ਤੰਦਰੁਸਤ ਰਹਿਣ ਦੇ ਨੁਕਤੇ-1

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਤਿਉਹਾਰ ਬਹੁਤ ਸਾਰੀਆਂ ਖ਼ੁਸ਼ੀਆਂ ਅਤੇ ਅਨੰਦ ਲਿਆਉਂਦੇ ਹਨ ਪਰੰਤੂ ਕਈ ਸਿਹਤ ਸਮੱਸਿਆਵਾਂ ਦਾ ਭੈਅ ਵੀ ਵਧਾ ਦਿੰਦੇ ਹਨ।

Tips to Stay Healthy

ਤਿਉਹਾਰ ਬਹੁਤ ਸਾਰੀਆਂ ਖ਼ੁਸ਼ੀਆਂ ਅਤੇ ਅਨੰਦ ਲਿਆਉਂਦੇ ਹਨ ਪਰੰਤੂ ਕਈ ਸਿਹਤ ਸਮੱਸਿਆਵਾਂ ਦਾ ਭੈਅ ਵੀ ਵਧਾ ਦਿੰਦੇ ਹਨ। ਅਜਿਹੇ ਵਿਚ ਜ਼ਰੂਰੀ ਹੈ ਕਿ 'ਇਕ ਦਿਨ ਦੀ ਲਾਪ੍ਰਵਾਹੀ ਨਾਲ ਕੀ ਫ਼ਰਕ ਪੈਂਦਾ ਹੈ' ਵਾਲਾ ਰਵਈਆ ਨਾ ਅਪਣਾਉ ਅਤੇ ਪਹਿਲਾਂ ਤੋਂ ਹੀ ਯੋਜਨਾਬੰਦੀ ਕਰ ਲਉ ਤਾਂ ਜੋ ਅਨੰਦ ਅਤੇ ਖ਼ੁਸ਼ੀ ਦਾ ਇਹ ਮੌਸਮ ਤੁਹਾਡੇ ਲਈ ਸਿਹਤ ਸਮੱਸਿਆਵਾਂ ਦਾ ਸੱਦਾ ਨਾ ਬਣੇ।

ਮਿੱਠਾ ਥੋੜ੍ਹਾ ਹੀ ਚੰਗਾ : ਮਿੱਠਾ ਭੋਜਨ ਠੰਢਾ ਅਤੇ ਭਾਰੀ ਹੁੰਦਾ ਹੈ ਅਤੇ ਇਹ ਬਲਗ਼ਮ ਵਧਾਉਂਦਾ ਹੈ। ਵੱਧ ਮਿੱਠਾ ਖਾਣ ਨਾਲ ਥਕੇਵਾਂ, ਭਾਰੀਪਨ, ਭੁੱਖ ਘੱਟ ਲਗਣਾ, ਬਦਹਜ਼ਮੀ (ਖਾਣਾ ਨਾ ਪਚਣਾ) ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਸ਼ੂਗਰ ਬਲੱਡ ਪ੍ਰੈਸ਼ਰ ਵਧਾਉਂਦੀ ਹੈ। ਦਿਮਾਗ਼ ਦੇ ਸੰਕੇਤਾਂ ਨੂੰ ਦਬਾਉਂਦੀ ਹੈ। ਮਿੱਠੇ ਭੋਜਨ ਨਾਲ ਚਰਬੀ ਵਧਦੀ ਹੈ। ਮਠਿਆਈਆਂ ਇਕੱਠੀਆਂ ਖਾਣ ਨਾਲ ਪੇਟ ਦਰਦ, ਦਸਤਾਂ ਵਰਗੀਆਂ ਸਮੱਸਿਆਵਾਂ ਸ਼ੁਰੂ ਹੋਣ ਦਾ ਸ਼ੱਕ ਵੱਧ ਜਾਂਦਾ ਹੈ। ਇਸ ਲਈ ਮਠਿਆਈ ਥੋੜ੍ਹੀ ਮਾਤਰਾ ਵਿਚ ਹੀ ਖਾਉ। ਹਮੇਸ਼ਾ ਸਿਹਤਮੰਦ ਖਾਧ ਪਦਾਰਥਾਂ ਦਾ ਬਦਲ ਚੁਣੋ। ਮਠਿਆਈਆਂ ਦੀ ਬਜਾਏ ਸੁੱਕੇ ਮੇਵੇ, ਫੱਲ, ਦਹੀਂ ਨੂੰ ਪਹਿਲ ਦਿਉ।

ਤੇਲ ਵਾਲੇ, ਮਸਾਲੇਦਾਰ ਭੋਜਨ ਤੋਂ ਬਚੋ: ਸਾਡੇ ਦੇਸ਼ ਵਿਚ ਮਸਾਲੇਦਾਰ ਭੋਜਨ ਖਾਣ ਦੀ ਪਰੰਪਰਾ ਹੈ ਅਤੇ ਤਿਉਹਾਰਾਂ ਦੇ ਸਮੇਂ ਤਾਂ ਇਹ ਹੋਰ ਵੱਧ ਜਾਂਦੀ ਹੈ। ਮਸਾਲੇ ਗਰਮ ਹੁੰਦੇ ਹਨ। ਇਹ ਸਰੀਰ ਦੀ ਗਰਮੀ ਵਧਾ ਦਿੰਦੇ ਹਨ ਜਿਸ ਤੋਂ ਉਨੀਂਦਰੇ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਜ਼ਿਆਦਾ ਮਸਾਲੇਦਾਰ ਅਤੇ ਮਿਰਚ ਵਾਲਾ ਭੋਜਨ ਖਾਣ ਨਾਲ ਢਿੱਡ ਦੀਆਂ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਪੇਟ ਦੀ ਅੰਦਰੂਨੀ ਤਹਿ ਉਤੇ ਸੋਜ ਆ ਜਾਂਦੀ ਹੈ, ਐਸੀਡਿਟੀ (ਖੱਟਾਪਨ, ਤੇਜ਼ਾਬੀਪਨ) ਦੀ ਸਮੱਸਿਆ ਹੋ ਜਾਂਦੀ ਹੈ।  ਵੱਧ ਤੇਲ ਵਾਲਾ ਚਰਬੀ ਭਰਪੂਰ ਭੋਜਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ।

ਅਨੁਵਾਦਕ : ਪਵਨ ਕੁਮਾਰ ਰੱਤੋਂ

ਸੰਪਰਕ : 94173-71455

ਮੂਲ ਲੇਖਿਕਾ : ਨਿਧੀ