COVID 19- ਕਾਲ ਕਰਦੇ ਸਮੇਂ ਫੋਨ ਤੋਂ ਚਮੜੀ ਤਕ ਪਹੁੰਚ ਸਕਦੇ ਹਨ ਕੀਟਾਣੂ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਫੋਨ ਨੂੰ ਇਸ ਤਰ੍ਹਾਂ ਸਾਫ ਕਰਨ ਦੀ ਸਲਾਹ 

File

ਵਿਸ਼ਵ ਸਿਹਤ ਸੰਗਠਨ ਦੁਆਰਾ ਕੋਰੋਨਾ ਵਾਇਰਸ ਨੂੰ ਇਕ ਮਹਾਂਮਾਰੀ ਦੀ ਘੋਸ਼ਣਾ ਕੀਤੀ ਗਈ ਹੈ। ਸੰਕਰਮਣ ਤੋਂ ਬਚਣ ਲਈ 'ਸੋਸ਼ਲ ਦੂਰੀ' ਦੀ ਸਲਾਹ ਦਿੱਤੀ ਗਈ ਹੈ। ਹਰ ਇਕ ਲਈ ਇਹ ਜ਼ਰੂਰੀ ਹੈ ਕਿ ਉਹ ਨਾ ਸਿਰਫ ਨਿਯਮਿਤ ਤੌਰ ਤੇ ਆਪਣੇ ਹੱਥ ਧੋਣ, ਬਲਕਿ ਬਾਰ-ਬਾਰ ਛੂਹਣ ਵਾਲੀ ਚੀਜ਼ਾਂ ਨੂੰ ਵੀ ਸਾਫ ਰਖੋ।

ਅਜਿਹੀ ਸਥਿਤੀ ਵਿਚ ਤੁਹਾਡਾ ਸਮਾਰਟਫੋਨ ਉਨ੍ਹਾਂ ਵਿੱਚੋਂ ਇਕ ਹੈ, ਜਿਸ ਨੂੰ ਬਾਰ ਬਾਰ ਛੂਹਿਆ ਜਾਂਦਾ ਹੈ। ਜੇ ਤੁਹਾਡੇ ਫੋਨ ਦੀ ਸਤਹ 'ਤੇ ਕੁਝ ਕੀਟਾਣੂ ਹਨ ਅਤੇ ਜਦੋਂ ਤੁਸੀਂ ਕਾਲ ਕਰ ਰਹੇ ਹੋ ਤਾਂ ਤੁਸੀਂ ਇਸਨੂੰ ਆਪਣੇ ਕੰਨ 'ਤੇ ਲਗਾਉਣਦੇ ਹੋ, ਤਾਂ ਵਾਇਰਸ ਅਸਾਨੀ ਨਾਲ ਤੁਹਾਡੀ ਚਮੜੀ 'ਤੇ ਤਬਦੀਲ ਹੋ ਸਕਦਾ ਹੈ।

ਇਸ ਲਈ ਇਹ ਸੁਨਿਸ਼ਚਿਤ ਕਰਨ ਲਈ ਕਿ ਤੁਹਾਡਾ ਫੋਨ ਅਤੇ ਹੋਰ ਉਪਕਰਣ ਸੁਰੱਖਿਅਤ ਅਤੇ ਕੀਟਾਣੂਆਂ ਤੋਂ ਮੁਕਤ ਹਨ, ਇਹ ਕੁਝ ਤਰੀਕੇ ਹਨ ਜੋ ਤੁਹਾਡੀ ਮਦਦ ਕਰ ਸਕਦੇ ਹਨ। ਕੁਝ ਲੋਕ ਫ਼ੋਨ ਸਾਫ਼ ਕਰਨ ਲਈ ਸ਼ਰਾਬ ਦੀ ਵਰਤੋਂ ਕਰਦੇ ਹਨ, ਪਰ ਅਜਿਹਾ ਬਿਲਕੁਲ ਵੀ ਨਾ ਕਰੋ। ਇਸ ਦੇ ਕੀਟਾਣੂ-ਰਹਿਤ ਵਾਇਪਸ ਦੀ ਵਰਤੋਂ ਕਰਨਾ ਬਿਹਤਰ ਹੈ।

ਅਤੇ ਇਸ ਸਮੇਂ ਜ਼ਿਆਦਾਤਰ ਕਲੋਰੌਕਸ ਵਾਇਪਸਦੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਈਫੋਨ ਬਣਾਉਣ ਵਾਲੀ ਦਿੱਗਜ ਕੰਪਨੀ ਐਪਲ ਨੇ ਵੀ ਇਹ ਕਿਹਾ ਕਿ 70 ਪ੍ਰਤੀਸ਼ਤ ਆਈਸੋਪ੍ਰੋਪਾਈਲ ਅਲਕੋਹਲ ਵਾਲੇ ਉਤਪਾਦਾਂ ਦੀ ਵਰਤੋਂ ਆਈਫੋਨ ਅਤੇ ਹੋਰ ਉਪਕਰਣਾਂ ਨੂੰ ਅਰਾਮ ਨਾਲ ਸਾਫ ਕਰਨ ਲਈ ਕੀਤੀ ਜਾ ਸਕਦੀ ਹੈ। ਐਪਲ ਵਿਸ਼ੇਸ਼ ਤੌਰ 'ਤੇ ਬਲੀਚ, ਸਪਰੇਅ ਅਤੇ ਖਤਰਨਾਕ ਤਰਲ ਦੀ ਵਰਤੋਂ ਤੋਂ ਪਰਹੇਜ਼ ਕਰਨ ਦੀ ਸਿਫਾਰਸ਼ ਕਰਦਾ ਹੈ।

ਉਪਭੋਗਤਾਵਾਂ ਨੂੰ ਮਾਈਕਰੋ ਫਾਈਬਰ ਕੱਪੜੇ ਅਤੇ ਨਰਮ (ਲਿਨਨ ਨਹੀਂ) ਕੱਪੜੇ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਮੋਬਾਈਲਵਾਇਪਸ਼, ਆਰਨੌਕਸ, ਕਲੀਨਿੰਗ ਕਿੱਟ ਜਿਵੇਂ ਕਿ ਮੋਬਾਈਲ ਸੈਨੀਟਾਈਜ਼ਰ ਦੀਆਂ ਕਈ ਕਿਸਮਾਂ ਆਨਲਾਈਨ ਉਪਲਬਧ ਹਨ। ਫੋਨ ਨੂੰ ਕਿੱਟ ਦੇ ਨਾਲ ਆਉਂਣ ਵਾਲੇ ਕੱਪੜੇ ਅਤੇ ਸਾਲਊਸ਼ਨ ਨਾਲ ਸਾਫ਼ ਕਰੋ। ਮੋਟੇ ਕੱਪੜੇ, ਤੌਲੀਏ, ਕਾਗਜ਼ ਦੇ ਤੌਲੀਏ ਦੀ ਵਰਤੋਂ ਤੋਂ ਪਰਹੇਜ਼ ਕਰੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।