਰਹਿੰਦਾ ਹੈ।

5. ਐਸੀਡਿਟੀ ਦੀ ਸਮੱਸਿਆ ਵਿਚ ਲਾਭ: ਜੇਕਰ ਤੁਸੀਂ ਸਵੇਰੇ-ਸਵੇਰੇ ਕੁੱਝ ਖਾਂਦੇ ਹੋ ਅਤੇ ਬਾਜ਼ਾਰ ਜਾਂਦੇ ਹੋ ਤਾਂ ਤੁਹਾਡੇ ਪੇਟ ਵਿਚ ਗੈਸ ਬਣਨ ਲਗਦੀ ਹੈ। ਇਸ ਲਈ ਜੇਕਰ ਤੁਸੀਂ ਘਰ ਵਿਚੋਂ ਨਿਕਲਣ ਤੋਂ ਪਹਿਲਾਂ ਸਵੇਰੇ-ਸਵੇਰੇ ਬੇਹੀ ਰੋਟੀ ਦੁੱਧ ਨਾਲ ਖਾ ਲਵੋ ਤਾਂ ਕਦੇ ਵੀ ਤੁਹਾਨੂੰ ਗੈਸ ਬਣਨ ਦੀ ਸਮੱਸਿਆ ਨਹੀਂ ਹੋਵੇਗੀ। ਇਸ ਐਸਿਡਿਟੀ ਨਾਲ ਹੀ ਤੁਹਾਨੂੰ ਤਣਾਅ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।