ਸ਼ਕਤੀਆਂ ਦਾ ਭੰਡਾਰ ਮਨੁੱਖੀ ਸਰੀਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਅਸੀਂ ਸਾਰੇ ਜਾਣਦੇ ਹਾਂ ਕਿ ਕਰੋਧ ਕਰਨਾ ਗੁੱਸਾ ਕਰਨਾ ਸਾਡੀ ਸੇਹਤ ਵਾਸਤੇ ਠੀਕ ਨਹੀ, ਡਰਨਾ ਵੀ ਸਾਡੇ ਵਾਸਤੇ ਠੀਕ ਨਹੀ। ਗੁਰਬਾਣੀ ਵਿੱਚ ਵੀ ਲਿਖਿਆ ਹੈ ਨਿਰਭਉ ਬਣੋ।

ਸ਼ਕਤੀਆਂ ਦਾ ਭੰਡਾਰ ਮਨੁੱਖੀ ਸਰੀਰ

ਮਨੁੱਖੀ ਸਰੀਰ ਵੀ ਕਿੰਨਾ ਅਜੀਬ ਹੈ ਅਸੀ ਆਏ ਦਿਨ ਵੇਖਦੇ ਹਾਂ ਕਿ ਇਕ ਕਮਜੋਰ ਵਿਅਕਤੀ ਜੋ ਮਸਾਂ ੨੦ ਕਿੱਲੋ ਦੀ ਬੋਰੀ ਨਹੀ ਚੁੱਕ ਸਕਦਾ ਪਰ ਜਦੋ ਉਸਨੂੰ ਗੁੱਸਾ ਆਉਦਾ ਹੈ ਤਾਂ ਉਹ ਭਾਰੀ ਤੋ ਭਾਰੀ ਚੀਜ ਚੁੱਕ ਕੇ ਮਾਰਦਾ ਹੈ। ਉਸ ਵੇਲੇ ਉਸ ਦੇ ਅੰਦਰ ਇਹੋ ਜਿਹਾ ਕੀ ਵਾਪਰਦਾ ਹੈ ਕਿ ਉਹ ਇਨਾਂ ਸ਼ਕਤੀਸ਼ਾਲੀ ਹੋ ਜਾਂਦਾ ਹੈ। ਆਪਾਂ ਸਾਰੇ ਅਪਣੀ ਜਿੰਦਗੀ ਵਿੱਚ ਕਦੇ ਨਾ ਕਦੇ ਤਾਂ ਭੱਜੇ ਹੋਵਾਂਗੇ ਜਾ ਸਕੂਲ ਕਾਲਜਾਂ ਵਿੱਚ ਜਾ ਆਮ ਜਿੰਦਗੀ ਵਿੱਚ, ਪਰ ਤੁਸੀ ਕਦੇ ਧਿਆਨ ਨਾਲ ਵੇਖਣਾ ਉਸ ਬੰਦੇ ਦੇ ਕਦਮਾਂ ਦੀ ਰਫਤਾਰ ਕਿੰਨੀ ਵੱਧ ਜਾਂਦੀ ਹੈ ਜਿਸ ਵਿਅਕਤੀ ਦੇ ਪਿਛੇ ਕੋਈ ਵਿਅਕਤੀ ਹਥਿਆਰ ਲੈਕੇ ਮਾਰਨ ਲਈ ਭੱਜਿਆ ਹੋਵੇ।

ਉਸ ਸਮੇਂ ਉਹ ਵਿਅਕਤੀ ਜਿੰਨੀ ਤਾਕਤ ਨਾਲ ਭੱਜਦਾ ਹੈ ਸ਼ਾਇਦ ਤੁਸੀਂ ਜਾ ਮੈਂ ਉਸ ਬਾਰੇ ਸੋਚ ਵੀ ਨਹੀ ਸਕਦੇ। ਅਸੀਂ ਸਾਰੇ ਜਾਣਦੇ ਹਾਂ ਕਿ ਕਰੋਧ ਕਰਨਾ
ਗੁੱਸਾ ਕਰਨਾ ਸਾਡੀ ਸੇਹਤ ਵਾਸਤੇ ਠੀਕ ਨਹੀ, ਡਰਨਾ ਵੀ ਸਾਡੇ ਵਾਸਤੇ ਠੀਕ ਨਹੀ। ਗੁਰਬਾਣੀ ਵਿੱਚ ਵੀ ਲਿਖਿਆ ਹੈ ਨਿਰਭਉ ਬਣੋ। ਪਰ ਕਦੇ ਗੋਰ ਫਰਮਾਉਣਾ ਅਪਣੇ ਸਰੀਰ ਉਪਰ ਜਦੋ ਕਦੇ ਤੁਹਾਨੂੰ ਗੁੱਸਾ ਜਾ ਭੈਅ ਹੁੰਦਾ ਹੈ ਤਾਂ ਤੁਹਾਡਾ ਚਿਹਰਾ ਗੁੱਸੇ ਨਾਲ ਲਾਲ ਹੋ ਜਾਂਦਾ ਹੈ। ਤੁਹਾਡੇ ਸ਼ਰੀਰ ਵਿੱਚ ਅਜੀਬ ਤਰਾਂ ਦੀ ਕੰਪਨ ਮਹਿਸੂਸ ਹੁੰਦੀ ਹੈ। ਇਹ ਕੁੱਝ ਹੋਰ ਨਹੀ ਉਹ ਸ਼ਕਤੀ ਹੈ ਜੋ ਤੁਹਾਡੇ ਸਰੀਰ ਵਿੱਚ ਕੁਦਰਤੀ ਤੋਰ ਤੇ ਬਨੀ ਹੈ ਅਤੇ ਤੁਹਾਡਾ ਸਰੀਰ ਉਸ ਸ਼ਕਤੀ ਤੋ ਜੋ ਕਿਰਿਆ ਕਰਦਾ ਹੈ ਉਸ ਕਿਰਿਆ ਵਿੱਚ ਉਹ ਸ਼ਕਤੀ ਅਪਣੀ ਜਾਨ ਪਾ ਦਿੰਦੀ ਹੈ।

ਚੀਨ ਦੇ ਵਿੱਚ ਸੈਮੁਰਾਈ ਪ੍ਰਜਾਤੀ ਬੜੀ ਮਸ਼ਹੁਰ ਹੈ। ਇਹ ਇਕ ਲੜਾਕੀ ਕੋਮ ਹੈ ਜਿਸਦਾ ਕੰਮ ਹੀ ਯੁੱਧਾਂ ਦੇ ਵਿੱਚ ਲੜਨਾ ਹੈ।ਇਕ ਸਮੇਂ ਦੀ ਗੱਲ ਹੈ ਕਿ ਇਕ ਮੁਰਾਈ ਲੜਾਈ ਵਿੱਚ ਗਿਆ ਹੋਇਆ ਸੀ ਪਿੱਛੋ ਉਸਦੀ ਪਤਨੀ ਦਾ ਪਿਆਰ ਉਸਦੇ ਨੌਕਰ ਨਾਲ ਪੈ ਗਿਆ। ਚੀਨ ਦੇ ਵਿੱਚ ਪਹਿਲਾਂ ਇਕ ਪ੍ਰਥਾ ਮਸ਼ਹੁਰ ਸੀ ਕਿ ਜੇਕਰ ਕੋਈ ਦੋ ਵਿਅਕਤੀ ਇਕ ਕੁੜੀ ਨੂੰ ਹੀ ਪਸੰਦ ਕਰਦੇ ਸਨ ਤਾਂ ਉਹ ਆਪਸ ਵਿੱਚ ਮੱਲ ਯੁੱਧ ਕਰਕੇ ਨਿਸ਼ਚਾ ਕਰਦੇ ਸੀ ਕਿ ਕੋਣ ਤਾਕਤਵਰ ਹੈ। ਇਸ ਯੁੱਧ ਵਿੱਚ ਇਕ ਵਿਅਕਤੀ ਨੂੰ ਮਰਨਾ ਪੈਂਦਾ ਸੀ ਅਤੇ ਜੇਤੂ ਵਿਅਕਤੀ ਨਾਲ ਉਸ ਅੋਰਤ ਦਾ ਵਿਆਹ ਹੋ ਜਾਂਦਾ ਸੀ। ਸੋ ਜਦੋ ਸੈਮੁਰਾਈ ਨੂੰ ਨੌਕਰ ਅਤੇ ਅਪਣੀ ਪਤਨੀ ਦੇ ਪ੍ਰੇਮ ਸਬੰਧਾਂ ਦਾ ਪਤਾ ਚੱਲਾ ਤਾਂ ਉਸਨੇ ਨੌਕਰ ਨੂੰ ਵੰਗਾਰਦੇ ਹੋਏ ਅਗਲੇ ਦਿਨ ਤਲਵਾਰਬਾਜੀ ਲਈ ਕਿਹਾ।ਨੌਕਰ ਸੈਮੁਰਾਈ ਦੀ ਇਸ ਵੰਗਾਰ ਨੂੰ ਸੁਣ ਕੇ ਘਬਰਾਅ ਗਿਆ ਕਿਉਂਕਿ ਉਸਨੇ ਸਾਰੀ ਉਮਰ ਝਾੜੂ ਤੋ ਇਲਾਵਾ ਹੋਰ ਕੁਝ ਨਹੀ ਸੀ ਚੁੱਕਿਆ ਅਤੇ ਤਲਵਾਰਬਾਜੀ ਦਾ ਉਸਨੂੰ a ਅ ਵੀ ਨਹੀ ਸੀ ਆਉਂਦਾ।

ਇਸ ਤਰਾਂ ਸਾਰੀ ਰਾਤ ਉਹ ਇਹੀ ਸੋਚਦਾ ਰਿਹਾ ਕਿ ਕੱਲ ਦਾ ਸੂਰਜ ਉਸਦੇ ਲਈ ਆਖਰੀ ਵਾਰ ਚੜੇਗਾ ਅਤੇ ਉਸਦੀ ਮੌਤ ਨਿਸ਼ਚਿਤ ਹੈ। ਦੁਸਰੇ ਪਾਸੇ ਸੈਮੁਰਾਈ
ਅਪਣੀ ਜਿੱਤ ਦੇ ਲਈ ਨਿਸ਼ਚਿੰਤ ਸੀ ਕਿ aਸਨੂੰ ਤਾਂ ਕਈ ਲੜਾਈਆਂ ਦਾ ਤਜਰਬਾ ਹੈ ਅਤੇ ਉਹ ਆਸਾਨੀ ਨਾਲ ਹੀ ਉਸ ਨੌਕਰ ਨੁੰ ਮੋਤ ਦੇ ਘਾਟ ਉਤਾਰ ਦੇਵੇਗਾ।
ਸਵੇਰ ਹੋਈ ਤਾਂ ਉਹ ਨੌਕਰ ਉਸ ਸੈਮੁਰਾਈ ਦੇ ਸਾਹਮਣੇ ਤਲਵਾਰ ਲੈਕੇ ਆਇਆ ਤਾਂ ਕੀ ਵੇਖਦੇ ਹਾਂ ਕੀ ਉਸ ਨੌਕਰ ਦਾ ਚਿਹਰਾ ਗੁੱਸੇ ਨਾਲ ਲਾਲੋ ਲਾਲ ਹੋ ਗਿਆ ਹੈ
ਅਤੇ ਉਸਨੇ ਤਲਵਾਰ ਬੜੇ ਹੀ ਅਜੀਬੋ ਗਰੀਬ ਢੰਗ ਨਾਲ ਫੜੀ ਹੋਈ ਸੀ ਜਿਵੇਂ ਨਾ ਤਜਰਬੇਕਾਰ ਫੜਦੇ ਹਨ, ਸਾਰੇ ਲੋਕੀ ਉਸਨੂੰ ਵੇਖਕੇ ਹੱਸ ਰਹੇ ਸਨ। ਯੁੱਧ ਸ਼ੁਰੂ
ਹੋਇਆ ਤਾਂ ਉਸ ਨੋਕਰ ਦੇ ਤਲਵਾਰ ਉਤੇ ਹੱਥ ਵੇਖਣ ਵਾਲੇ ਸੀ ਉਸਦੀ ਤਲਵਾਰ ਦਾ ਵਾਰ ਇਹਨਾਂ ਖਤਰਨਾਕ ਸੀ ਕਿ ਸੈਮੁਰਾਈ ਦੀ ਤਲਵਾਰ ਨੇ ਮਸਾਂ ਹੀ ਉਸਦਾ
ਵਾਰ ਰੋਕਿਆ ਇਹ ਵੇਖਕੇ aਹ ਹੱਕਾ- ਬੱਕਾ ਰਿਹ ਗਿਆ।

ਉਸ ਨੌਕਰ ਦੀ ਤਲਵਾਰਬਾਜੀ ਵੇਖਣ ਵਾਲੀ ਸੀ ਉਸਦਾ ਕੋਈ ਵਾਰ ਪੇਸ਼ੇਵਰ ਤਲਵਾਰਬਾਜਾ ਵਰਗਾ ਨਹੀ ਸੀ ਪਰ ਉਸਦੇ ਵਾਰ ਦਾ ਉਸ ਤਜੁਰਬੇਕਾਰ ਸੈਮੁਰਾਈ ਕੋਲ ਕੋਈ ਜਵਾਬ ਨਹੀ ਸੀ। ਪਤਾ ਨਹੀ ਉਸ ਨੌਕਰ ਦੇ ਸਰੀਰ ਵਿੱਚ ਕਿੱਥੋ ਇੰਨੀ ਸ਼ਕਤੀ ਆ ਗਈ ਸੀ ਕੀ ਉਸਨੇ ਉਸ ਸੈਮੁਰਾਈ ਨੂੰ ਯੁੱਧ ਵਿੱਚ ਹਰਾਕੇ ਮਾਰ ਦਿੱਤਾ ਅਤੇ ਉਸ ਔਰਤ ਨਾਲ ਵਿਆਹ ਕਰਵਾ ਲਿਆ। ਲੋਕਾਂ ਨੇ ਜਦੋਂ ਉਸ ਤੋ ਪੁਛਿਆ ਕਿ ਤੇਰੇ ਅੰਦਰ ਇੰਨੀ ਸ਼ਕਤੀ ਕਿੱਥੋ ਆਈ ਤਾਂ ਉਸ ਨੌਕਰ ਨੇ ਦੱਸਿਆ ਕਿ ਉਹ ਸਾਰੀ ਰਾਤ ਇਹੋ ਸੋਚਦਾ ਰਿਹਾ ਕਿ ਕੱਲ ਉਸਦਾ ਮਰਨਾ ਨਿਸ਼ਚਿਤ ਹੈ ਅਤੇ ਉਸਦੇ ਕੋਲ ਬਚਣ ਦਾ ਕੋਈ ਰਸਤਾ ਨਹੀ ਹੈ, ਉਸਨੇ ਸੋਚਿਆ ਮਰਨਾ ਤਾਂ ਹੈ ਹੀ ਪਰ ਕਿਉਂ ਨਾ ਅਪਨਾ ਪੁਰਾ ਜੋਰ ਲਗਾ ਦੇਈਏ, ਡਰ ਦੇ ਕਾਰਨ ਉਸਦੇ ਸਰੀਰ ਵਿੱਚ ਇਹੋ ਜਿਹੀ ਸ਼ਕਤੀ ਆ ਗਈ ਕਿ ਉਸਦਾ ਉਸਨੂੰ ਵੀ ਅੰਦਾਜਾ ਨਹੀ ਸੀ।

ਇਸ ਕਹਾਣੀ ਤੋ ਇਕ ਗੱਲ ਤਾਂ ਸਾਫ ਹੁੰਦੀ ਹੈ ਕਿ ਮਨੁੱਖੀ ਸਰੀਰ ਵਿੱਚ ਸ਼ਕਤੀ ਉਸਦੇ ਅੰਦਰ ਹੀ ਹੈ ਜੋ ਗੁਪਤ ਅਵਸਥਾ ਵਿੱਚ ਰਹਿੰਦੀ ਹੈ ਜਿਸਦਾ ਪਤਾ ਉਸ ਮਨੁੱਖ ਨੁੰ ਖੁੱਦ ਵੀ ਨਹੀ ਹੁੰਦਾ। ਇਨਸਾਨੀ ਸਰੀਰ ਲੱਖਾਂ ਕੋਸ਼ਿਕਾਵਾਂ ਦਾ ਬਨਿਆ ਹੋਇਆ ਹੈ ਜਿਨਾਂ ਵਿੱਚ ਉਰਜਾ ਦਾ ਭੰਡਾਰ ਹੁੰਦਾ ਹੈ। ਇਹ ਸਾਰੀ ਕੋਸ਼ਿਕਾਵਾਂ ਅਪਣੀ ਸੌ ਪ੍ਰਤੀਸ਼ਤ ਉਰਜਾ ਕਦੇ ਵੀ ਨਹੀ ਦਿੰਦੀਆਂ, ਪਰ ਕਿਸੇ ਵਿਸ਼ੇਸ ਮੋਕੇ ਤੇ ਜਿੱਥੇ ਜਾਨ ਦਾ ਖਤਰਾ ਹੋਵੇ ਜਾ ਕੋਈ ਵਿਅਕਤੀ ਬਹੁਤ ਜਿਆਦਾ ਗੁੱਸੇ ਵਿੱਚ ਹੋਵੇ ਤਾਂ ਸਰੀਰ ਦਾ ਸੇਫਟੀ ਅਲਾਰਮ ਵਜ ਜਾਂਦਾ ਹੈ ਅਤੇ ਇਹ ਗੁਪਤ  ਕੋਸ਼ਿਕਾਵਾਂ ਅਪਣੀ ਉਰਜਾ ਦਿੰਦੀਆਂ ਹਨ ਅਤੇ ਇਨਸਾਨ ਉਹ ਕਰ ਜਾਂਦਾ ਹੈ ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀ ਹੁੰਦਾ। ਇਨਸਾਨ ਕਦੇ ਵੀ ਅਪਣੀ ਸੌ ਫਿਸਦੀ ਸ਼ਕਤੀ ਦਾ ਇਸਤੇਮਾਲ ਨਹੀ ਕਰਦਾ ਜਾ ਇੰਝ ਕਹਿ ਲਵੋ ਕਿ ਕੁਦਰਤ ਨੇ ਇਨਸਾਨ ਦੀ ਬਨਾਵਟ ਹੀ ਇਸ ਤਰਾਂ ਨਾਲ ਬਣਾਈ ਹੈ ਕਿ ਜਿੰਨੀ ਉਰਜਾ ਦੀ ਉਸਨੂੰ ਲੋੜ ਹੈ ਉਨੀ ਹੀ ਸਰੀਰ ਉਹ ਉਰਜਾ ਪੈਦਾ ਕਰ ਸਕਦਾ ਹੈ।

ਇਸ ਕੰਮ ਵਿੱਚ ਮਨ ਦ ਬੜਾ ਹੀ ਅਹਿਮ ਰੋਲ ਹੈ।
ਮਨ ਕੇ ਹਾਰੇ ਹਾਰ ਹੈ ਅੋਰ ਮਨ ਕੇ ਜੀਤੇ ਜੀਤ॥
ਇਹ ਤੁਕ ਅਸਲੀਅਤ ਵਿੱਚ ਵੀ ਕੰਮ ਕਰਦੀ ਹੈ। ਤੁਸੀ ਆਪ ਅਜਮਾ ਕੇ ਵੇਖਿਆ ਹੋਣਾ ਹੈ ਕਿ ਬਾਰਸ਼ ਹੋਕੇ ਜਦੋ ਸੜਕਾਂ ਉਪਰ ਖੱਡਾਂ ਵਿੱਚ ਪਾਣੀ ਭਰ ਜਾਂਦਾ ਹੈ ਤਾ ਬਚਪਨ ਵਿੱਚ ਆਪਾ ਉਸਨੂੰ ਛਾਲ ਮਾਰਕੇ ਪਾਰ ਕਰਨ ਦੀ ਕੋਸ਼ਿਸ ਕਰਦੇ ਸੀ ਅਤੇ ਜਦੋ ਉਸ ਖੱਡੇ ਨੂੰ ਪਾਰ ਕਰਨ ਦੀ ਕੋਸ਼ਿਸ ਕਰਦੇ ਹਾਂ ਤਾਂ ਮਨ ਵਿੱਚ ਪਹਿਲਾਂ ਹੀ ਇਹ ਨਿਸ਼ਚਾ ਬਨਾ ਲੈਂਦੇ ਸਾਂ ਕਿ ਆਪਾ ਉਸਨੂੰ ਪਾਰ ਕਰ ਸਕਦੇ ਹਾਂ ਜਾ ਨਹੀ, ਜੇ ਹਾਂ ਤਾਂ ਛਾਲ ਮਾਰਕੇ ਉਸਨੂੰ ਸੱਚੀ ਮੁੱਚੀ ਟੱਪ ਜਾਂਦੇ ਸਾ ਨਹੀ ਤਾਂ ਪੈਰ ਉਸ ਖੱਡੇ ਵਿੱਚ ਦੇ ਮਾਰਦੇ ਸੀ। ਇਸ ਛੋਟੀ ਜਿਹੀ ਉਦਾਹਰਨ ਤੋ ਇਹ ਸਪਸ਼ਟ ਹੋ ਜਾਂਦਾ ਹੈ ਕਿ ਮਨ ਦਾ ਨਿਸ਼ਚਾ ਪਹਿਲਾਂ ਹੀ ਦਸ ਦਿੰਦਾ ਹੈ ਕਿ ਜੋ ਕੰਮ ਆਪਾ ਕਰਨ ਲੱਗੇ ਹਾਂ ਕਿ ਉਨੀ ਸ਼ਕਤੀ ਉਸ ਪਾਸ ਹੈ ਜਾ ਨਹੀ। ਭਾਵੇ ਤੁਹਾਡੇ ਕੋਲ ਉਸ ਕੰਮ ਲਈ ਉਹ ਸ਼ਕਤੀ ਨਾਂ ਵੀ ਹੋਵੇ ਜੇਕਰ ਮਨ ਨਿਸ਼ਚਾ ਕਰ ਲਵੇ ਕਿ ਇਹ ਕੰਮ ਹੋ ਸਕਦਾ ਹੈ ਤਾਂ ਸਰੀਰ ਉਹ ਸੁਪਤ ਕੋਸ਼ਿਕਾਵਾਂ ਤੋ ਲੋੜੀਂਦੀ ਉਰਜਾ ਲੈਕੇ ਉਸ ਕੰਮ ਨੂੰ ਕਰ ਛਡਦਾ ਹੈ।

 

ਤੁਸੀ ਆਮ ਹੀ ਵੇਖਿਆ ਹੋਵੇਗਾ ਕਿ ਕੋਈ ਵਿਅਕਤੀ ਅਪਣੀ ਹਿੱਕ ਨਾਲ ਸਰੀਆ ਮੋੜ ਲੈਂਦਾ ਹੈ, ਕੋਈ ਅਪਣੇ ਉਪਰ ਮੋਟਰ ਸਾਈਕਲ ਚੜਾ ਲੈਂਦਾ ਹੈ, ਕੋਈ ਹੱਥ ਨਾਲ ਇੱਟਾਂ ਨੂੰ ਤੋੜ ਦਿੰਦਾ ਹੈ। ਇਹ ਇਹੋ ਜਿਹੇ ਕੰਮ ਹਨ ਜਿਸਨੂੰ ਆਮ ਮਨੁੱਖ ਲਈ ਕਰਨਾ ਬਹੁਤ ਮੁਸ਼ਕਿਲ ਹੈ ਪਰੰਤੂ ਕੁਝ ਮਨੁੱਖ ਅਪਣੇ ਮਨ ਦੀ ਇੱਛਾ ਸ਼ਕਤੀ ਨੁੰ ਉਸ ਪੱਧਰ ਤੇ ਲੈ ਜਾਂਦੇ ਹਨ ਜਿੱਥੇ ਮਨੁੱਖੀ ਸਰੀਰ ਨੁੰ ਉਹ ਕੰਮ ਕਰਨ ਲਈ ਉਹ ਸ਼ਕਤੀ ਪੈਦਾ ਕਰਨੀ ਪੈਂਦੀ ਹੈ। ਉਰਜਾ ਦਾ ਇਕ ਸਿਧਾਂਤ ਹੈ ਕਿ ਉਰਜਾ ਕਦੇ ਵੀ ਖਤਮ ਨਹੀ ਹੋ ਸਕਦੀ ਇਹ ਇਕ ਪ੍ਰਕਾਰ ਤੋ ਦੁਸਰੀ ਪ੍ਰਕਾਰ ਵਿੱਚ ਤਬਦੀਲ ਕੀਤੀ ਜਾ ਸਕਦੀ ਹੈ। ਇਹੀ ਉਰਜਾ ਦਾ ਸਿਧਾਂਤ ਮਨੁੱਖੀ ਸਰੀਰ ਉਪਰ ਵੀ ਕੰਮ ਕਰਦਾ ਹੈ। ਮਨੁੱਖ ਚਾਹੇ ਤਾਂ ਉਸ ਉਰਜਾ ਨੂੰ ਚੰਗੇ ਕੰਮ ਲਈ ਉਪਯੋਗ ਕਰ ਸਕਦਾ ਹੈ ਜਾ ਮਾੜੇ ਕੰਮ ਪ੍ਰਤੀ, ਪਰ ਅਕਸਰ ਇਤਿਹਾਸ ਵਿੱਚ ਇਹ ਵੇਖਿਆ ਗਿਆ ਹੈ ਜਦੋ-ਜਦੋ ਇਨਸਾਨ ਦੇ ਹੱਥ ਵਿੱਚ ਸ਼ਕਤੀ ਆਈ ਹੈ ਤਾਂ ਉਸਨੇ ਉਸਦਾ ਗਲਤ ਪ੍ਰਯੋਗ ਕੀਤਾ ਹੈ, ਚਾਹੇ ਉਹ ਹਿਟਲਰ ਹੋਵੇ ਜਾ ਸੱਦਾਮ ਹੁਸੈਨ ਵਰਗੇ ਜਾਲਮ ਤਾਨਾਸ਼ਾਹ, ਸ਼ਕਤੀ ਆਉਂਦੇ ਹੀ ਇਨਾਂ ਨੇ ਇਸਦਾ ਪ੍ਰਯੌਗ ਮਾਨਵਤਾ ਦੇ ਵਿਨਾਸ਼ ਲਈ ਹੀ ਕੀਤਾ ਹੈ।

ਕੁਦਰਤ ਦਾ ਨਿਯਮ ਤਾਂ ਇਹ ਹੈ ਕਿ ਜਦੋ ਲੋੜ ਤੋ ਵੱਧ ਸ਼ਕਤੀ ਇਨਸਾਨ ਅੰਦਰ ਆ ਜਾਵੇ ਤਾਂ ਉਸਦਾ ਨਿਕਲ ਜਾਣਾ ਹੀ ਚੰਗਾ ਹੁੰਦਾ ਹੈ। ਕੋਈ ਵਿਅਕਤੀ ਇਸ ਸ਼ਕਤੀ ਨੂੰ ਗੁੱਸੇ ਵਿੱਚ ਗਾਲਾਂ ਕੱਢਕੇ, ਲੜਾਈ ਝਗੜੇ ਕਰਕੇ, ਵਿਭਚਾਰ ਕਰਕੇ ਕੱਢ ਲੈਂਦਾ ਹੈ ਜੋ ਕਿ ਨਕਾਰਾਤਮਕ ਹੈ ਪਰੰਤੂ ਕੋਈ ਵਿਅਕਤੀ ਇਸ ਮਹਾਨ ਸ਼ਕਤੀ ਨਾਲ ਮਹਾਕਾਵ ਦੀ ਰਚਨਾ ਕਰ ਦਿੰਦਾ ਹੈ, ਕੋਈ ਸਾਇੰਸਦਾਨ ਕੋਈ ਕਾਢ ਕਢ ਲੈਂਦਾ ਹੈ, ਕੋਈ ਗਾਇਕ ਕੋਈ ਨਵੀ ਧੁੰਨ ਬਨਾ ਲੈਂਦਾ ਹੈ। ਇਸ ਤਰਾਂ ਇਸ ਤਰਾਂ ਦੇ ਮਨੁੱਖ ਇਸ ਸ਼ਕਤੀ ਦਾ ਪ੍ਰਯੋਗ ਸਕਾਰਾਤਮਕ ਰੂਪ ਵਿੱਚ ਕਰਕੇ ਨਵੀ ਰਚਨਾ ਨੁੰ ਜਨਮ ਦੇਂਦੇ ਹਨ। ਸਾਡੇ ਸਾਰਿਆਂ ਅੰਦਰ ਇਹ ਪਰਮ ਸ਼ਕਤੀ ਮੋਜੁਦ ਹੈ ਅਤੇ ਸਾਨੂੰ ਉਸ ਸ਼ਕਤੀ ਦਾ ਪ੍ਰਯੋਗ ਸਕਾਰਾਤਮਕ ਢੰਗ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਨਵੀ ਰਚਨਾ ਦਾ ਜਨਮ ਹੋ ਸਕੇ ਇਹ ਰਚਨਾ ਇਕ ਪੱਥਰ ਨੂੰ ਤਰਾਸ਼ ਕੇ ਕੋਈ ਮੁਰਤੀ ਵੀ ਹੋ ਸਕਦੀ ਹੈ ਜਾ ਚਾਕ ਦੇ ਉਤੇ ਮਿੱਟੀ ਨੂੰ ਆਕਾਰ ਦੇਕੇ ਕੋਈ ਬਰਤਨ ਵੀ ਹੋ ਸਕਦਾ ਹੈ, ਕੋਈ ਨਵਾ ਗੀਤ, ਕੋਈ ਸੰਗੀਤ, ਕੋਈ ਕਵਿਤਾ, ਕੋਈ ਨਵੀ ਤਸਵੀਰ ਕੁੱਝ ਵੀ ਹੋ ਸਕਦਾ ਹੈ ਪਰ ਉਹ ਸ਼ਕਤੀ ਰਚਨਾਤਮਕ ਹੋਣੀ ਚਾਹੀਦੀ ਹੈ। ਆਓ ਆਪਾਂ ਅਪਣੀਆਂ ਅੰਦਰੂਨੀ ਸ਼ਕਤੀਆਂ ਨੂੰ ਜਾਣੀਏ ਅਤੇ ਉਸਦਾ ਪ੍ਰਯੌਗ ਸਮਾਜ ਦੀ ਭਲਾਈ ਲਈ ਕਰੀਏ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ।

ਹਰਦੇਵ ਸਿੰਘ, ਨਿਰੀਖਕ
ਖੁਰਾਕ ਤੇ ਸਪਲਾਈਜ ਵਿਭਾਗ, ਫਿਰੋਜਪੁਰ
ਮੋਬਾ:- 81461-91037