ਇਸ ਹੈਲਪਲਾਈਨ ਨੰਬਰ 'ਤੇ 24 ਘੰਟੇ ਮਿਲੇਗੀ ਘਾਤਕ ਕੋਰੋਨੋ ਵਾਇਰਸ ਦੀ ਜਾਣਕਾਰੀ

ਏਜੰਸੀ

ਜੀਵਨ ਜਾਚ, ਸਿਹਤ

ਇੰਝ ਲਾਓ ਕੋਰੋਨਾ ਵਾਇਰਸ ਦਾ ਪਤਾ

File

ਨਵੀਂ ਦਿੱਲੀ- ਭਾਰਤ ਦੇ ਸਿਹਤ ਮੰਤਰਾਲੇ ਨੇ ਨੋਵਲ ਕੋਰੋਨਾ ਵਾਇਰਸ ਬਾਰੇ ਕਿਸੇ ਕਿਸਮ ਦੀ ਜਾਣਕਾਰੀ ਅਤੇ ਬਚਾਅ ਦੇ ਪ੍ਰਸ਼ਨਾਂ ਦੇ ਜਵਾਬ ਦੇਣ ਲਈ 24x7 ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਤੁਸੀਂ ਕਿਸੇ ਵੀ ਸਮੇਂ 011-23978046 ਤੇ ਕਾਲ ਕਰਕੇ ਇਸ ਮਾਰੂ ਵਾਇਰਸ ਬਾਰੇ ਪੁੱਛਗਿੱਛ ਕਰ ਸਕਦੇ ਹੋ।

ਨੰਬਰ ਜਾਰੀ ਕਰਦਿਆਂ ਮੰਤਰਾਲੇ ਨੇ ਇਹ ਵੀ ਵਿਸ਼ੇਸ਼ ਅਪੀਲ ਕੀਤੀ ਹੈ ਕਿ 1 ਜਨਵਰੀ ਤੋਂ ਜੇਕਰ ਕੋਈ ਵਿਅਕਤੀ ਚੀਨ ਦੀ ਯਾਤਰਾ ਤੋਂ ਭਾਰਤ ਪਰਤਿਆ ਹੈ ਅਤੇ ਖੰਘ, ਬੁਖਾਰ, ਸਾਹ ਦੀਆਂ ਸਮੱਸਿਆਵਾਂ ਵਰਗੇ ਲੱਛਣਾਂ ਦਾ ਸਾਹਮਣਾ ਕਰ ਰਿਹਾ ਹੈ, ਤਾਂ ਉਨ੍ਹਾਂ ਨੂੰ ਕਾਲ ਸੈਂਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਨੇੜਲੇ ਸਿਹਤ ਕੇਂਦਰ ਵਿਖੇ ਜਾਂਚ ਕਰਵਾਉਣੀ ਚਾਹੀਦੀ ਹੈ।

ਇਸ ਵਾਈਰਸ ਦੇ ਮੁੱਢਲੇ ਲੱਛਣ ਜਿਵੇਂ ਜ਼ੁਕਾਮ, ਖੰਘ, ਗਲੇ ਵਿੱਚ ਖਰਾਸ਼, ਸਾਹ ਲੈਣ ਵਿੱਚ ਮੁਸ਼ਕਲ, ਉਲਟੀਆਂ, ਦਸਤ ਬੁਖਾਰ ਮਰੀਜ਼ਾਂ ਵਿੱਚ ਪਾਏ ਜਾਂਦੇ ਹਨ। ਇਸ ਦੇ ਬਾਅਦ, ਇਹ ਲੱਛਣ ਨਮੂਨੀਆ ਵਿੱਚ ਤਬਦੀਲ ਹੋ ਜਾਂਦੇ ਹਨ ਤੇ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਫੇਫੜਿਆਂ ਵਿੱਚ ਗੰਭੀਰ ਕਿਸਮ ਦੀ ਇੰਨਫੈਕਸ਼ਨ ਹੁੰਦੀ ਹੈ।

ਇਸ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਅਜੇ ਤੱਕ ਕੋਈ ਵੈਕਸੀਨ ਤਿਆਰ ਨਹੀਂ ਕੀਤਾ ਗਿਆ ਹੈ ਪਰ ਇਸ ਦੇ ਲੱਛਣਾਂ ਦੇ ਅਧਾਰ ਤੇ, ਡਾਕਟਰ ਇਸ ਦੇ ਇਲਾਜ ਵਿੱਚ ਹੋਰ ਜ਼ਰੂਰੀ ਦਵਾਈਆਂ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ, ਹੁਣ ਇਸ ਦੀ ਦਵਾਈ ਦੀ ਵੀ ਖੋਜ ਕੀਤੀ ਜਾ ਰਹੀ ਹੈ।

ਇਹ ਹਨ ਇਸ ਵਾਇਰਸ ਦੇ ਰੋਕਥਮ ਉਪਾਅ- ਆਪਣੇ ਹੱਥਾਂ ਨੂੰ ਸਾਬਣ ਤੇ ਪਾਣੀ ਜਾਂ ਸੈਨਟਾਈਜ਼ਰ ਨਾਲ ਸਾਫ਼ ਕਰੋ। ਖੰਘ ਤੇ ਛਿੱਕ ਆਉਣ ਵੇਲੇ, ਆਪਣੀ ਨੱਕ ਤੇ ਮੂੰਹ ਨੂੰ ਟਿਸ਼ੂ ਨਾਲ ਢੱਕੋ। ਜ਼ੁਕਾਮ ਜਾਂ ਫਲੂ ਵਰਗੇ ਲੱਛਣ ਵਾਲੇ ਲੋਕਾਂ ਨਾਲ ਨੇੜਲੇ ਸੰਪਰਕ ਕਰਨ ਤੋਂ ਪ੍ਰਹੇਜ਼ ਕਰੋ। ਇਸ ਤੋਂ ਇਲਾਵਾ, ਖਾਣਾ ਚੰਗੀ ਤਰ੍ਹਾਂ ਪਕਾਓ, ਮੀਟ ਤੇ ਅੰਡੇ ਪਕਾਉਣ ਤੋਂ ਬਾਅਦ ਹੀ ਖਾਓ। ਜਾਨਵਰਾਂ ਦੇ ਸੰਪਰਕ ਵਿੱਚ ਘੱਟ ਆਓ।