ਜੰਕ ਫੂਡ ਨੂੰ ਕਹੋ ਬਾਏ ਬਾਏ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਕ ਚੰਗੀ ਸਿਹਤ ਲਈ ਨਿੱਤ ਵਧੀਆਾ ਪੌਸ਼ਟਿਕ ਭੋਜਨ ਵਧੀਆ ਜੀਵਨ ਜੀਣ ਲਈ ਜਰੂਰੀ ਹੁੰਦਾ ਹੈ ਪਰ ਅਜੋਕੇ ਆਧੁਨਿਕ ਯੁੱਗ ਵਿਚ ਲਗਭਗ ਸਾਰੇ ਲੋਕ ਜੰਕ ਫੂਡ ਖਾ ਰਹੇ ਹਨ...

Junk Food

ਇਕ ਚੰਗੀ ਸਿਹਤ ਲਈ ਨਿੱਤ ਵਧੀਆਾ ਪੌਸ਼ਟਿਕ ਭੋਜਨ ਵਧੀਆ ਜੀਵਨ ਜੀਣ ਲਈ ਜਰੂਰੀ ਹੁੰਦਾ ਹੈ ਪਰ ਅਜੋਕੇ ਆਧੁਨਿਕ ਯੁੱਗ ਵਿਚ ਲਗਭਗ ਸਾਰੇ ਲੋਕ ਜੰਕ ਫੂਡ ਖਾ ਰਹੇ ਹਨ। ਇਸ ਦੇ ਪਿੱਛੇ ਕਾਰਨ ਇਹ ਵੀ ਹੈ ਕਿ ਇਹ ਬਾਜ਼ਾਰ ਵਿਚ ਹਰ ਜਗ੍ਹਾ ਸੌਖ ਨਾਲ ਉਪਲੱਬਧ ਹੈ, ਸਵਾਦਿਸ਼ਟ ਤਾਂ ਹੁੰਦਾ ਹੀ ਹੈ ਨਾਲ ਹੀ ਮੁੱਲ ਵਿਚ ਘੱਟ ਹੁੰਦਾ ਹੈ। ਬੱਚੇ ਤੋਂ ਲੈ ਕੇ ਵੱਡੀ ਉਮਰ ਦਾ ਹਰ ਵਿਅਕਤੀ ਜੰਕ ਫੂਡ ਖਾਣ ਲਗਾ ਹੈ।

ਵਿਆਹ ਪਾਰਟੀ ਹੋਵੇ, ਬਰਥਡੇ ਪਾਰਟੀ ਜਾਂ ਗੈਟ ਟੂਗੈਦਰ ਹੋਵੇ, ਜੰਕ ਫੂਡ ਬੜੇ ਸ਼ੌਕ ਨਾਲ ਖਾਧਾ ਜਾਂਦਾ ਹੈ – ਜਿਵੇਂ ਕੋਲਡ ਡਰਿੰਕ, ਨੂਡਲ, ਬਰਗਰ, ਪਿੱਜ਼ਾ, ਚਿਪਸ, ਨਮਕੀਨ, ਮੰਚੂਰਿਅਨ,  ਸਮੋਸਾ, ਪਕੌੜੇ, ਕੇਕ, ਚੌਕਲੇਟ ਆਦਿ ਜੰਕ ਫੂਡ ਪਾਰਟੀ ਦਾ ਜਰੂਰੀ ਹਿੱਸਾ ਬਣ ਚੁੱਕੇ ਹਨ। ਪਹਿਲਾਂ ਲੋਕ ਜੰਕ ਫੂਡ ਨੂੰ ਕਦੇ ਕਦੇ ਹੀ ਬਾਹਰ ਜਾਣ ਉਤੇ ਖਾਦੇ ਸੀ ਪਰ ਹੁਣ ਹੋਲੀ - ਹੋਲੀ ਲੋਕ ਇਸਨੂੰ ਅਪਣੇ ਘਰ ਦਾ ਖਾਣਾ ਬਣਾਉਂਦੇ ਜਾ ਰਹੇ ਹਨ। ਜਿਸ ਦੇ ਕਾਰਨ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਸਿਹਤ ਨਾਲ ਜੁੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਜੰਕ ਫੂਡ ਵਿਚ ਬਹੁਤ ਜ਼ਿਆਦਾ ਕੈਲਰੀ ਹੁੰਦੀ ਹੈ ਅਤੇ ਵਿਟਾਮਿਨ, ਪ੍ਰੌਟੀਨ ਅਤੇ ਮਿਨਰਲ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ। ਵਿਟਾਮਿਨ ਅਤੇ ਮਿਨਰਲ ਜ਼ਰੂਰਤ ਦੇ ਅਨੁਸਾਰ ਹੀ ਸਰੀਰ ਲਈ ਠੀਕ ਹਨ। ਕੁੱਲ ਮਿਲਾ ਕੇ ਜੰਕ ਫੂਡ ਵਿਅਕਤੀ ਦੇ ਸਰੀਰ ਲਈ ਲਾਭਦਾਇਕ ਘੱਟ ਅਤੇ ਨੁਕਸਾਨਦਾਇਕ ਜ਼ਿਆਦਾ ਹੈ। ਜਿਵੇਂ ਕਿ

ਭਾਰ ਵਧਨਾ : ਜੰਕ ਫੂਡ ਬਣਾਉਣ ਵਿਚ ਤੇਲ, ਘਿਓ, ਬਟਰ ਦੀ ਵਰਤੋ ਜ਼ਿਆਦਾ ਹੁੰਦਾ ਹੈ, ਜੋ ਮੋਟਾਪੇ ਦਾ ਕਾਰਨ ਬਣਦਾ ਹੈ ਅਤੇ ਮੋਟਾਪਾ ਸਰੀਰ ਨੂੰ ਕਈ ਹੋਰ ਬੀਮਾਰੀਆਂ ਦਿੰਦਾ ਹੈ। 

ਹਾਈਪਰਟੇਂਸ਼ਨ : ਜੰਕ ਫੂਡ ਵਿਚ ਜ਼ਿਆਦਾ ਲੂਣ ਦਾ ਇਸਤੇਮਾਲ ਹੁੰਦਾ ਹੈ ਜਦੋਂ ਕਿ ਘਰ ਵਿਚ ਬਣਨ ਵਾਲੇ ਭੋਜਨ ਵਿਚ ਅਸੀ ਜ਼ਰੂਰਤ ਦੇ ਅਨੁਸਾਰ ਲੂਣ ਦੀ ਮਾਤਰਾ ਦੀ ਵਰਤੋ ਕਰਦੇ ਹਾਂ। ਜ਼ਿਆਦਾ ਲੂਣ ਦਾ ਸੇਵਨ ਹਾਈਪਰਟੇਂਸ਼ਨ ਦਾ ਕਾਰਨ ਬਣ ਸਕਦਾ ਹੈ। 

ਟਾਈਫਾਇਡ : ਘਰ ਵਿਚ ਬਣਿਆ ਭੋਜਣ ਸਾਫਸੁਥਰਾ, ਸਾਫ਼ ਹੱਥਾਂ ਨਾਲ ਬਣਿਆ ਹੁੰਦਾ ਹੈ। ਹੋਟਲ, ਫਾਸਟ ਫੂਡ ਸੈਂਟਰ ਉਤੇ ਮਿਲਣ ਵਾਲੇ ਜੰਕ ਫੂਡ ਬਣਾਉਣ ਵਿਚ ਜ਼ਿਆਦਾ ਸਾਫਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ। ਗੰਦਲੇ ਤਰੀਕੇ ਨਾਲ ਬਣਾਏ ਫੂਡ ਨਾਲ ਟਾਈਫਾਇਡ ਹੋਣ ਦਾ ਖ਼ਤਰਾ ਰਹਿੰਦਾ ਹੈ। 

ਦਿਲ ਨਾਲ ਜੁੜੇ ਰੋਗ : ਘਰਤ ਭੋਜਨ ਬਣਾਉਣ ਵਿਚ ਅਸੀ ਘੱਟ ਤੇਲ ਦਾ ਇਸਤੇਮਾਲ ਕਰਦੇ ਹਾਂ ਜਦੋਂ ਕਿ ਜੰਕ ਫੂਡ ਨੂੰ ਜ਼ਿਆਦਾ ਤੇਲ ਵਾਲਾ ਬਣਾਇਆ ਜਾਂਦਾ ਹੈ। ਅਜਿਹਾ ਭੋਜਨ ਸਰੀਰ ਵਿਚ ਕੋਲੈਸਟਰੋਲ ਦੀ ਮਾਤਰਾ ਵਧਾਉਂਦਾ ਹੈ, ਜਿਸ ਨਾਲ ਕਈ ਪ੍ਰਕਾਰ ਦੇ ਦਿਲ ਦੇ ਰੋਗ ਹੋਣ ਦਾ ਖ਼ਤਰਾ ਰਹਿੰਦਾ ਹੈ। 

ਬੱਚੇ ਅਤੇ ਜੰਕ ਫੂਡ : ਬੱਚਿਆਂ ਨੂੰ ਜੰਕ ਫੂਡ ਤੋਂ ਵੱਖ ਕਰਨਾ ਅੱਜ ਨਾਮੁਮਕਿਨ ਜਿਹਾ ਹੋ ਗਿਆ ਹੈ। ਇਸ ਲਈ ਚਾਹੁਣ ਤਾਂ ਮਾਤਾ-ਪਿਤਾ ਸੱਮਝਦਾਰੀ ਨਾਲ ਬੱਚਿਆਂ ਨੂੰ ਜੰਕ ਫੂਡ ਖਾਣ ਨੂੰ ਦੇ ਸਕਦੇ ਹਨ ਪਰ ਇਸ ਦੀ ਇਕ ਸੀਮਾ ਨਿਰਧਾਰਤ ਕਰ ਦਿਓ। ਬੱਚਿਆਂ ਦੇ ਨਾਲ ਮਿਲ ਕੇ ਇਕ ਦਿਨ ਤੈਅ ਕਰ ਲਓ ਕਿ ਉਹ ਹਫਤੇ ਵਿਚ ਇਕ ਦਿਨ ਜੰਕ ਫੂਡ ਖਾ ਸਕਦੇ ਹਨ ਤਾਂਕਿ ਬੱਚੇ ਵੀ ਲੁੱਕ ਕੇ ਚੋਰੀ ਛਿਪੇ ਬਾਹਰ ਜੰਕ ਫੂਡ ਨਾ ਖਾਣ।

ਬੱਚਿਆ ਨੂੰ ਜੂਸ, ਫਲ ਆਦਿ ਜ਼ਿਆਦਾ ਦਵੋ। ਜਿਸ ਨਾਲ ਸਿਹਤ ਬਣਦੀ ਹੈ। ਇਸ ਤਰੀਕੇ ਨਾਲ ਬੱਚੇ ਨੂੰ ਉਸ ਦੀ ਮਨਪਸੰਦ ਚੀਜ ਵੀ ਖਾਣ ਨੂੰ ਮਿਲ ਜਾਵੇਗੀ, ਨਾਲ ਉਸ ਦੀ ਸਿਹਤ ਨੂੰ ਨੁਕਸਾਨ ਵੀ ਨਹੀਂ ਪਹੁੰਚੇਗਾ ਅਤੇ ਉਸ ਦੇ ਵਿਕਾਸ ਵਿਚ ਪੌਸ਼ਟਿਕਤਾ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹੇਗੀ।