ਮਾਈਗ੍ਰੇਨ ਬੀਮਾਰੀ ਲਈ ਲਾਹੇਵੰਦ ਹੈ ਬਦਾਮ ਰੋਗਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮਾਈਗ੍ਰੇਨ ਇੱਕ ਅਜਿਹੀ ਬੀਮਾਰੀ ਹੈ ਜਿਸ ਨਾਲ ਸਿਰ ਦੇ ਸਿਰਫ ਅੱਧੇ ਭਾਗ 'ਚ ਦਰਦ ਹੁੰਦੀ ਹੈ...

Migrain

ਨਵੀਂ ਦਿੱਲੀ: ਮਾਈਗ੍ਰੇਨ ਇੱਕ ਅਜਿਹੀ ਬੀਮਾਰੀ ਹੈ ਜਿਸ ਨਾਲ ਸਿਰ ਦੇ ਸਿਰਫ ਅੱਧੇ ਭਾਗ 'ਚ ਦਰਦ ਹੁੰਦੀ ਹੈ। ਇਹ ਦਰਦ ਇੰਨ੍ਹਾਂ ਤੇਜ ਹੁੰਦਾ ਹੈ ਕਿ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਲੋਕ ਅੰਗ੍ਰੇਜੀ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਇਸ ਪੇਨ ਕਿਲਰ ਦਾ ਰੋਜ਼ਾਨਾ ਸੇਵਨ ਕਰਨਾ ਤੁਹਾਡੇ ਗੁਰਦੇ ਖਰਾਬ ਕਰ ਸਕਦਾ ਹੈ। ਤਕਲੀਫ ਵੱਧ ਜਾਣ 'ਤੇ ਵੀ ਕਈ ਬਾਰ ਤਾਂ ਦਰਦ ਦੇ ਟੀਕੇ ਲਗਾਉਣ ਨਾਲ ਵੀ ਮਾਈਗ੍ਰੇਨ ਦਾ ਦਰਦ ਠੀਕ ਨਹੀਂ ਹੁੰਦਾ।

ਇਹ ਸਭ ਇਸ ਲਈ ਕਿਉਂਕਿ ਅੱਜ ਤੱਕ ਇਸ ਦਾ ਕਾਰਨ ਨਹੀਂ ਪਤਾ ਲੱਗਾ। ਇਸ ਬੀਮਾਰੀ ਦਾ ਪਤਾ ਲਗਾਉਣ 'ਚ ਪਿਛਲੇ 19 ਸਾਲਾਂ ਤੋਂ ਜੁਟੀ ਆਰੋਗਅਮ ਆਯੁਰਵੈਦਿਕਲ ਸੈਂਟਰ ਦੀ ਰਿਸਰਚ ਟੀਮ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਜਦੋਂ ਦਿਮਾਗ 'ਚ ਖੂਨ ਦੀ ਨਲੀ ਇੱਕ ਜਗ੍ਹਾ ਤੋਂ ਫੁਲ ਜਾਂਦੀ ਹੈ ਤਾਂ ਦਿਮਾਗ ਦੀ ਦੂਸਰੀ ਨਲੀ 'ਤੇ ਜੋਰ ਪੈਂਦਾ ਹੈ। ਜਿਵੇ-ਜਿਵੇ ਖੂਨ ਦਾ ਦੌਰਾ ਚਲਦਾ ਹੈ ਤਾਂ ਇਸ ਨਲੀ 'ਚ ਦਰਦ ਵੀ ਹੁੰਦਾ ਹੈ ਜੋ ਰੋਗੀ ਦੁਆਰਾ ਸਹਿਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਇਸੇ ਕਾਰਨ ਨੂੰ ਧਿਆਨ 'ਚ ਰੱਖਦੇ ਹੋਏ ਆਰੋਗਅਮ ਦੇ ਡਾਕਟਰਾਂ ਨੇ ਅੰਗ੍ਰੇਜੀ ਦੀ ਜਗ੍ਹਾ ਆਯੁਰਵੈਦਿਕ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਮਾਈਗ੍ਰੇਨ ਦੇ ਮਰੀਜ਼ਾਂ ਦੀਆਂ ਅੰਗ੍ਰੇਜੀ ਦਵਾਈਆਂ ਛੁੱਟਣ ਲੱਗ ਗਈਆਇਸ ਰੋਗ ਨੂੰ ਜੜ੍ਹ ਤੋਂ ਖਤਮ ਕਰਨ ਦਾ ਇਲਾਜ਼ ਮਿਲ ਗਿਆ। ਰਾਤ ਨੂੰ ਨੱਕ 'ਚ ਬਾਦਾਮ ਰੋਗਨ ਪਾਉਣਾ ਮਾਈਗ੍ਰੇਨ ਦਾ ਅਸਰਦਾਰ ਇਲਾਜ਼ ਹੈ।