ਭੀੜ ਦੀ ਮਾਨਸਿਕਤਾ: ਜਦੋਂ ਵਿਅਕਤੀ ਦੀ ਸੋਚ ‘ਤੇ ਸਮੂਹ ਹਾਵੀ ਹੋ ਜਾਂਦਾ ਹੈ
ਕਾਨੂੰਨ ਨੂੰ ਹੱਥਾਂ ਵਿਚ ਲੈਣਾ ਇਕ ਗੰਭੀਰ ਸਥਿਤੀ ਹੈ ਪਰ ਇਸ ਤਰ੍ਹਾਂ ਸਮੂਹ ਨਾਲ ਪ੍ਰਭਾਵਿਤ ਸੁਭਾਅ ਦੇ ਬਹੁਤ ਹੀ ਸਾਦੇ ਉਦਾਹਰਣ ਵੀ ਹਨ।
ਨਵੀਂ ਦਿੱਲੀ: ਚੋਰੀ ਦੇ ਸ਼ੱਕ ਵਿਚ ਇਕ ਮੁਸਲਮਾਨ ਵਿਅਕਤੀ ਨੂੰ ਕਥਿਤ ਤੌਰ ‘ਤੇ ਜੈ ਸ੍ਰੀ ਰਾਮ ਦਾ ਨਾਅਰਾ ਲਗਵਾਉਣ ਤੋਂ ਬਾਅਦ ਭੀੜ ਵੱਲੋਂ ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ। ਝਾਰਖੰਡ ਵਿਚ ਸੱਤ ਲੋਕਾਂ ਨੂੰ ਵਟਸਐਪ ‘ਤੇ ਮੈਸੇਜ ਦੇ ਅਧਾਰ ‘ਤੇ, ਜਿਸ ਵਿਚ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਬੱਚੇ ਚੋਰੀ ਕਰਨ ਵਾਲੇ ਹਨ, ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ। ਇਕ ਅਫ਼ਵਾਹ ਨਾਲ ਲੋਕਾਂ ਦੀ ਭੀੜ ਬਿਨਾਂ ਕਿਸੇ ਪੁਸ਼ਟੀ ਤੋਂ ਕਿਸੇ ਦੀ ਜਾਨ ਲੈ ਲੈਂਦੀ ਹੈ। ਕਿਸ ਤਰ੍ਹਾਂ ਇਕ ਇਨਸਾਨ ਲਈ ਦੂਜੇ ਨੂੰ ਮਾਰਨਾ ਅਸਾਨ ਹੋ ਜਾਂਦਾ ਹੈ? ਇਹ ਸਮਝਣ ਲਈ ਕਿ ਲੋਕਾਂ ਨੂੰ ਅਜਿਹਾ ਕਰਨ ਲਈ ਕਿਹੜੀ ਚੀਜ਼ ਪ੍ਰੇਰਿਤ ਕਰਦੀ ਹੈ, ਇਸ ਲਈ ਜਸਲੋਕ ਹਸਪਤਾਲ ਅਤੇ ਰਿਸਰਚ ਸੈਂਟਰ ਦੀ ਕੰਸਲਟੈਂਟ ਸਾਈਕੋਲੌਜਿਸਟ ਰਿਤੀਕਾ ਅਗਰਵਾਲ ਮੇਹਤਾ ਅਤੇ ਕਲੀਨਿਕ ਐਂਡ ਫੋਰੇਂਸਿਕ ਸਾਈਕੋਲੌਜਿਸਟ ਹਵੋਵੀ ਹੈਦਰਾਬਾਦਵਾਲਾ ਨਾਲ ਗੱਲਬਾਤ ਕੀਤੀ।
ਕਾਨੂੰਨ ਨੂੰ ਹੱਥਾਂ ਵਿਚ ਲੈਣਾ ਇਕ ਗੰਭੀਰ ਸਥਿਤੀ ਹੈ ਪਰ ਇਸ ਤਰ੍ਹਾਂ ਸਮੂਹ ਨਾਲ ਪ੍ਰਭਾਵਿਤ ਸੁਭਾਅ ਦੇ ਬਹੁਤ ਹੀ ਸਾਦੇ ਉਦਾਹਰਣ ਵੀ ਹਨ। ਭੀੜ ਜਾਂ ਸਮੂਹ ਦੀ ਮਾਨਸਿਕਤਾ ਉਸ ਸਮੇਂ ਦੇਖੀ ਜਾਂਦੀ ਹੈ ਜਦੋਂ ਕਿਸੇ ਵਿਅਕਤੀ ‘ਤੇ ਇਕ ਸਮੂਹ ਪ੍ਰਭਾਵ ਪਾਉਂਦਾ ਹੈ। ਰਿਤੀਕਾ ਅਗਰਵਾਲ ਮੇਹਤਾ ਦਾ ਕਹਿਣਾ ਹੈ ਕਿ ਇਸ ਭੀੜ ਵਿਚ ਲੋਕ ਹਮੇਸ਼ਾਂ ਲੌਜਿਕਲ ਰੂਪ ਤੋਂ ਨਹੀਂ ਸੋਚਦੇ। ਜ਼ਿਆਦਾਤਰ ਮਾਮਲਿਆਂ ਵਿਚ ਇਕ ਨਾਅਰਾ ਇਹਨਾਂ ਲੋਕਾਂ ਦੀ ਪ੍ਰਤੀਕਿਰਿਆ ਨੂੰ ਜਗਾ ਦਿੰਦਾ ਹੈ। ਹਵੋਵੀ ਹੈਦਰਾਬਾਦਵਾਲਾ ਦਾ ਕਹਿਣਾ ਹੈ ਕਿ ਮੁੱਖ ਰੂਪ ਵਿਚ ਇਹ ਭਾਵਨਾਤਮਕ ਸ਼ਮੂਲੀਅਤ ਹੈ, ਜੋ ਇਕ ਸਮੂਹ ਅਤੇ ਵਿਅਕਤੀ ਵਿਚ ਪੈਦਾ ਹੁੰਦੀ ਹੈ। ਸਾਊਥ ਸੌਰਸ ਵਿਚ ਪਬਲਿਸ਼ ਇਕ ਲੇਖ ਅਨੁਸਾਰ ਜਦੋਂ ਲੋਕ ਇਕ ਸਮੂਹ ਦਾ ਹਿੱਸਾ ਹੁੰਦੇ ਹਨ ਤਾਂ ਉਹ ਅਕਸਰ ਆਤਮ-ਗਿਆਨ ਦਾ ਅਨੁਭਵ ਕਰਦੇ ਹਾਂ।
ਯੂਨੀਵਰਸਿਟੀ ਆਫ ਲੀਡਸ ਦੇ ਵਿਗਿਆਨਕਾਂ ਨੇ ਦੇਖਿਆ ਕਿ ਮਨੁੱਖ ਭੇੜ ਬੱਕਰੀਆਂ ਦੀ ਤਰ੍ਹਾਂ ਝੂੰਡ ਬਣਾਉਂਦੇ ਹਨ। ਸਿਰਫ਼ ਪੰਜ ਫੀਸਦੀ ਵਾਲਾ ਘੱਟ ਗਿਣਤੀ ਵੀ ਇਕ ਭੀੜ ਦੀ ਦਿਸ਼ਾ ਨੂੰ ਕੰਟਰੋਲ ਕਰ ਸਕਦਾ ਹੈ ਅਤੇ ਬਾਕੀ 95 ਫੀਸਦੀ ਬਿਨਾਂ ਜਾਣੇ ਉਸ ਦੀ ਪਾਲਣਾ ਕਰਦੇ ਹਨ। ਖੋਜ ਦੇ ਨਤੀਜੇ ਦੱਸਦੇ ਹਨ ਕਿ ਜਿਵੇਂ ਜਿਵੇਂ ਭੀੜ ਵਿਚ ਲੋਕਾਂ ਦੀ ਗਿਣਤੀ ਵਧਦੀ ਹੈ। ਉਸੇ ਤਰ੍ਹਾਂ ਦੀ ਸਮਝਦਾਰ ਵਿਅਰਕਤੀਆਂ ਦੀ ਗਿਣਤੀ ਘੱਟ ਜਾਂਦੀ ਗਹੈ। ਏਕਸੇਟਰ ਯੂਨੀਵਰਸਿਟੀ ਦੀ ਅਗਵਾਈ ਵਿਚ ਹੋਈ ਖੋਜ ਤੋਂ ਪਤਾ ਚੱਲਦਾ ਹੈ ਕਿ ਇਨਸਾਨ ਖੁਦ ਦੀ ਸਮਝ ‘ਤੇ ਭਰੋਸਾ ਕਰਨ ਦੀ ਬਜਾਏ ਅਪਣੇ ਗੁਆਂਢੀਆਂ ਨਾਲ ਪ੍ਰਭਾਵਿਤ ਹੋਣ ਲਈ ਬਣੇ ਹਨ।
ਸਮਾਜਕ ਮਨੋਵਿਗਿਆਨ ਦੀ ਇਕ ਪੁਰੀ ਸ਼ਾਖ਼ਾ ਭੀੜ ਦੇ ਰਵੱਈਏ ‘ਤੇ ਕੇਂਦਰ ਹੈ ਅਤੇ ਇਹ ਉਹਨਾਂ ਵਿਅਕਤੀਆਂ ਨਾਲੋਂ ਬਿਲਕੁੱਲ ਅਲੱਗ ਹੁੰਦੇ ਹਨ ਜੋ ਭੀੜ ਵਿਚ ਸ਼ਾਮਲ ਹੁੰਦੇ ਹਨ ਫਰਾਂਸਿਸੀ ਸਮਾਜਕ ਮਨੋਵਿਗਿਆਨ ਲੇ ਬਾਨ ਨੇ ਅਪਣੀ ਕਿਤਾਬ ‘ਦ ਕਰਾਊਡ: ਅ ਸਟੱਡੀ ਆਫ ਦ ਪਾਪੁਲਰ ਮਾਈਂਡ’ ਵਿਚ ਇਸ ਵਿਸ਼ੇ ਦੀ ਜਾਂਚ ਕੀਤੀ ਹੈ। ਲੇ ਬਾਨ ਅਨੁਸਾਰ ਪ੍ਰਦਰਸ਼ਨਕਾਰੀਆਂ ਦੀ ਭੀੜ ਦਾ ਕੁੱਲ ਜਮ੍ਹਾਂ ਜੋੜ ਇਸ ਵਿਚ ਮੌਜੂਦ ਵਿਅਕਤੀਆਂ ਦੇ ਜੋੜ ਨਾਲੋਂ ਜ਼ਿਆਦਾ ਹੁੰਦਾ ਹੈ। ਇਸ ਦੀ ਅਪਣੀ ਇਕ ਅਲੱਗ ਚੇਤਨਾ ਹੁੰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵਿਅਕਤੀ ਭੀੜ ਵਿਚ ਡੁੱਬ ਜਾਂਦਾ ਹੈ ਤਾਂ ਉਹ ਵਿਅਕਤੀਗਤ ਜ਼ਿੰਮੇਵਾਰੀਆਂ ਦਾ ਅਹਿਸਾਸ ਗੁਆ ਦਿੰਦਾ ਹੈ। Psychology Today ਵਿਚ ਇਕਜੁੱਟਤਾ ਨੂੰ ਇਸ ਤਰ੍ਹਾਂ ਪਰਭਾਸ਼ਿਤ ਕੀਤਾ ਗਿਆ ਹੈ, ‘ਸਾਡੇ ਦ੍ਰਿਸ਼ਟੀਕੋਣ, ਵਿਸ਼ਵਾਸ ਅਤੇ ਵਿਹਾਰ ਨੂੰ ਸਾਡੇ ਆਸ ਪਾਸ ਦੇ ਲੋਕਾਂ ਨਾਲ ਇਕ ਕਰਨ ਦਾ ਰੁਝਨ।
ਰਿਤੀਕਾ ਮੇਹਤਾ ਅਨੁਸਾਰ ਅਸੀਂ ਜਿਸ ਅਸਾਨੀ ਨਾਲ ਇਕ ਸਮੂਹ ਦੇ ਹਿੱਸੇ ਦੇ ਰੂਪ ਵਿਚ ਜ਼ਿੰਮੇਦਾਰੀ ਤੋਂ ਬਚ ਸਕਦੇ ਹਨ, ਉਸ ਨਾਲ ਇਸ ਤਰ੍ਹਾਂ ਦੇ ਰੁਝਾਨ ਨੂੰ ਸਮਝਿਆ ਜਾ ਸਕਦਾ ਹੈ। ਤੁਸੀਂ ਜੋ ਕੁੱਝ ਕਰ ਰਹੇ ਹੋ, ਉਸ ਦੇ ਲਈ ਤੁਸੀਂ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੋਵੋਗੇ। ਅਪਣੇ ਮਨ ਵਿਚ ਤੁਸੀਂ ਜਾਣਦੇ ਹੋ ਕਿ ਤੁਸੀਂ 100 ਵਿਚੋਂ ਸਿਰਫ਼ ਇਕ ਹੋ। ਜੇਕਰ ਤੁਸੀਂ ਇਕੱਲੇ ਇਕ ਕਾਰ ਸਾੜਦੇ ਹੋ ਤਾਂ ਤੁਹਾਨੂੰ ਨਤੀਜੇ ਸਹਿਣੇ ਪੈਣਗੇ ਪਰ ਜੇਕਰ ਤੁਸੀਂ ਦੂਜੇ ਲੋਕਾਂ ਨਾਲ ਮਿਲ ਕੇ ਅਜਿਹਾ ਕਰਦੇ ਹੋ ਤਾਂ ਤੁਸੀਂ ਸੁਰੱਖਿਅਤ ਮਹਿਸੂਸ, ਕਰਦੇ ਹੋ। ਕਈ ਮਾਮਲਿਆਂ ਵਿਚ ਲੋਕ ਉਹੀ ਦੁਹਰਾਉਂਦੇ ਹਨ ਜੋ ਉਹ ਦੇਖਦੇ ਹਨ। ਇਸ ਵਿਚ ਤਾਕਤ ਅਤੇ ਸੁਰੱਖਿਆ ਦੀ ਭਾਵਨਾ ਵੀ ਹੈ ਅਤੇ ਤੁਹਾਡੇ ਪਿੱਛੇ ਕੋਣ ਹੈ, ਇਸ ਨਾਲ ਵੀ ਕੋਈ ਫ਼ਰਕ ਨਹੀਂ ਪੈਂਦਾ।
ਦੂਜਿਆਂ ਦਾ ਅੱਖਾਂ ਬੰਦ ਕਰਕੇ ਸ਼ਮੂਲੀਅਤ ਕਰਨਾ ਜਾਂ ਫਿਰ ਹਵਾ ਦੇ ਨਾਲ ਚੱਲਣਾ ਫਾਇਦੇਮੰਦ ਹੋ ਸਕਦਾ ਹੈ, ਜਿਵੇਂ ਐਮਰਜੈਂਸੀ ਸਥਿਤੀ ਵਿਚ ਘਟਨਾ ਸਥਾਨ ਤੋਂ ਭੱਜਣ ਦੌਰਾਨ ਹੁੰਦਾ ਹੈ। ਹਾਲਾਂਕਿ ਭੀੜ ਦੀ ਹਿੰਸਾ ਜਾਂ ਅਤਿਵਾਦ ਵਰਗੇ ਮੌਕਿਆਂ ‘ਤੇ ਇਹ ਲੋਕਾਂ ਤੋਂ ਉਹਨਾਂ ਦੀ ਪਹਿਚਾਣ ਖੋਹ ਸਕਦਾ ਹੈ ਅਤੇ ਇਹਨਾਂ ਨੂੰ ਕਠਪੁਤਲੀ ਵਿਚ ਬਦਲ ਸਕਦਾ ਹੈ। ਹਵੋਵੀ ਹੈਦਰਾਬਾਦਵਾਲਾ ਦਾ ਕਹਿਣਾ ਹੈ ਕਿ ਕਈ ਚੀਜ਼ਾਂ ਚੰਗੀਆਂ, ਬੁਰੀਆਂ ਅਤੇ ਖ਼ਤਰਨਾਕ ਪੀੜੀ ਦਰ ਪੀੜੀ ਸਾਨੂੰ ਅੱਗ ਵਧਾਉਂਦੀਆਂ ਰਹੀਆਂ ਹਨ। ਉਹਨਾਂ ‘ਤੇ ਸਵਾਲ ਕਰਨ, ਉਹਨਾਂ ‘ਤੇ ਤਰਕ ਕਰਨ ਦਾ ਹੌਂਸਲਾ ਕਰੋ। ਕਈ ਵਾਰ ਅਪਣਿਆਂ ਵਿਚ ਪਰਾਇਆ ਬਣਨਾ ਵੀ ਬੁਰਾ ਨਹੀਂ ਹੁੰਦਾ।