ਸਿਹਤ ਅਤੇ ਚਮੜੀ ਦੋਵਾਂ ਲਈ ਵਰਦਾਨ ਹੈ ਦੇਸੀ ਘਿਓ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਦੇਸੀ ਘਿਓ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਇਕ ਭਾਵਨਾ ਹੈ ਕਿ ...........

Desi ghee

ਚੰਡੀਗੜ੍ਹ: ਦੇਸੀ ਘਿਓ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਇਕ ਸਵਾਲ ਹੈ ਕਿ ਇਸ ਨੂੰ ਖਾਣ ਨਾਲ ਭਾਰ ਵਧਦਾ ਹੈ।ਜਿਹੜੇ ਲੋਕ ਚਿਹਰੇ 'ਤੇ ਮੁਹਾਸੇ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਉਹ ਮੁਹਾਸੇ ਵੱਧਣ ਦੇ ਡਰੋਂ ਦੇਸੀ ਘਿਓ ਨਹੀਂ ਲੈਂਦੇ।

ਜ਼ਿਆਦਾਤਰ ਲੋਕ ਖਾਣਾ ਬਣਾਉਣ ਸਮੇਂ ਦੇਸੀ ਘਿਓ ਦੀ ਵਰਤੋਂ ਕਰਦੇ ਹਨ ਪਰ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਦੇਸੀ ਘਿਓ ਦੀ ਮਦਦ ਨਾਲ ਤੁਸੀਂ ਚਮਕਦਾਰ ਚਿਹਰਾ ਅਤੇ ਗੁਲਾਬੀ ਬੁੱਲ੍ਹਾਂ  ਕਰ ਸਕਦੇ ਹੋ।ਸਿਹਤ ਬਣਾਉਣ ਤੋਂ ਇਲਾਵਾ ਦੇਸੀ ਘੀ ਤੁਹਾਡੀ ਚਮੜੀ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿੱਚ ...

ਸਿਹਤਮੰਦ ਦਿਲ
ਹਰ ਰੋਜ਼ ਇੱਕ ਚਮਚ ਦੇਸੀ ਘਿਓ ਖਾਣ ਨਾਲ ਤੁਹਾਡਾ ਦਿਲ ਸਿਹਤਮੰਦ ਰਹਿੰਦਾ ਹੈ। ਦੇਸੀ ਘਿਓ ਦੇ ਪੌਸ਼ਟਿਕ ਤੱਤ ਨਾੜੀਆਂ ਵਿਚ ਰੁਕਾਵਟ ਨਹੀਂ ਆਉਣ ਦਿੰਦੇ। ਜਿਸ ਕਾਰਨ ਤੁਹਾਨੂੰ ਸਾਰੀ ਉਮਰ ਵੀ ਹਾਰਟ ਸਟ੍ਰੋਕ ਦੀ ਸਮੱਸਿਆ ਨਹੀਂ ਹੁੰਦੀ।

ਮਜ਼ਬੂਤ ​​ਹੱਡੀਆਂ
ਘਿਓ ਵਿਚ ਵਿਟਾਮਿਨ ਕੇ 2 ਹੁੰਦਾ ਹੈ, ਜੋ ਮਨੁੱਖੀ ਸਰੀਰ ਦੀਆਂ ਹੱਡੀਆਂ ਲਈ ਬਹੁਤ ਮਹੱਤਵਪੂਰਨ ਹੈ। ਹਰ ਰੋਜ਼ 1 ਜਾਂ 2 ਚੱਮਚ ਦੇਸੀ ਘਿਓ ਖਾਣ ਨਾਲ ਸਰੀਰ ਵਿਚ ਕੈਲਸ਼ੀਅਮ ਦੀ ਘਾਟ ਨਹੀਂ ਹੁੰਦੀ।

ਕੋਲੇਸਟ੍ਰੋਲ
ਦੇਸੀ ਘਿਓ ਵਿਚ ਪਿਤ੍ਰ ਲਿਪਿਡ ਪਾਇਆ ਜਾਂਦਾ ਹੈ, ਜੋ ਸਰੀਰ ਵਿਚ ਵਾਧੂ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ। ਦੇਸੀ ਘਿਓ ਮਾੜੇ ਕੋਲੈਸਟ੍ਰੋਲ ਨੂੰ ਖਤਮ ਕਰਕੇ ਚੰਗੇ ਕੋਲੈਸਟ੍ਰੋਲ ਪੈਦਾ ਕਰਨ ਵਿਚ ਮਦਦ ਕਰਦਾ ਹੈ।

ਮਜ਼ਬੂਤ ਇਮਿਊਨਟੀ 
ਘਿਓ ਖਾਣ ਨਾਲ  ਵਿਅਕਤੀ ਦੀ ਪਾਚਣ ਸ਼ਕਤੀ ਮਜ਼ਬੂਤ ​ਹੁੰਦੀ ਹੈ। ਇਹ ਤੁਹਾਨੂੰ ਬਿਮਾਰੀਆਂ ਦੇ ਵਿਰੁੱਧ ਲੜਨ ਦੀ ਤਾਕਤ ਦਿੰਦਾ ਹੈ। ਦੇਸੀ ਘਿਓ ਦਾ ਲਗਾਤਾਰ ਸੇਵਨ ਕਰਨ ਨਾਲ ਕਬਜ਼ ਨਹੀਂ ਹੁੰਦੀ।

ਸਿਰ ਦਰਦ ਤੋਂ ਰਾਹਤ
ਜੇ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਹੈ, ਤਾਂ ਆਪਣੀ ਨੱਕ ਵਿਚ ਗਾਂ ਦੇ ਘਿਓ ਦੀਆਂ 2 ਬੂੰਦਾਂ ਪਾਓ। ਇਹ ਤੁਹਾਨੂੰ ਆਮ ਸਿਰ ਦਰਦ ਅਤੇ ਮਾਈਗਰੇਨ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ