ਜ਼ਿਆਦਾ ਜੂਸ ਪੀਣਾ ਹੋ ਸਕਦੈ ਖਤਰਨਾਕ, ਇਹ ਹਨ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੀ ਤੁਹਾਨੂੰ ਫਲਾਂ ਦੇ ਮੁਕਾਬਲੇ ਜੂਸ ਪੀਣਾ ਜ਼ਿਆਦਾ ਵਧੀਆ ਲਗਦਾ ਹੈ ? ਜੇਕਰ ਹਾਂ, ਤਾਂ ਜ਼ਰਾ ਸੁਚੇਤ ਹੋ ਜਾਓ ਕਿਉਂਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਜੂਸ ਪੀਣ ਨਾਲ...

juice

ਕੀ ਤੁਹਾਨੂੰ ਫਲਾਂ ਦੇ ਮੁਕਾਬਲੇ ਜੂਸ ਪੀਣਾ ਜ਼ਿਆਦਾ ਵਧੀਆ ਲਗਦਾ ਹੈ ? ਜੇਕਰ ਹਾਂ, ਤਾਂ ਜ਼ਰਾ ਸੁਚੇਤ ਹੋ ਜਾਓ ਕਿਉਂਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਜੂਸ ਪੀਣ ਨਾਲ ਬਹੁਤ ਫ਼ਾਇਦੇ ਹੁੰਦੇ ਹਨ, ਤਾਂ ਸ਼ਾਇਦ ਤੁਸੀਂ ਗਲਤ ਹੋ। ਕੁੱਝ ਵਜ੍ਹਾ ਹੁੰਦੀਆਂ ਜਿਨ੍ਹਾਂ ਦੇ ਕਾਰਨ ਜੂਸ ਪੀਣਾ ਸਿਹਤ ਲਈ ਠੀਕ ਨਹੀਂ ਹੈ। ਕੁੱਝ ਅਜਿਹੇ ਫਲ ਹਨ, ਜਿਵੇਂ ਕਿ ਸੇਬ ਅਤੇ ਅੰਗੂਰ ਜਿਨ੍ਹਾਂ ਨੂੰ ਸੂਗਰ ਵਿਚ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਜੇਕਰ ਇਨ੍ਹਾਂ ਚੀਜ਼ਾਂ ਨੂੰ ਜੂਸ ਬਣਾ ਕੇ ਪੀਤਾ ਜਾਵੇ, ਤਾਂ ਅਸਰ ਉਲਟਾ ਹੋਵੇਗਾ। ਜੂਸ ਵਿਚ ਕੈਲਰੀ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ।

ਨਾਲ ਹੀ ਉਸ ਵਿਚ ਕਾਂਸਨਟ੍ਰੇਟਿਡ ਸੂਗਰ ਵੀ ਬਹੁਤ ਹੁੰਦੀ ਹੈ। ਨਾਲ ਹੀ ਜੂਸ ਵਿਚ ਘੱਟ ਫਾਈਬਰ ਹੁੰਦਾ ਹੈ, ਜਿਸ ਦੀ ਵਜ੍ਹਾ ਨਾਲ ਤੁਹਾਨੂੰ ਜੂਸ ਪੀਂਦੇ ਹੀ ਤੁਰਤ ਢਿੱਡ ਭਰਿਆ ਹੋਇਆ ਮਹਿਸੂਸ ਹੋਣ ਲੱਗਦਾ ਹੈ। ਹਾਲਾਂਕਿ ਇਕ ਫਲ ਦੇ ਮੁਕਾਬਲੇ ਉਸ ਦਾ ਜੂਸ ਜ਼ਿਆਦਾ ਜਲਦੀ ਕੰਜ਼ਿਊਮ ਕਰ ਲਿਆ ਜਾਂਦਾ ਹੈ ਇਸ ਲਈ ਉਸ ਤੋਂ ਕਾਰਬੋਹਾਈਡਰੇਟ ਇੰਟੈਕ ਵੀ ਕਾਫ਼ੀ ਜ਼ਿਆਦਾ ਹੁੰਦਾ ਹੈ। ਇਕ ਰਿਸਰਚ ਵਿਚ ਸਾਹਮਣੇ ਆਇਆ ਕਿ ਜਿਨ੍ਹਾਂ ਲੋਕਾਂ ਨੇ ਖਾਣਾ ਖਾਣ ਤੋਂ ਪਹਿਲਾਂ ਸੇਬ ਦਾ ਜੂਸ ਪੀਤਾ ਉਨ੍ਹਾਂ ਨੂੰ ਜ਼ਿਆਦਾ ਭੁੱਖ ਲੱਗੀ ਅਤੇ ਉਨ੍ਹਾਂ ਨੇ ਉਨ੍ਹਾਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਖਾਧਾ, ਜਿਨ੍ਹਾਂ ਨੇ ਸਿਰਫ਼ ਇਕ ਸੇਬ ਖਾਣ ਤੋਂ ਬਾਅਦ ਖਾਣਾ ਖਾਧਾ ਸੀ।

 ਜੂਸ ਨੂੰ ਅਪਣੀ ਡੇਲੀ ਲਾਈਫ ਦਾ ਹਿੱਸਾ ਬਣਾਉਣਾ ਠੀਕ ਨਹੀਂ ਹੈ ਪਰ ਲੋਕ ਇਹ ਸੋਚ ਕੇ ਰੋਜ਼ਾਨਾ ਉਸ ਨੂੰ ਅਪਣੀ ਡਾਈਟ ਵਿਚ ਇਸ ਲਈ ਸ਼ਾਮਿਲ ਕਰ ਲੈਂਦੇ ਹਨ ਕਿਉਂਕਿ ਉਹ ਨੈਚੁਰਲ ਹੈ ਅਤੇ ਹੈਲਦੀ ਹੋਵੇਗਾ। ਅਜਿਹਾ ਕਿਤੇ ਕੋਈ ਸਬੂਤ ਨਹੀਂ ਹੈ ਜੋ ਇਹ ਸਾਬਤ ਕਰ ਪਾਏ ਕਿ ਜੂਸ ਸਿਹਤਮੰਦ ਹੈ, ਸਗੋਂ ਇਸ ਨੂੰ ਵੀ ਹੋਰ ਸੂਗਰ ਭਰੇ ਤਰਲ ਪਦਾਰਥਾਂ ਵਿਚ ਗਿਣਨਾ ਚਾਹੀਦਾ ਹੈ।  ਜੂਸ ਪੀਣ ਦੀ ਬਜਾਏ ਫਲ ਖਾਣ ਦੀ ਆਦਤ ਪਾਓ। ਸ਼ਾਇਦ ਹੀ ਲੋਕ ਜਾਣਦੇ ਹੋਣ ਕਿ ਜੂਸ ਪੀਣ ਦਾ ਮੋਟਾਪੇ ਨਾਲ ਵੀ ਸਬੰਧ ਹੈ।

ਹਾਲਾਂਕਿ ਕੁੱਝ ਲੋਕ ਇਸ ਦੇ ਸਿਹਤ ਲਾਭ ਦੇ ਅੱਗੇ ਇਸ ਨੂੰ ਨਜ਼ਰਅੰਦਾਜ਼ ਕਰ ਦੇਣਗੇ। ਮੋਟਾਪੇ ਤੋਂ ਇਲਾਵਾ ਜੂਸ ਪੀਣ ਨਾਲ ਇੰਮਿਊਨ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਹੈ ਅਤੇ ਕਿਸੇ ਵੀ ਰੋਗ ਨਾਲ ਲੜਨ ਦੀ ਸਮਰਥਾ ਵੀ ਘੱਟ ਹੋ ਜਾਂਦੀ ਹੈ। ਜੂਸ ਪੀਣ ਨਾਲ ਬਲਡ ਸੂਗਰ ਲੈਵਲ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਸੂਗਰ ਜਲਦੀ ਅਸਰ ਕਰਦੀ ਹੈ। ਇਸ ਤੋਂ ਇਲਾਵਾ ਸਿਰਦਰਦ, ਮੂਡ ਸਵਿੰਗਸ ਵਰਗੀ ਕਈ ਹੋਰ ਪਰੇਸ਼ਾਨੀਆਂ ਤੁਹਾਨੂੰ ਘੇਰ ਲੈਂਦੀਆਂ ਹਨ। ਇਸ ਲਈ ਜੂਸ ਪੀਣ ਨਾਲ ਸੁਚੇਤ ਰਹੋ। ਇਸ ਨੂੰ ਅਪਣੀ ਜ਼ਰੂਰਤ ਨਾ ਬਣਾਓ। ਹਾਂ ਕਦੇ - ਕਦੇ ਇੱਛਾ ਹੋਈ ਤਾਂ ਪੀ ਸਕਦੇ ਹਨ।