ਗਰਮੀ ਵਿਚ ਜ਼ਰੂਰ ਖਾਉ ਦਹੀਂ ਚੌਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਦਹੀਂ ਚੌਲ ਵਿਚ ਬਹੁਤ ਸਾਰਾ ਫ਼ਾਈਬਰ ਹੁੰਦਾ ਹੈ ਜੋ ਕਿ ਜ਼ਿਆਦਾ ਸਮੇਂ ਤਕ ਪੇਟ ਨੂੰ ਭਰੀ ਰਖਦਾ ਹੈ

Curd Rice

ਦਹੀਂ ਚੌਲ ਵਿਚ ਬਹੁਤ ਸਾਰਾ ਫ਼ਾਈਬਰ ਹੁੰਦਾ ਹੈ ਜੋ ਕਿ ਜ਼ਿਆਦਾ ਸਮੇਂ ਤਕ ਪੇਟ ਨੂੰ ਭਰੀ ਰਖਦਾ ਹੈ। ਇਸ ਤੋਂ ਇਲਾਵਾ ਇਸ ਵਿਚ ਕਾਰਬਨ ਤੱਤ ਮੌਜੂਦ ਹੁੰਦਾ ਹੈ ਜੋ ਕਿ ਭੁੱਖ ਨੂੰ ਕੰਟਰੋਲ ਰੱਖਦਾ ਹੈ।

ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਦੇ ਨਾਲ-ਨਾਲ ਗੁਣਕਾਰੀ ਖਾਣਾ ਬਹੁਤ ਜ਼ਰੂਰੀ ਹੈ। ਭੋਜਨ ਹਮੇਸ਼ਾ ਘੱਟ ਤੇਲ  ਵਿਚ ਤਿਆਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਵਿਚ ਕੈਲਰੀ ਦੀ ਮਾਤਰਾ ਬਹੁਤ ਘੱਟ ਹੋਣੀ ਚਾਹੀਦੀ ਹੈ।

ਗਰਮੀਆਂ ਵਿਚ ਦਹੀਂ ਚਾਵਲ ਖਾਣਾ ਲੋਕਾਂ ਨੂੰ ਬਹੁਤ ਪਸੰਦ ਹੁੰਦਾ ਹੈ। ਦਹੀਂ ਚਾਵਲ ਛੇਤੀ ਹਜ਼ਮ ਹੋ ਜਾਂਦੇ ਹਨ। ਦਹੀ ਚੌਲ ਦੇ ਬਹੁਤ ਸਾਰੇ ਲਾਭ ਹਨ। ਚੌਲ ਵਿਚ ਪੋਟਾਸ਼ੀਅਮ, ਆਇਰਨ, ਕਾਰਬੋਹਾਈਡਰੇਟ, ਮੈਗਨੀਸ਼ੀਅਮ, ਫ਼ਾਈਬਰ, ਵਿਟਾਮਿਨ ਬੀ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ।  

ਦੂਜੇ ਪਾਸੇ ਦਹੀਂ ਵਿਚ ਬਹੁਤ ਸਾਰਾ ਪ੍ਰੋਟੀਨ, ਐਂਟੀਆਕਸੀਡੈਂਟ ਅਤੇ ਕੈਲਸ਼ੀਅਮ ਮੌਜੂਦ ਹੁੰਦਾ ਹੈ। ਜੇਕਰ ਦੋਵਾਂ ਚੀਜ਼ਾਂ ਨੂੰ ਇਕੱਠੇ ਮਿਲਾਇਆ ਜਾਵੇ ਤਾਂ ਫ਼ਾਇਦਾ ਦੁਗਣਾ ਹੋ ਜਾਂਦਾ ਹੈ। ਦਹੀਂ ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਂਦੀ ਹੈ।

ਇਹ ਚੰਗੇ ਬੈਕਟੀਰੀਆ ਨੂੰ ਢਿੱਡ 'ਤੇ ਬਿਹਤਰ ਕੰਮ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਕਬਜ਼, ਢਿੱਡ ਦਰਦ ਅਤੇ ਪਾਚਨ ਸਬੰਧੀ ਹੋਰ ਸਮੱਸਿਆਵਾਂ ਵਲੋਂ ਵੀ ਛੁਟਕਾਰਾ ਦਿਵਾਉਂਦੀ ਹੈ। ਇਹ ਸਰੀਰ ਵਿਚ ਸੋਜਨ ਨੂੰ ਘਟਾਉਂਦਾ ਹੈ।

ਇਹ ਗਰਮੀਆਂ ਲਈ ਸੱਭ ਤੋਂ ਚੰਗਾ ਭੋਜਨ ਹੈ ਕਿਉਂਕਿ ਇਹ ਸਰੀਰ ਨੂੰ ਠੰਢਾ ਰਖਦਾ ਹੈ। ਦਹੀਂ ਵਿਚ ਮੌਜੂਦ ਮਿਨਰਲ ਸਰੀਰ ਦੇ ਤਾਪਮਾਨ ਨੂੰ ਠੰਢਾ ਅਤੇ ਸ਼ਾਂਤ ਬਣਾਈ ਰਖਦੇ ਹਨ। ਇਸ ਲਈ ਗਰਮੀਆਂ ਦੌਰਾਨ ਦਹੀਂ ਚਾਵਲ ਖਾਣਾ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।