ਆਟਾ ਗੁੰਨ੍ਹ ਕੇ ਫਰਿੱਜ ਵਿਚ ਰਖਣਾ ਸਿਹਤ ਲਈ ਨਹੀਂ ਚੰਗਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਸੀਂ ਹਰ ਰੋਜ਼ ਵੇਖਦੇ ਹਾਂ ਕਿ ਅਕਸਰ ਹੀ ਘਰ ਦੀਆਂ ਔਰਤਾਂ ਰੋਟੀ ਬਣਾਉਣ ਤੋਂ ਬਾਅਦ ਬਚੇ ਹੋਏ ਆਟੇ ਨੂੰ ਫ਼ਰਿੱਜ ਵਿਚ ਰੱਖ ਦਿੰਦੀਆਂ ਹਨ।

Photo

ਅਸੀਂ ਹਰ ਰੋਜ਼ ਵੇਖਦੇ ਹਾਂ ਕਿ ਅਕਸਰ ਹੀ ਘਰ ਦੀਆਂ ਔਰਤਾਂ ਰੋਟੀ ਬਣਾਉਣ ਤੋਂ ਬਾਅਦ ਬਚੇ ਹੋਏ ਆਟੇ ਨੂੰ ਫ਼ਰਿੱਜ ਵਿਚ ਰੱਖ ਦਿੰਦੀਆਂ ਹਨ। ਪਰ ਸ਼ਾਇਦ ਉਹ ਇਹ ਨਹੀਂ ਜਾਣਦੀਆਂ ਕਿ ਉਨ੍ਹਾਂ ਦੀ ਇਸ ਆਦਤ ਨਾਲ ਸਿਹਤ ਵੀ ਖ਼ਰਾਬ ਹੋ ਸਕਦੀ ਹੈ। ਤੁਸੀ ਇਹ ਸੋਚ ਕੇ ਹੈਰਾਨ ਹੁੰਦੇ ਹੋਵੋਗੇ ਕਿ ਫ਼ਰਿੱਜ਼ ਵਿਚ ਰਖਿਆ ਆਟਾ ਤੁਹਾਡੀ ਸਿਹਤ ਲਈ ਕਿਵੇਂ ਨੁਕਸਾਨਦਾਇਕ ਹੈ?

 

ਵਿਗਿਆਨਕਾਂ ਦੀ ਮੰਨੀਏ ਤਾਂ ਗੁੰਨ੍ਹਿਆ ਹੋਇਆ ਆਟਾ ਜਲਦੀ ਹੀ ਵਰਤ ਲੈਣਾ ਚਾਹੀਦਾ ਹੈ, ਕਿਉਂਕਿ ਆਟੇ ਵਿਚ ਕਈ ਤਰ੍ਹਾਂ ਦੇ ਰਸਾਇਣਿਕ ਬਦਲਾਅ ਆਉਂਦੇ ਹਨ। ਆਟੇ ਨੂੰ ਫਰਿੱਜ ਵਿਚ ਰੱਖਣ ਨਾਲ ਆਟੇ ਵਿਚਲੇ ਪੋਸ਼ਕ ਤੱਤਾਂ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਨਾਲ ਇਹ ਕੇਵਲ ਸਾਡੀ ਭੁੱਖ ਮਿਟਾਉਂਦਾ ਹੈ, ਪਰ ਕੋਈ ਸਰੀਰਕ ਲਾਭ ਨਹੀਂ ਦਿੰਦਾ।

 

ਪੁਰਾਣੇ ਆਟੇ ਦੀ ਰੋਟੀ ਦਾ ਸੁਆਦ ਤਾਜ਼ੇ ਗੁੰਨ੍ਹੇ ਆਟੇ ਦੀ ਰੋਟੀ ਵਰਗਾ ਨਹੀਂ ਰਹਿੰਦਾ ਅਤੇ ਦੂਜਾ ਇਹ ਸਰੀਰ ਨੂੰ ਰੋਗੀ ਵੀ ਬਣਾਉਂਦਾ ਹੈ। ਬੇਹੇ ਆਟੇ ਤੋਂ ਬਣੀ ਰੋਟੀ ਖਾਣ ਨਾਲ ਗੈਸ ਦੀ ਸਮੱਸਿਆ ਵੀ ਹੋ ਜਾਂਦੀ ਹੈ।