ਇੰਝ ਬਣਾਓ ਆਪਣੇ ਲੀਵਰ ਨੂੰ ਤੰਦਰੁਸਤ

ਏਜੰਸੀ

ਜੀਵਨ ਜਾਚ, ਸਿਹਤ

ਲੀਵਰ ਜਿਸ ਨੂੰ ਕਿ ਸਰੀਰ ਦਾ ਸੱਭ ਤੋਂ ਮਹੱਤਵਪੂਰਣ ਅੰਗ ਮੰਨਿਆ ਜਾਂਦਾ ਹੈ। ਲੀਵਰ ਨੂੰ ਆਮ ਭਾਸ਼ਾ ਵਿਚ ਜਿਗਰ ਵੀ ਕਿਹਾ ਜਾਂਦਾ ਹੈ।

Make your lever healthy

ਲੀਵਰ ਜਿਸ ਨੂੰ ਕਿ ਸਰੀਰ ਦਾ ਸੱਭ ਤੋਂ ਮਹੱਤਵਪੂਰਣ ਅੰਗ ਮੰਨਿਆ ਜਾਂਦਾ ਹੈ। ਲੀਵਰ ਨੂੰ ਆਮ ਭਾਸ਼ਾ ਵਿਚ ਜਿਗਰ ਵੀ ਕਿਹਾ ਜਾਂਦਾ ਹੈ। ਲੀਵਰ ਵਿਚ ਗੜਬੜ ਹੋਣ ਨਾਲ ਹੈਪੇਟਾਈਟਸ, ਫੈਟੀ ਲੀਵਰ, ਲੀਵਰ ਸਿਰੋਸਿਸ, ਐਲਕੋਹਲਿਕ ਲੀਵਰ ਡਿਜੀਜ਼ ਅਤੇ ਲੀਵਰ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਲੀਵਰ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਅਤੇ ਭੋਜਨ ਪਚਾਉਣ 'ਚ ਬਹੁਤ ਮਦਦ ਕਰਦਾ ਹੈ।

ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਲੀਵਰ 80 ਫੀਸਦੀ ਸਹਿਯੋਗ ਕਰਦਾ ਹੈ ਪਰ ਜੇਜਰ ਖਾਣ ਪੀਣ ਦੀਆਂ ਆਦਤਾਂ ਗਲਤ ਹੋਣ ਤਾਂ ਇਹ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜਿਵੇਂ ਜ਼ਿਆਦਾ ਮਸਾਲੇਦਾਰ ਅਤੇ ਚਟਪਟੀ ਚੀਜ਼ਾਂ ਖਾਣਾ, ਐਂਟੀਬਾਓਟਿਕ ਦਵਾਈਆਂ ਦਾ ਜ਼ਿਆਦਾ ਸੇਵਨ, ਵਿਟਾਮਿਨ ਬੀ ਦੀ ਘਾਟ ਗੰਦਾ ਖਾਣਾ ਜਾਂ ਪਾਣੀ, ਮਲੇਰੀਆ/ਟਾਈਫਾਈਡ,

ਚਾਹ, ਕਾਫ਼ੀ, ਜੰਕ ਫੂਡ ਦਾ ਜ਼ਰੂਰਤ ਤੋਂ ਜ਼ਿਆਦਾ ਸੇਵਨ, ਸਿਗਰਟ, ਸ਼ਰਾਬ ਕਾਰਨ, ਲਗਾਤਾਰ ਤਨਾਅ, 6 ਘੰਟੇ ਤੋਂ ਘੱਟ ਨੀਂਦ ਲੈਣਾ। ਇਸਦੇ ਲੱਛਣ ਮੂੰਹ ਤੋਂ ਬਦਬੂ ਆਉਣਾ, ਢਿੱਡ ਦੀ ਸੋਜ,ਅੱਖਾਂ ਦੇ ਹੇਠਾਂ ਕਾਲੇ ਘੇਰੇ ਹੋ ਜਾਣਾ, ਪਾਚਨ ਤੰਤਰ ਵਿੱਚ ਖ਼ਰਾਬੀ, ਸਕਿਨ ਉੱਤੇ ਸਫ਼ੇਦ ਧੱਬੇ, ਅੱਖਾਂ ਵਿੱਚ ਪੀਲਾਪਣ ਆ ਜਾਣ।

2 ਕੱਪ ਪਾਣੀ ਨੂੰ ਉੱਬਲਨ ਲਈ ਰੱਖ ਦਿਓ ਇਸ ਵਿਚ ਕਿਸ਼ਮਿਸ਼ ਪਾ ਦਿਓ। 20 ਮਿੰਟ ਲਈ ਗੈਸ 'ਤੇ ਗਰਮ ਹੋਣ ਲਈ ਰੱਖ ਦਿਓ। ਹੁਣ ਇਸ ਪਾਣੀ ਨੂੰ ਰਾਤ ਭਰ ਇੰਝ ਹੀ ਰਹਿਣ ਦਿਓ। ਰੋਜ਼ਾਨਾ ਸਵੇਰੇ ਖ਼ਾਲੀ ਢਿੱਡ ਇਸ ਪਾਣੀ ਨੂੰ ਪੀਓ। ਕਿਸ਼ਮਿਸ਼ ਨੂੰ ਸੁੱਟੋ ਨਾ ਇਸ ਨੂੰ ਨਾਸ਼ਤੇ ਵਿਚ ਚਬਾ ਕੇ ਖਾਓ। ਲਗਾਤਾਰ ਸਿਰਫ਼ 3 ਦਿਨ ਤੱਕ ਇਸ ਪਾਣੀ ਨੂੰ ਪੀਣ ਨਾਲ ਲੀਵਰ ਦੇ ਵਿਸ਼ੈਲੇ ਪਦਾਰਥ ਆਸਾਨੀ ਨਾਲ ਬਾਹਰ ਨਿਕਲ ਜਾਣਗੇ।

ਲੀਵਰ ਸਾਫ਼ ਹੋਣ 'ਤੇ ਢਿੱਡ ਸਬੰਧਿਤ ਕੋਈ ਵੀ ਸਮੱਸਿਆ ਨਹੀਂ ਹੋਵੇਗੀ। ਲੀਵਰ ਨੂੰ ਸਾਫ਼ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰੋ। ਤੁਹਾਡੇ ਲੀਵਰ ਲਈ ਇਹ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਕਲੀਨਜਿੰਗ ਕੰਪਾਉਂਡਸ ਹੁੰਦੇ ਹਨ, ਜੋ ਤੁਹਾਡੇ ਲੀਵਰ ਦੀ ਕੁਦਰਤੀ ਸਫ਼ਾਈ ਕਰਨ ਵਿੱਚ ਮਦਦਗਾਰ ਹੁੰਦੇ ਹਨ। ਵਿਟਾਮਿਨ ਸੀ ਨਾਲ ਭਰਪੂਰ ਫੂਡ ਜ਼ਹਿਰੀਲੇ ਤੱਤਾਂ ਨੂੰ ਸੰਸਲੇਸ਼ਿਤ ਕਰਨ ਦਾ ਕੰਮ ਕਰਦੇ ਹਨ।