ਮਾਤਾ ਸੀਤਾ ਨੂੰ 'ਟੈਸਟ ਟਿਊਬ ਬੇਬੀ' ਦੱਸਣ 'ਤੇ ਯੂਪੀ ਦੇ ਉਪ ਮੁੱਖ ਮੰਤਰੀ ਵਿਰੁਧ ਅਦਾਲਤ 'ਚ ਕੇਸ ਦਰਜ
ਮਾਤਾ ਸੀਤਾ ਨੂੰ 'ਟੈਸਟ ਟਿਊਬ ਬੇਬੀ' ਦੱਸਣ 'ਤੇ ਯੂਪੀ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਵਿਰੁਧ ਬਿਹਾਰ ਦੀ ਇਕ ਅਦਾਲਤ ਵਿਚ ਮਾਮਲਾ ਦਰਜ.....
CM Dinesh Sharma
ਪਟਨਾ : ਮਾਤਾ ਸੀਤਾ ਨੂੰ 'ਟੈਸਟ ਟਿਊਬ ਬੇਬੀ' ਦੱਸਣ 'ਤੇ ਯੂਪੀ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਵਿਰੁਧ ਬਿਹਾਰ ਦੀ ਇਕ ਅਦਾਲਤ ਵਿਚ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ 'ਤੇ ਧਾਰਮਿਕ ਅਫਵਾਹਾਂ ਫੈਲਾਉਣ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਬਿਹਾਰ ਦੇ ਸੀਤਾਮੜੀ ਅਦਾਲਤ ਵਿਚ ਸਥਾਨਕ ਵਕੀਲ ਚੰਦਨ ਕੁਮਾਰ ਸਿੰਘ ਵਲੋਂ ਦਾਇਰ ਕੇਸ ਵਿਚ ਕਿਹਾ ਗਿਾ ਹੈ ਕਿ ਦਿਨੇਸ਼ ਸ਼ਰਮਾ ਦਾ ਇਹ ਬਿਆਨ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ, ਬਲਕਿ ਦੇਸ਼ ਵਿਚ ਧਾਰਮਿਕ ਅਫ਼ਵਾਹ ਫੈਲਾਉਣ ਦੀ ਸਾਜਿਸ਼ ਦਾ ਹਿੱਸਾ ਨਜ਼ਰ ਆਉਂਦਾ ਹੈ।