ਜਾਣੋ ਪਾਣੀ ਪੀਣ ਦੇ ਫ਼ਾਇਦੇ
ਇਹ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਪਾਣੀ ਹੀ ਜੀਵਨ ਹੈ ਅਤੇ ਪਾਣੀ ਬਿਨਾਂ ਜੀਵਨ ਸੰਭਵ ਨਹੀਂ ਹੈ। ਤੁਸੀਂ ਕੁਝ ਦਿਨ ਬਿਨਾਂ ਖਾਏ ਤਾਂ ਰਹਿ ਸਕਦੇ ਹੋ ਪਰ ਬਿਨਾਂ...
ਇਹ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਪਾਣੀ ਹੀ ਜੀਵਨ ਹੈ ਅਤੇ ਪਾਣੀ ਬਿਨਾਂ ਜੀਵਨ ਸੰਭਵ ਨਹੀਂ ਹੈ। ਤੁਸੀਂ ਕੁਝ ਦਿਨ ਬਿਨਾਂ ਖਾਏ ਤਾਂ ਰਹਿ ਸਕਦੇ ਹੋ ਪਰ ਬਿਨਾਂ ਪਾਣੀ ਦੇ ਜਿਉਂਦੇ ਨਹੀਂ ਰਹਿ ਪਾਉਗੇ। ਪਾਣੀ ਨਾ ਸਿਰਫ਼ ਸਾਡੀ ਪਿਆਸ ਬੁਝਾਉਂਦਾ ਹੈ ਸਗੋਂ ਪਾਚਣ - ਤੰਤਰ ਤੋਂ ਲੈ ਕੇ ਦਿਮਾਗੀ ਵਿਕਾਸ ਤਕ ਅਹਿਮ ਭੂਮਿਕਾ ਨਿਭਾਉਂਦਾ ਹੈ।
ਪਾਣੀ ਮਨੁੱਖੀ ਜੀਵਨ ਲਈ ਵਡਮੁੱਲਾ ਹੈ ਅਤੇ ਬਚਪਨ ਤੋਂ ਹੀ ਅਸੀਂ ਇਸ ਦੇ ਫ਼ਾਇਦਿਆਂ ਬਾਰੇ ਸੁਣਦੇ ਆਏ ਹਾਂ। ਕਿਸੇ ਵੀ ਰੋਗ 'ਚ ਪਾਣੀ ਅਚੂਕ ਦੀ ਤਰ੍ਹਾਂ ਕੰਮ ਕਰਦਾ ਹੈ। ਪਾਣੀ ਦੀ ਵਰਤੋਂ ਕਈ ਤਰੀਕਿਆਂ ਨਾਲ ਕੁਦਰਤੀ ਉਪਚਾਰ ਦੇ ਰੂਪ 'ਚ ਹੁੰਦਾ ਹੈ। ਪਾਣੀ ਡੀਹਾਈਡਰੇਸ਼ਨ ਕਾਰਨ ਹੋਣ ਵਾਲੇ ਸਿਰ ਦਰਦ ਅਤੇ ਪਿੱਠ ਦਰਦ ਤੋਂ ਰਾਹਤ ਦਿਵਾਉਂਦਾ ਹੈ ਅਤੇ ਸਾਡੇ ਸਰੀਰ ਨੂੰ ਤਰੋਤਾਜ਼ਾ ਰਖਦਾ ਹੈ।
ਪਾਣੀ ਪੀਣ ਨਾਲ ਪਾਚਣ ਤੰਤਰ ਕੁਦਰਤੀ ਰੂਪ ਤੋਂ ਠੀਕ ਰਹਿੰਦਾ ਹੈ। ਸਵੇਰੇ ਉੱਠਣ ਤੋਂ ਬਾਅਦ ਇਕ ਗਲਾਸ ਪਾਣੀ ਪੀਣ ਨਾਲ ਢਿੱਡ ਸਾਫ਼ ਰਹਿੰਦਾ ਹੈ, ਨਾਲ ਹੀ ਇਸ ਤੋਂ ਤੁਹਾਨੂੰ ਕਬਜ਼ ਦੀ ਪਰੇਸ਼ਾਨੀ ਨਹੀਂ ਹੁੰਦੀ। ਲਗਾਤਾਰ ਸਿਰ ਦਰਦ ਤੋਂ ਬਚਣ ਦਾ ਇਕ ਉਪਾਅ ਹੈ ਦਵਾਈਆਂ ਲੈਣਾ ਅਤੇ ਦੂਜਾ ਉਪਾਅ ਹੈ ਕੁਝ ਗਲਾਸ ਪਾਣੀ ਪੀਣਾ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਲਗਭਗ 90 ਫ਼ੀ ਸਦੀ ਸਿਰ ਦਰਦ ਡੀਹਾਈਡਰੇਸ਼ਨ ਕਾਰਨ ਹੁੰਦਾ ਹੈ।
ਤੁਸੀਂ ਬਹੁਤ ਸਾਰੇ ਐਂਟੀ ਏਜਿੰਗ ਕ੍ਰੀਮ ਦੀ ਵਰਤੋਂ ਕੀਤੀ ਹੋਵੇਗੀ। ਹੁਣ ਸਮਰਥ ਮਾਤਰਾ 'ਚ ਪਾਣੀ ਪੀ ਕੇ ਦੇਖੋ। ਇਹ ਚਮੜੀ ਦੇ ਟਿਸ਼ੂ ਨੂੰ ਫੇਰ ਤੋਂ ਭਰਦਾ ਹੈ, ਚਮੜੀ ਨੂੰ ਨਮੀ ਅਤੇ ਖਿਚਾਅ ਪ੍ਰਦਾਨ ਕਰਦਾ ਹੈ। ਜਵਾਨ ਦਿਖਣ ਦਾ ਆਸਾਨ ਉਪਾਅ ਅਪਣਾਉ ਅਤੇ ਪਾਣੀ ਪੀਉ।