ਇਸ ਬਿਮਾਰੀ 'ਚ ਨਹਾਉਣਾ - ਰੋਣਾ ਵੀ ਹੁੰਦਾ ਹੈ ਮੁਸ਼ਕਿਲ, ਦੁਨੀਆ 'ਚ ਸਿਰਫ਼ 100 ਲੋਕ ਪ੍ਰਭਾਵਿਤ

ਏਜੰਸੀ

ਜੀਵਨ ਜਾਚ, ਸਿਹਤ

ਪਾਣੀ ਮਨੁੱਖੀ ਜ਼ਿੰਦਗੀ ਦਾ ਮਹੱਤਵਪੂਰਨ ਸਰੋਤ ਹੈ। ਪਾਣੀ ਕਿਸੇ ਲਈ ਜਾਨਲੇਵਾ ਹੋ ਸਕਦਾ ਹੈ ਇਸ ਬਾਰੇ ਸੋਚ ਕੇ ਹੀ ਹੈਰਾਨੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਕੁੜੀ

Disease

ਵਾਸ਼ਿੰਗਟਨ : ਪਾਣੀ ਮਨੁੱਖੀ ਜ਼ਿੰਦਗੀ ਦਾ ਮਹੱਤਵਪੂਰਨ ਸਰੋਤ ਹੈ। ਪਾਣੀ ਕਿਸੇ ਲਈ ਜਾਨਲੇਵਾ ਹੋ ਸਕਦਾ ਹੈ ਇਸ ਬਾਰੇ ਸੋਚ ਕੇ ਹੀ ਹੈਰਾਨੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਕੁੜੀ ਬਾਰੇ ਦੱਸ ਰਹੇ ਹਾਂ ਜਿਸ ਦਾ ਪਾਣੀ ਕਾਰਨ ਜਿਉਣਾ ਮੁਸ਼ਕਲ ਹੋ ਗਿਆ ਹੈ। ਇਸ ਕੁੜੀ ਦੇ ਜੇਕਰ ਪਸੀਨਾ ਆਉਂਦਾ ਹੈ ਜਾਂ ਹੰਝੂ ਨਿਕਲਦੇ ਹਨ ਤਾਂ ਸਕਿਨ 'ਤੇ ਲਾਲ ਨਿਸ਼ਾਨ ਪੈ ਜਾਂਦੇ ਹਨ ਅਤੇ ਬੁਖਾਰ ਜਾਂ ਸਿਰ ਦਰਦ ਹੋਣ ਲੱਗਦਾ ਹੈ।

ਇਸ ਦੁਰਲੱਭ ਬੀਮਾਰੀ ਦੀ ਸ਼ਿਕਾਰ 21 ਸਾਲਾ ਕੁੜੀ ਅਮਰੀਕਾ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਨਾਮ ਟੇਸਾ ਹੈਨਸੇਨ ਸਮਿਥ ਹੈ।ਟੇਸਾ ਨੂੰ ਪਾਣੀ ਤੋਂ ਐਲਰਜੀ ਹੈ। ਉਹ ਜਦੋਂ ਵੀ ਰੋਂਦੀ ਹੈ ਜਾਂ ਉਸ ਦੇ ਸਰੀਰ ਵਿਚੋਂ ਪਸੀਨਾ ਨਿਕਲਦਾ ਹੈ ਤਾਂ ਉਸ ਦੇ ਸਰੀਰ ਵਿਚ ਲਾਲ ਦਾਣੇ ਨਿਕਲ ਆਉਂਦੇ ਹਨ ਜਾਂ ਨਿਸ਼ਾਨ ਪੈ ਜਾਂਦੇ ਹਨ। ਉਹ ਐਕਵਾਜੇਨਿਕ ਅਰਟੀਕੈਰੀਆ (aquagenic urticaria) ਨਾਲ ਪੀੜਤ ਹੈ।

ਇਸ ਬੀਮਾਰੀ ਨਾਲ ਦੁਨੀਆ ਭਰ ਵਿਚ 100 ਤੋਂ ਘੱਟ ਲੋਕ ਪ੍ਰਭਾਵਿਤ ਹਨ। ਇਸ ਕਾਰਨ ਟੇਸਾ ਜਦੋਂ ਵੀ ਪਾਣੀ ਦੇ ਸੰਪਰਕ ਵਿਚ ਆਉਂਦੀ ਹੈ ਤਾਂ ਉਸ ਨੂੰ ਮਾਈਗ੍ਰੇਨ ਹੋਣ ਲੱਗਦਾ ਹੈ ਅਤੇ ਕੁਝ ਹੀ ਮਿੰਟਾਂ ਵਿਚ ਬੁਖਾਰ ਤੱਕ ਹੋ ਜਾਂਦਾ ਹੈ। ਇਸ ਐਲਰਜੀ ਕਾਰਨ ਨੇਸਾ ਖੇਡ ਵੀ ਨਹੀਂ ਸਕਦੀ। ਇਸ ਬੀਮਾਰੀ ਬਾਰੇ ਨੇਸਾ ਦੀ ਡਾਕਟਰ ਮਾਂ ਨੂੰ ਪਤਾ ਚੱਲਿਆ ਸੀ। ਉਹ ਮਹੀਨੇ ਵਿਚ ਦੋ ਵਾਰ ਹੀ ਨਹਾਉਂਦੀ ਹੈ ਅਤੇ ਪਾਣੀ ਦੀ ਇਕ ਬੂੰਦ ਪੀਣ 'ਤੇ ਬੇਚੈਨੀ ਮਹਿਸੂਸ ਕਰਦੀ ਹੈ।

ਕੈਲੀਫੋਰੀਨੀਆ ਦੀ ਰਹਿਣ ਵਾਲੀ ਟੇਸਾ ਕਹਿੰਦੀ ਹੈ,''ਉਸ ਨੂੰ ਮਾਂਸਪੇਸ਼ੀਆਂ ਵਿਚ ਬਹੁਤ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਉਲਟੀ ਦਾ ਅਹਿਸਾਸ ਹੁੰਦਾ ਹੈ। ਇੱਥੋਂ ਤੱਕ ਕਿ ਜ਼ਿਆਦਾ ਪਾਣੀ ਵਾਲੇ ਫਲਾਂ ਅਤੇ ਸਬਜੀਆਂ ਨੂੰ ਖਾਣ ਦੇ ਬਾਅਦ ਆਮਤੌਰ 'ਤੇ ਮੈਨੂੰ ਇਹ ਬੀਮਾਰੀ ਹੋ ਜਾਂਦੀ ਹੈ। ਇੱਥੋਂ ਤੱਕ ਕਿ ਪਾਣੀ ਪੀਣ ਨਾਲ ਮੇਰੀ ਜੀਭ 'ਤੇ ਕੱਟ ਲੱਗ ਸਕਦੇ ਹਨ।'' 

10 ਸਾਲ ਦੀ ਉਮਰ ਵਿਚ ਟੇਸਾ ਨੂੰ ਇਸ ਐਲਰਜੀ ਨਾਲ ਪੀੜਤ ਹੋਣ ਬਾਰੇ ਪਤਾ ਚੱਲਿਆ ਸੀ। ਭਾਵੇਂਕਿ ਪਹਿਲੀ ਵਾਰ ਟੇਸਾ ਨੂੰ 8 ਸਾਲ ਦੀ ਉਮਰ ਵਿਚ ਇਸ ਬੀਮਾਰੀ ਦੇ ਲੱਛਣ ਦਿੱਸਣ ਲੱਗੇ ਸਨ, ਜਦੋਂ ਨਹਾਉਣ ਦੇ ਬਾਅਦ ਉਸ ਦੇ ਸਰੀਰ 'ਤੇ ਦਾਣੇ ਨਿਕਲ ਆਉਂਦੇ ਸਨ। ਸ਼ੁਰੂ ਵਿਚ ਟੇਸਾ ਦੇ ਮਾਤਾ-ਪਿਤਾ ਨੇ ਸੋਚਿਆ ਸੀ ਕਿ ਇਹ ਕਿਸੇ ਸਾਬਣ ਅਤੇ ਸ਼ੈਂਪੂ ਨਾਲ ਐਲਰਜੀ ਹੋਣ ਕਾਰਨ ਹੋ ਰਿਹਾ ਸੀ। ਫਿਰ ਬਾਅਦ ਵਿਚ ਪਤਾ ਚੱਲਿਆ ਕਿ ਇਹ ਐਲਰਜੀ ਪਾਣੀ ਨਾਲ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।