ਪਾਣੀ ਦਾ ਜ਼ਿਆਦਾ ਸੇਵਨ ਕਿਡਨੀ ਲਈ ਚੰਗਾ ਹੈ ਜਾਂ ਬੁਰਾ..

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਾਡੇ ਲਈ ਪਾਣੀ ਦਾ ਸੇਵਨ ਕਰਨਾ ਬਹੁਤ ਜਰੂਰੀ ਹੈ। ਇਸ ਨਾਲ ਸਰੀਰ ਦੇ ਵਿਸ਼ੈਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਸਰੀਰ ਕਈ ਤਰ੍ਹਾਂ ਦੀ...

High intake of water is good for kidney or bad

ਸਾਡੇ ਲਈ ਪਾਣੀ ਦਾ ਸੇਵਨ ਕਰਨਾ ਬਹੁਤ ਜਰੂਰੀ ਹੈ। ਇਸ ਨਾਲ ਸਰੀਰ ਦੇ ਵਿਸ਼ੈਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਅਜ਼ਾਦ ਰਹਿੰਦਾ ਹੈ। ਸਿਹਤ ਤੋਂ ਇਲਾਵਾ ਪਾਣੀ ਸਾਡੀ ਸੁੰਦਰਤਾ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਤੇਲੀ ਚਮੜੀ, ਮੁੰਹਾਸੇ, ਦਾਗ-ਧੱਬੇ ਆਦਿ ਨਾਲ ਜੁੜੀਆਂ ਪਰੇਸ਼ਾਨੀਆਂ ਵੀ ਦੂਰ ਕਰਦਾ ਹੈ।

ਇਸ ਦੇ ਲਈ ਦਿਨ ਵਿਚ 8 - 10 ਗਲਾਸ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ, ਉਥੇ ਹੀ ਕੁੱਝ ਲੋਕ ਇਸ ਤੋਂ ਵੀ ਜ਼ਿਆਦਾ ਮਾਤਰਾ ਵਿਚ ਪਾਣੀ ਦਾ ਸੇਵਨ ਕਰ ਲੈਂਦੇ ਹਨ। ਕੁੱਝ ਲੋਕ ਖੜੇ ਹੋ ਕੇ ਪਾਣੀ ਪੀਂਦੇ ਹਨ। ਜਿਸ ਦੇ ਨਾਲ ਸਿਹਤ ਨਾਲ ਜੁੜੀਆਂ ਕਈ ਮੁਸ਼ਿਕਲਾਂ ਆ ਸਕਦੀਆਂ ਹਨ।

ਕਿਡਨੀ ਨੂੰ ਨੁਕਸਾਨ- ਕਿਡਨੀ ਦਾ ਕੰਮ ਪਾਣੀ ਨੂੰ ਛਾਨਨਾ ਹੈ। ਬੈਠ ਕੇ ਪਾਣੀ ਪੀਣ ਨਾਲ ਕਿਡਨੀ ਅਪਣਾ ਕੰਮ ਚੰਗੇ ਤਰੀਕੇ ਨਾਲ ਕਰਦੀ ਹੈ ਪਰ ਖੜੇ ਹੋ ਕੇ ਜਾਂ ਫਿਰ ਜ਼ਰੂਰਤ ਤੋਂ  ਜ਼ਿਆਦਾ ਪਾਣੀ ਦਾ ਸੇਵਨ ਕਰਨ ਨਾਲ ਕਿਡਨੀ ਵਿਚੋ ਪਾਣੀ ਬਿਨਾਂ ਛਣੇ ਨਿਕਲ ਜਾਂਦਾ ਹੈ। ਇਸ ਤੋਂ ਪਾਣੀ ਦੇ ਨਾਲ ਸਰੀਰ ਦੇ ਜ਼ਰੂਰੀ ਤੱਤ ਵੀ ਜ਼ਿਆਦਾ ਮਾਤਰਾ ਵਿਚ ਸਰੀਰ ਤੋਂ ਬਾਹਰ ਨਿਕਲ ਜਾਂਦੇ ਹੈ। ਲਗਾਤਾਰ ਇਸੇ ਤਰ੍ਹਾਂ ਨਾਲ ਪਾਣੀ ਦਾ ਸੇਵਨ ਕਰਨ ਨਾਲ ਗੁਰਦੇ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਢਿਡ ਵਿਚ ਗੜਬੜੀ-  ਜੋ ਲੋਕ ਖੜੇ ਹੋ ਕੇ ਪਾਣੀ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਢਿੱਡ ਨਾਲ ਸਬੰਧਤ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤਰੀਕੇ ਨਾਲ ਪਾਣੀ ਪੀਤਾ ਜਾਵੇ ਤਾਂ ਪਾਣੀ ਖਾਦ ਨਲਿਕਾ ਵਿਚ ਜਾ ਕੇ ਹੇਠਲੇ ਢਿੱਡ ਦੀ ਦੀਵਾਰ ਉੱਤੇ ਡਿਗਦਾ ਹੈ। ਜਿਸ ਦੇ ਨਾਲ ਢਿੱਡ ਦੇ ਨੇੜੇ ਅੰਗਾਂ ਨੂੰ ਨੁਕਸਾਨ ਪੁਜਦਾ ਹੈ। ਜਦੋਂ ਵੀ ਪਿਆਸ ਲੱਗੇ ਤਾਂ ਬੈਠ ਕੇ ਹੀ ਪਾਣੀ ਪੀਉ। 

ਗਠੀਆ- ਪਾਣੀ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ ਪਰ ਹਰ ਵਾਰ ਖੜੇ ਹੋ ਕੇ ਪਾਣੀ ਪੀਣ ਨਾਲ ਜੋੜਾ ਦਾ ਦਰਦ ਅਤੇ ਗਠੀਆ ਵੀ ਹੋ ਸਕਦਾ ਹੈ। ਇਸ ਨਾਲ ਜੋੜਾਂ ਵਿਚ ਮੌਜੂਦ ਤਰਲ ਪਦਾਰਥ ਦਾ ਸੰਤੁਲਨ ਵਿਗੜ ਜਾਂਦਾ ਹੈ। ਜਿਸ ਦੇ ਨਾਲ ਗੋਡਿਆਂ ਦੀ ਗਰੀਸ ਉੱਤੇ ਵੀ ਭੈੜਾ ਅਸਰ ਪੈਂਦਾ ਹੈ। ਜੋ ਬਾਅਦ ਵਿਚ ਪਰੇਸ਼ਾਨੀ ਨੂੰ ਹੋਰ ਵੀ ਵਧਾ ਸਕਦਾ ਹੈ।