ਕੂਕਰ ਵਿਚ ਫਸਿਆ ਮਾਸੂਮ ਬੱਚੀ ਦਾ ਸਿਰ, ਜਦੋਂ ਡਾਕਟਰ ਹੋਏ ਫੇਲ੍ਹ ਤਾਂ ਇੰਝ ਕੱਢਿਆ ਬਾਹਰ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਛੋਟੇ ਬੱਚੇ ਅਕਸਰ ਸ਼ੈਤਾਨ ਹੁੰਦੇ ਹਨ

File

ਛੋਟੇ ਬੱਚੇ ਅਕਸਰ ਸ਼ੈਤਾਨ ਹੁੰਦੇ ਹਨ। ਹਾਲਾਂਕਿ, ਹਾਲ ਹੀ ਵਿਚ ਛੋਟੀ ਬੱਚੀ ਨਾਲ ਖੇਡਦੇ ਹੋਏ ਇਕ ਹਾਦਸਾ ਹੋ ਗਿਆ ਸੀ। ਦਰਅਸਲ, ਗੁਜਰਾਤ ਦੇ ਭਾਵਨਗਰ ਵਿੱਚ ਇੱਕ 1 ਸਾਲ ਦੀ ਬੱਚੀ ਦਾ ਸਿਰ ਕਕੂਰ ਵਿਚ ਫਸ ਗਿਆ। ਪਰਿਵਾਰਕ ਮੈਂਬਰਾਂ ਨੇ ਬੱਚੀ ਦਾ ਸਿਰ ਕੂਕਰ ਤੋਂ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ।

ਇਸ ਤੋਂ ਬਾਅਦ ਪਰਿਵਾਰ ਵਾਲੇ ਬੱਚੀ ਨੂੰ ਡਾਕਟਰ ਕੋਲ ਲੈ ਗਏ। ਹਸਪਤਾਲ ਪਹੁੰਚ ਕੇ ਬੱਚੀ ਦੇ ਹੱਥ ਅਤੇ ਪੈਰ ਸੁੱਜ ਪਏ ਸਨ। ਡਾਕਟਰਾਂ ਨੇ ਵੀ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਵੀ ਅਸਫਲ ਰਹੇ। ਆਖਰਕਾਰ ਡਾਕਟਰਾਂ ਨੇ ਇੱਕ ਬਰਤਨਾਂ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਬੁਲਾਇਆ। ਜਿਸ ਨੇ ਕਟਰ ਦੀ ਮਦਦ ਨਾਲ ਕੂਕਰ ਨੂੰ ਕੱਟਿਆ ਅਤੇ ਬੱਚੇ ਦਾ ਸਿਰ ਬਾਹਰ ਕੱਢ ਲਿਆ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੀ ਨੇ ਕੂਕਰ ਨੂੰ ਹੈਲਮਟ ਸਮਝ ਕੇ ਪਹਿਨਿਆ ਸੀ। ਦੱਸ ਦਈਏ ਕਿ ਬੱਚੀ ਦਾ ਸਿਰ ਲਗਭਗ 45 ਮਿੰਟਾਂ ਲਈ ਕੂਕਰ ਵਿਚ ਅਟਕਿਆ ਰਿਹਾ। ਜਦੋਂ ਉਹ ਬਾਹਰ ਨਿਕਲੀ ਤਾਂ ਉਸ ਨੂੰ ਥੋੜੀ ਸੱਟ ਲੱਗੀ ਹੋਈ ਸੀ।

ਅਤੇ ਮੱਥਾ ਵੀ ਸੁੱਜਿਆ ਹੋਇਆ ਸੀ। ਇਸ ਦੇ ਬਾਅਦ, ਬੱਚੀ ਨੂੰ ਨਿਰੀਖਣ ਵਿਚ ਰੱਖਿਆ ਗਿਆ। ਇਹ ਵੇਖਣ ਲਈ ਕਿ ਦਿਮਾਗ ਜਾਂ ਰੀੜ੍ਹ ਦੀ ਹੱਡੀ ਵਿੱਚ ਖੂਨ ਸੰਚਾਰ ਵਿੱਚ ਕੋਈ ਸਮੱਸਿਆ ਤਾਂ ਨਹੀਂ ਹੈ। ਇਸ ਤੋਂ ਬਾਅਦ ਬੱਚੀ ਨੂੰ ਠੀਕ ਹੋਣ 'ਤੇ ਘਰ ਭੇਜ ਦਿੱਤਾ ਗਿਆ।

ਜੇਕਰ ਘਰ ਵਿਚ ਹੋਣ ਛੋਟੇ ਬੱਚੇ, ਤਾਂ ਧਿਆਨ ਰੱਖੋ ਸੁਰੱਖਿਆ ਨਾਲ ਜੁੜੀਆਂ ਇਹ ਚੀਜ਼ਾਂ…
1. ਜੇ ਤੁਹਾਡੇ ਘਰ ਵਿਚ ਛੋਟੇ ਬੱਚੇ ਹਨ, ਤਾਂ ਬਿਜਲੀ ਬੋਰਡ ਨੂੰ ਢੱਕ ਕੇ ਰੱਖੋ। ਅਕਸਰ ਬੱਚੇ ਖੇਡ ਵਿਚ ਆਪਣੀ ਉਂਗਲ ਉਸ ਵਿਚ ਪਾ ਲੈਂਦੇ ਹਨ।
2. ਕੂਕਰ ਵਰਗੇ ਭਾਂਡੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।
3. ਦਵਾਈਆਂ, ਫਰਨਾਈਲ, ਸਾਬਣ, ਬਲੀਚ ਵਰਗੀਆਂ ਚੀਜ਼ਾਂ ਨੂੰ ਅਜਿਹੀ ਜਗ੍ਹਾ 'ਤੇ ਰੱਖੋ ਜਿੱਥੇ ਬੱਚੇ ਦਾ ਹੱਥ ਨਾ ਜਾ ਸਕੇ। 
4. ਖੇਡਣ ਵੇਲੇ ਬੱਚੇ ਦਾ ਧਿਆਨ ਰੱਖੋ ਕੀ ਉਹ ਕਿ ਕਰ ਰਿਹਾ ਹੈ। ਹਮੇਸ਼ਾ ਪਰਿਵਾਰ ਦੇ ਇੱਕ ਮੈਂਬਰ ਨੂੰ ਬੱਚੇ ਦੇ ਨਾਲ ਰਹਿਣ ਲਈ ਕਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।