ਤੁਹਾਨੂੰ ਡਿਪ੍ਰੈਸ਼ਨ ਸਮੇਤ ਹੋਰ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ ਹੱਦ ਤੋਂ ਵੱਧ 'ਤੇਜ਼ ਆਵਾਜ਼'

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਤੇਜ਼ ਅਵਾਜ਼, ਕੰਨਾਂ ਲਈ ਕਿੰਨੀ ਖ਼ਤਰਨਾਕ ਹੁੰਦੀ ਹੈ ਇਹ ਗੱਲ ਸਾਨੂੰ ਬਚਪਨ ਤੋਂ ਸਿਖਾਈ ਜਾਂਦੀ ਹੈ। ਸਾਨੂੰ ਸਕੂਲ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਰੌਲਾ ਘੱਟ ਕਰੋ....

High sound cause depression

ਤੇਜ਼ ਅਵਾਜ਼, ਕੰਨਾਂ ਲਈ ਕਿੰਨੀ ਖ਼ਤਰਨਾਕ ਹੁੰਦੀ ਹੈ ਇਹ ਗੱਲ ਸਾਨੂੰ ਬਚਪਨ ਤੋਂ ਸਿਖਾਈ ਜਾਂਦੀ ਹੈ। ਸਾਨੂੰ ਸਕੂਲ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਰੌਲਾ ਘੱਟ ਕਰੋ, ਹੌਲੀ-ਹੌਲੀ ਬੋਲੋ ਕਿਉਂਕਿ ਕੰਨਾਂ ਤਕ ਪਹੁੰਚਣ ਵਾਲੀ ਤੇਜ਼ ਅਵਾਜ਼ ਕੰਨ ਦੇ ਪਰਦੇ ਤਕ ਫਾੜ ਸਕਦੀ ਹੈ ਪਰ ਅਸੀਂ ਸਾਰੇ ਇਸ ਗੱਲ ਨੂੰ ਕਿਤੇ ਨਾ ਕਿਤੇ ਅਣਦੇਖਿਆ ਕਰਦੇ ਰਹਿੰਦੇ ਹਾਂ।

ਅਜਿਹਾ ਹੀ, ਟ੍ਰੈਫ਼ਿਕ 'ਚ ਵੱਜਣ ਵਾਲੇ ਤੇਜ਼ ਹਾਰਨ ਤੁਹਾਨੂੰ ਕਿੰਨਾ ਨੁਕਸਾਨ ਪਹੁੰਚਾ ਰਹੇ ਹਨ ਇਸ ਗੱਲ ਦਾ ਸ਼ਾਇਦ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਵੇਗਾ। ਕੁੱਝ ਅਧਿਐਨ ਦੀਆਂ ਮੰਨੀਏ ਤਾਂ ਟ੍ਰੈਫ਼ਿਕ ਵਿਚ ਸੁਣਾਈ ਦੇਣ ਵਾਲੇ ਰੌਲੇ ਤੋਂ ਹਾਈ ਬੱਲਡ ਪ੍ਰਸ਼ੈਰ, ਦਿਲ ਦੇ ਰੋਗ, ਹਾਰਟ ਫ਼ੇਲ, ਸੂਗਰ, ਡਿਪ੍ਰੈਸ਼ਨ, ਸ਼ਾਰਟ ਟਰਮ ਮੈਮੋਰੀ, ਨੀਂਦ ਦੀ ਕਮੀ ਹੋਣਾ ਵਰਗੀ ਕਈ ਬੀਮਾਰੀਆਂ ਤਕ ਹੋ ਸਕਦੀਆਂ ਹਨ। ਟ੍ਰੈਫ਼ਿਕ ਦਾ ਸ਼ੋਰ ਵੱਡਿਆਂ ਦੇ ਮੁਕਾਬਲੇ ਬੱਚਿਆਂ 'ਤੇ ਜ਼ਿਆਦਾ ਸਿੱਖਣ ਦੀ ਸਮਰਥਾ 'ਤੇ ਅਸਰ ਪਾਉਂਦਾ ਹੈ।

ਅਧੀਐਨ ਦੀਆਂ ਮੰਨੀਏ ਤਾਂ ਜ਼ਿਆਦਾ ਸਮੇਂ ਤਕ ਰੌਲੇ ਦੇ ਆਲੇ ਦੁਆਲੇ ਰਹਿਣ ਨਾਲ ਬੱਚਿਆਂ ਦੀ ਮੈਮੋਰੀ ਕਮਜ਼ੋਰ ਹੋ ਜਾਂਦੀ ਹੈ ਅਤੇ ਉਨ੍ਹਾਂ ਦੀ ਸਿੱਖਣ ਦੀ ਸਮਰਥਾ ਵੀ ਘੱਟ ਹੋ ਜਾਂਦੀ ਹੈ। ਇਹ ਸਮੱਸਿਆ ਕੁੜੀਆਂ ਦੇ ਮੁਕਾਬਲੇ ਮੁੰਡਿਆਂ 'ਚ ਜਲਦੀ ਹੁੰਦੀ ਹੈ। ਰੌਲੇ ਵਾਲੇ ਮਾਹੌਲ ਕੰਮ ਨੂੰ ਤਾਂ ਪ੍ਰਭਾਵਤ ਕਰਦਾ ਹੀ ਹੈ ਨਾਲ ਹੀ ਇਹ ਤੁਹਾਡੀ ਨੀਂਦ 'ਤੇ ਵੀ ਅਸਰ ਕਰਦਾ ਹੈ।

50 ਡੇਸੀਬਲ ਤੋਂ ਜ਼ਿਆਦਾ ਤੇਜ਼ ਆਵਾਜ਼ ਨੀਂਦ ਨੂੰ ਪ੍ਰਭਾਵਤ ਕਰਦੇ ਹਨ। ਜਿਸ  ਨਾਲ ਨੀਂਦ ਪੂਰੀ ਨਹੀਂ ਹੁੰਦੀ ਅਤੇ ਤੁਹਾਡੀ ਕੰਮ ਕਰਨ ਦੀ ਸਮਰਥਾ ਪ੍ਰਭਾਵਤ ਹੁੰਦੀ ਹੈ। ਬੱਲਡ ਪ੍ਰੈਸ਼ਰ ਵਧਾਉਂਦਾ ਹੈ, ਤੇਜ਼ ਆਵਾਜ਼ ਦਿਲ ਦੀਆਂ ਧੜਕਨਾਂ, ਖ਼ੂਨ ਦੇ ਵਹਾਅ ਨੂੰ ਵਧਾ ਦਿੰਦਾ ਹੈ। ਇਸ ਨਾਲ ਬੱਲਡ ਪ੍ਰੈਸ਼ਰ ਵੀ ਵੱਧ ਜਾਂਦਾ ਹੈ ਇੱਥੇ ਕਾਰਨ ਹੈ ਤੇਜ਼ ਆਵਾਜ ਦੇ ਸੰਪਰਕ ਵਿਚ ਲਗਾਤਾਰ ਰਹਿਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ।