ਮੱਛਰ ਪਾਣੀ ਵਿਚ ਕਿਉਂ ਨਹੀਂ ਡੁਬਦਾ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਇਹ ਇਕ ਕੀਟ ਹੈ। ਇਸ ਦੀਆਂ ਚਾਰ ਲੱਤਾਂ ਹੁੰਦੀਆਂ ਹਨ। ਇਸ ਦਾ ਭਾਰ ਲਗਭਗ 1 ਗ੍ਰਾਮ ਹੁੰਦਾ ਹੈ

Why does mosquito not sink in water?

ਬੱਚਿਉ, ਮੱਛਰ ਦੀਆਂ ਲਗਭਗ 3500 ਜਾਤੀਆਂ ਹਨ। ਇਹ ਇਕ ਕੀਟ ਹੈ। ਇਸ ਦੀਆਂ ਚਾਰ ਲੱਤਾਂ ਹੁੰਦੀਆਂ ਹਨ। ਇਸ ਦਾ ਭਾਰ ਲਗਭਗ 1 ਗ੍ਰਾਮ ਹੁੰਦਾ ਹੈ। ਇਹ ਪਾਣੀ ਵਿਚ ਨਹੀਂ ਡੁਬਦਾ। ਇਸ ਦਾ ਕਾਰਨ ਪਾਣੀ ਦਾ ਸਤਹੀ ਤਣਾਅ ਹੈ। ਕਿਸੇ ਪਦਾਰਥ ਦੀ ਉਹ ਸ਼ਕਤੀ ਜਿਸ ਕਰ ਕੇ ਉਹ ਅਪਣੇ ਆਪ ਨੂੰ ਇਕੱਠਾ ਕਰ ਕੇ ਰੱਖ ਸਕੇ, ਨੂੰ ਸਤਹੀ ਤਣਾਅ ਕਹਿੰਦੇ ਹਨ। ਇਸ ਸਤਹਿ ਤਣਾਅ ਕਾਰਨ ਪਾਣੀ ਦੀ ਸਤ੍ਹਾ ਇਕ ਲਚਕਦਾਰ ਝਿੱਲੀ ਦਾ ਕੰਮ ਕਰਦੀ ਹੈ। ਪਾਣੀ ਦਾ ਸਤਹੀ ਤਣਾਅ ਜ਼ਿਆਦਾ ਹੈ। ਪਾਣੀ ਦਾ ਸਤਹੀ  ਤਣਾਅ 25 ਡਿਗਰੀ ਤਾਪਮਾਨ 'ਤੇ 72.8 ਡਾਇਨ ਪ੍ਰਤੀ ਸੈਂਟੀਮੀਟਰ ਹੁੰਦਾ ਹੈ।

ਮੱਛਰ ਦੇ ਪੈਰਾਂ ਅਤੇ ਲੱਤਾਂ ਤੇ ਬਹੁਤ ਸੂਖਮ ਮੋਮੀ ਵਾਲ ਹੁੰਦੇ ਹਨ। ਇਹ ਬਰੀਕ ਵਾਲ ਪਾਣੀ ਨੂੰ ਪਰੇ ਧਕਦੇ ਹਨ ਜਿਸ ਕਰ ਕੇ ਮੱਛਰ ਦੇ ਪੈਰ ਗਿੱਲੇ ਨਹੀਂ ਹੁੰਦੇ। ਇਹ ਪੈਰਾਂ ਦੇ ਖੇਤਰਫਲ ਨੂੰ ਵਧਾਉਂਦੇ ਹਨ, ਜਿਸ ਕਰ ਕੇ ਪਾਣੀ ਤੇ ਬਣੀ ਝਿੱਲੀ ਤੇ ਘੱਟ ਦਬਾਅ ਪੈਂਦਾ ਹੈ। ਇਸ ਦੇ ਸਰੀਰ ਦਾ ਭਾਰ 6 ਲੱਤਾਂ ਤੇ ਵੰਡਿਆ ਜਾਂਦਾ ਹੈ। ਮੱਛਰ ਦੇ ਪੈਰਾਂ ਹੇਠਾਂ ਪਾਣੀ ਦੀ ਝਿੱਲੀ ਤੇ ਲੱਗ ਰਿਹਾ ਬਲ ਏਨਾ ਘੱਟ ਹੈ ਕਿ ਪਾਣੀ ਦੀ ਝਿੱਲੀ ਨੂੰ ਤੋੜ ਨਹੀਂ ਸਕਦਾ, ਜਿਸ ਕਰ ਕੇ ਮੱਛਰ ਪਾਣੀ ਵਿਚ ਨਹੀਂ ਡੁਬਦਾ। 
-ਕਰਨੈਲ ਸਿੰਘ ਰਾਮਗੜ੍ਹ, ਸੰਪਰਕ : 79864-99563