ਬੇਬੀ ਪਾਊਡਰ ਹੈ ਬੜੇ ਕੰਮ ਦੀ ਚੀਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਕਦੇ ਕਦੇ ਤੁਹਾਨੂੰ ਸਵੇਰੇ ਉੱਠਣ ਵਿਚ ਦੇਰੀ ਹੋ ਜਾਂਦੀ ਹੈ, ਕਦੇ ਦਫ਼ਤਰ ਜਾਣ ਵਿਚ ਦੇਰ ਹੋ ਰਹੀ ਹੈ, ਕਦੇ ਵਾਲ ਧੋਣੇ ਦਾ ਸਮਾਂ ਨਹੀਂ ਹੈ ਅਤੇ ਵਾਲ ਇਕ ਦਮ....

baby powder

ਕਦੇ ਕਦੇ ਤੁਹਾਨੂੰ ਸਵੇਰੇ ਉੱਠਣ ਵਿਚ ਦੇਰੀ ਹੋ ਜਾਂਦੀ ਹੈ, ਕਦੇ ਦਫ਼ਤਰ ਜਾਣ ਵਿਚ ਦੇਰ ਹੋ ਰਹੀ ਹੈ, ਕਦੇ ਵਾਲ ਧੋਣੇ ਦਾ ਸਮਾਂ ਨਹੀਂ ਹੈ ਅਤੇ ਵਾਲ ਇਕ ਦਮ ਚਿਪਚਿਪੇ ਲੱਗ ਰਹੇ ਹਨ ਤਾਂ ਅਜਿਹੇ ਵਿਚ ਤੁਸੀਂ ਕੀ ਕਰੋਗੇ। ਕਿਤਾਬਾਂ ਤੋਂ ਸੀਲਨ ਦੀ ਬਦਬੂ ਨੂੰ ਕਿਵੇਂ ਭਜਾਇਆ ਜਾਵੇ? ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਇਕ ਹੀ ਸਮਾਧਾਨ ਹੈ ਉਹ ਹੈ ਬੇਬੀ ਪਾਊਡਰ।  

ਚਿਪਚਿਪੇ ਵਾਲ :- ਜਦੋਂ ਸ਼ੈੰਪੂ ਕਰਨ ਦਾ ਸਮਾਂ ਨਾ ਹੋਵੇ ਅਤੇ ਵਾਲ ਤੁਹਾਨੂੰ ਚਿਪਕੂ ਲੁਕ ਦੇ ਰਹੇ ਹੋਣ ਤਾਂ ਕੰਘੀ ਵਿਚ ਥੋੜ੍ਹਾ ਬੇਬੀ ਪਾਊਡਰ ਛਿੜਕੋ ਅਤੇ ਵਾਲਾਂ ਨੂੰ ਕੰਘੀ ਕਰੋ, ਇਹ ਪਾਊਡਰ ਸਾਰਾ ਤੇਲ ਸੋਖ ਕੇ ਵਾਲਾਂ ਦੀ ਬਾਉਂਸ ਵਾਪਸ ਲੈ ਆਵੇਗਾ।  
ਭਾਰੀ ਪਲਕਾਂ ਲਈ :- ਮਸਕਾਰਾ ਲਗਾਉਂਦੇ ਹੋਏ ਰੂੰ ਦੀ ਮਦਦ ਨਾਲ ਅੱਖਾਂ ਦੀਆਂ ਪਲਕਾਂ ਉੱਤੇ ਥੋੜ੍ਹਾ ਬੇਬੀ ਪਾਊਡਰ ਛਿੜਕ ਲਉ। ਇਸ ਤੋਂ ਬਾਅਦ ਤੁਸੀਂ ਆਪਣੇ ਆਪ ਵੇਖ ਕੇ ਹੈਰਾਨ ਹੋਵੋਗੇ ਕਿ ਇਹ ਕਿੰਨੀ ਭਾਰੀ ਹੋਈ ਦਿਖਦੀਆਂ ਹਨ।

ਪੈਰਾਂ ਵਿਚ ਮੁੜ੍ਹਕਾ :- ਜੇਕਰ ਪੈਰਾਂ ਵਿਚ ਮੁੜ੍ਹਕਾ ਆਉਂਦਾ ਹੈ ਅਤੇ ਬਦਬੂ ਤੋਂ ਪ੍ਰੇਸ਼ਾਨ ਹੋ ਤਾਂ ਜੁਤੀਆਂ ਵਿਚ ਥੋੜ੍ਹਾ ਬੇਬੀ ਪਾਊਡਰ ਪਾਉ। ਇਸ ਤੋਂ ਬਾਅਦ ਤੁਹਾਡੀ ਇਹ ਮੁਸ਼ਕਿਲ ਛੂ ਮੰਤਰ ਹੋ ਜਾਵੇਗੀ। 
ਉਲਝਿਆ ਹੋਇਆ ਨੇਕਲੇਸ :- ਗਲੇ ਦੀ ਚੇਨ ਵਿਚ ਗੱਠ ਪੈ ਗਈ ਹੋਵੇ ਜਾਂ ਫਿਰ ਪੇਂਡੇਂਟ ਇਸ ਵਿਚ ਉਲਝ ਗਿਆ ਹੋਵੇ, ਤਾਂ ਇਸ ਜਗ੍ਹਾ ਉਤੇ ਬੇਬੀ ਪਾਊਡਰ ਲਗਾ ਦਿਉ। ਤੁਹਾਡਾ ਹਾਰ ਆਸਾਨੀ ਨਾਲ ਸੁਲਝ ਜਾਵੇਗਾ।

ਕਿਤਾਬਾਂ ਵਿਚ ਸੀਲਨ :- ਜੇਕਰ ਘਰ ਵਿਚ ਸੀਲਨ ਹੈ ਅਤੇ ਇਹ ਕਿਤਾਬਾਂ ਵਿਚ ਵੀ ਆ ਗਈ ਹੈ ਤਾਂ ਇਨ੍ਹਾਂ ਦੇ ਪੰਨਿਆਂ ਦੇ ਵਿਚ ਬੇਬੀ ਪਾਊਡਰ ਪਾ ਦਿਉ। ਇਸ ਨੂੰ ਇਕ ਪੇਪਰ ਬੈਗ ਵਿਚ ਬੰਦ ਕਰਕੇ 7 ਦਿਨ ਤਕ ਰੱਖ ਦਿਉ। ਇਹ ਸਾਰੀ ਨਮੀ ਸੋਖ ਲਵੇਗਾ ਅਤੇ ਕਿਤਾਬਾਂ ਨੂੰ ਖ਼ਰਾਬ ਹੋਣ ਤੋਂ ਬਚਾਏਗਾ।  
ਚਾਦਰ ਦੀ ਨਮੀ ਸੋਖੇਗਾ :- ਜੇਕਰ ਬੈਡ ਉਤੇ ਵਿਛੀ ਚਾਦਰ ਬੈਠਣ ਉਤੇ ਠੰਡੀ ਜਾਂ ਨਮੀ ਵਾਲੀ ਲੱਗ ਰਹੀ ਹੋਵੇ ਤਾਂ ਇਸ ਉਤੇ ਥੋੜ੍ਹਾ ਬੇਬੀ ਪਾਊਡਰ ਛਿੜਕੋ। ਇਸ ਤਰ੍ਹਾਂ ਇਹ ਸਾਰੀ ਨਮੀ ਸੋਖ ਲਵੇਗਾ ਅਤੇ ਤੁਹਾਨੂੰ ਆਰਾਮ ਦੀ ਨੀਂਦ ਆਵੇਗੀ। 

ਕੀੜੀਆਂ ਨੂੰ ਹਟਾਉਣ ਲਈ :- ਜੇਕਰ ਰਸੋਈ ਵਿਚ ਜ਼ਿਆਦਾ ਕੀੜੀਆਂ ਹੋ ਗਈਆਂ ਹਨ ਤਾਂ ਖਿੜਕੀ ਦੇ ਕੋਲ ਥੋੜ੍ਹਾ ਬੇਬੀ ਪਾਊਡਰ ਪਾ ਦਿਉ। ਇਹ ਕੁੱਝ ਹੀ ਦੇਰ ਵਿਚ ਨੌਂ ਦੋ ਗਿਆਰਾਂ ਹੋ ਜਾਣਗੀਆਂ। 
ਕੱਪੜਿਆਂ ਉੱਤੇ ਤੇਲ ਦੇ ਦਾਗ :- ਜੇਕਰ ਤੁਹਾਡੀ ਮਹਿੰਗੀ ਜਾਂ ਸਭ ਤੋਂ ਚੰਗੀ ਡਰੈਸ ਉਤੇ ਤੇਲ ਦੇ ਦਾਗ ਲੱਗ ਜਾਣ ਤਾਂ ਬੇਬੀ ਪਾਊਡਰ ਛਿੜਕ ਕੇ ਕੁੱਝ ਦੇਰ ਲਈ ਛੱਡ ਦਿਉ। ਇਸ ਤੋਂ ਬਾਅਦ ਕੱਪੜੇ ਨੂੰ ਧੋਵੋ ਜਾਂ ਡਰਾਈ ਕਲੀਨ ਕਰਣ ਨੂੰ ਦਿਉ।  
ਰੇਤ ਹਟਾਉਣ ਲਈ :- ਜਦੋਂ ਵੀ ਬੀਚ 'ਤੇ ਜਾਊ ਤਾਂ ਬੇਬੀ ਪਾਊਡਰ ਜਰੂਰ ਰੱਖੋ। ਪੈਰਾਂ ਉਤੇ ਚਿਪਕੀ ਰੇਤ ਇਸ ਨਾਲ ਆਸਾਨੀ ਨਾਲ ਹੱਟ ਜਾਵੇਗੀ। ਤਾਸ਼ ਦੇ ਪੱਤੇ ਜੇਕਰ ਚਿਪਕ ਗਏ ਹੋਣ ਤਾਂ ਬੇਬੀ ਪਾਊਡਰ ਦੀ ਮਦਦ ਨਾਲ ਇਨ੍ਹਾਂ ਨੂੰ ਆਸਾਨੀ ਨਾਲ ਵੱਖ ਕੀਤਾ ਜਾ ਸਕਦਾ ਹੈ।