ਲਾਲੂ ਪ੍ਰਸਾਦ ਦੀ ਵਿਗੜਦੀ ਸਿਹਤ ਅਤੇ ਘਟਦੀ ਸਿਆਸੀ ਤਾਕਤ 'ਤੇ ਇਕ ਨਜ਼ਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਾਲੂ ਯਾਦਵ ਕਰ ਸਕਣਗੇ ਸਿਆਸਤ ਵਿਚ ਵਾਪਸੀ?

Lalu Prasad Yadav life different shades his politics

ਨਵੀਂ ਦਿੱਲੀ: ਬਿਹਾਰ ਵਿਚ ਪੱਛੜੇ, ਦਲਿਤਾਂ ਦੇ ਰਾਜਨੀਤਿਕ ਉਭਾਰ ਦੇ ਹੀਰੋ ਅਤੇ ਚਾਰਾ ਘੋਟਾਲੇ ਦੇ ਮੁਜਰਿਮ ਲਾਲੂ ਪ੍ਰਸਾਦ ਯਾਦਵ ਰਾਜਨੀਤੀ ਦੇ ਉਹ ਡਾਕਟਰ ਹਨ ਜਿਹਨਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਲਾਲੂ ਉਹ ਆਗੂ ਹਨ ਜੋ ਚਰਚਾ ਤੋਂ ਬਾਹਰ ਕਦੇ ਨਹੀਂ ਰਹੇ। ਅਕਤੂਬਰ 1990 ਦੇਸ਼ ਮੰਦਿਰ ਉੱਥੇ ਬਣਾਵਾਂਗੇ ਦੇ ਨਾਅਰਿਆਂ ਨਾਲ ਗੂੰਜ ਰਿਹਾ ਸੀ। ਗੁਜਰਾਤ ਦੇ ਸੋਮਨਾਥ ਤੋਂ ਸ਼ੁਰੂ ਹੋਈ ਭਾਜਪਾ ਦੇ ਆਗੂ ਲਾਲੂਕ੍ਰਿਸ਼ਣ ਆਡਵਾਣੀ ਦੀ ਰਾਮ ਰੱਥ ਯਾਤਰਾ ਨੇ ਦੇਸ਼ ਵਿਚ ਹਲਚਲ ਮਚਾ ਰੱਖੀ ਸੀ।

ਦੇਸ਼ ਦੇ ਹਾਲਾਤ ਵਿਗੜ ਰਹੇ ਸਨ। ਜੇ ਪ੍ਰਸ਼ਾਸ਼ਨ ਚਾਹੁੰਦਾ ਵੀ ਤਾਂ ਵੀ ਯਾਤਰਾ ਦੇ ਵਿਰੁਧ ਕੋਈ ਕਦਮ ਨਹੀਂ ਉਠਾ ਸਕਦਾ ਸੀ। ਆਡਵਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਲਾਲੂ ਰਾਤੋਂ ਰਾਤ ਸੈਕਯੂਲਰ ਪਾਲਿਟਿਕਸ ਦੇ ਵੱਡੇ ਆਗੂ ਬਣ ਗਏ। ਸਿਰਫ਼ 29 ਸਾਲ ਦੀ ਉਮਰ ਵਿਚ ਲੋਕ ਸਭਾ ਦੀਆਂ ਚੋਣਾਂ ਜਿੱਤ ਕੇ ਲਾਲੂ ਯਾਦਵ ਸੰਸਦ ਪਹੁੰਚੇ। ਅਪਣੀਆਂ ਰੈਲੀਆਂ ਵਿਚ 1974 ਦੀ ਸੰਪੂਰਣ ਕ੍ਰਾਂਤੀ ਦਾ ਨਾਅਰਾ ਦੁਹਾਉਂਦੇ ਹੋਏ 10 ਮਾਰਚ 1990 ਨੂੰ ਪਹਿਲੀ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ। 1995 ਵਿਚ ਦੂਜੀ ਵਾਰ ਰਾਜ ਦੇ ਮੁੱਖ ਮੰਤਰੀ ਬਣੇ।

1997 ਵਿਚ ਲਾਲੂ ਨੇ ਜਨਤਾ ਦਲ ਤੋਂ ਵੱਖ ਹੋ ਕੇ ਰਾਸ਼ਟਰੀ ਜਨਤਾ ਦਲ ਤੋਂ ਅਲੱਗ ਪਾਰਟੀ ਬਣਾ ਲਈ। 90 ਦਹਾਕਿਆਂ ਵਿਚ ਲਾਲੂ ਦਾ ਅਪਣਾ ਹੀ ਜਲਵਾ ਸੀ। ਬਿਹਾਰ ਵਿਚ ਨਿਆਂ-ਕਾਨੂੰਨ ਦੀ ਕੋਈ ਕੀਮਤ ਨਹੀਂ ਸੀ। ਜੋ ਲਾਲੂ ਕਹਿ ਦਿੰਦੇ ਸਨ ਉਹੀ ਕਾਨੂੰਨ ਸੀ। ਉਸ ਸਮੇਂ ਦੌਰਾਨ ਬਿਹਾਰ ਵਿਚ ਅਗਵਾ ਅਤੇ ਫਿਰੌਤੀ ਦਾ ਇਕ ਪੂਰਾ ਉਦਯੋਗ ਖੜਾ ਹੋ ਗਿਆ। ਲਾਲੂ ਦੇ ਰਾਜ ਨੂੰ ਜੰਗਲਰਾਜ ਤਕ ਕਿਹਾ ਗਿਆ।

ਪਰ ਅਪਰ ਕਾਸਟ ਦੇ ਵਿਰੁਧ ਉਹਨਾਂ ਨੇ ਮੁਸਲਿਮ ਅਤੇ ਯਾਦਵ ਵੋਟ ਦਾ ਉਹ ਮੁੱਦਾ ਉਠਾਇਆ ਕਿ ਉਹ ਸੂਬੇ ਦੀ ਸਿਆਸਤ ਦੇ ਸਰਮਾਏਦਾਰ ਬਣ ਗਏ। ਸਾਲ 1997 ਵਿਚ ਮੁੱਖ ਮੰਤਰੀ ਰਹਿੰਦੇ ਚਾਰਾ ਮਾਮਲੇ ਵਿਚ ਫਸੇ ਤਾਂ ਹੁਣ ਤਕ ਇਕ ਹਾਊਸ ਵਾਇਫ ਰਹੀ ਅਪਣੀ ਪਤਨੀ ਰਾਬੜੀ ਦੇਵੀ ਨੂੰ ਸੀਐਮ ਦੀ ਕੁਰਸੀ ਸੌਂਪ ਕੇ ਸਭ ਨੂੰ ਹੈਰਾਨ ਕਰ ਦਿੱਤਾ। ਲਾਲੂ ਯਾਦਵ ਬਿਹਾਰ ਦੇ ਮੁੱਖ ਮੰਤਰੀ ਰਹੇ ਦੇਸ਼ ਦੇ ਰੇਲ ਮੰਤਰੀ ਰਹੇ।

ਫ਼ਿਲਹਾਲ ਵੀ ਉਹ ਬਿਹਾਰ ਦੀ ਸਭ ਤੋਂ ਵੱਡੀ ਪਾਰਟੀ ਆਰਜੇਡੀ ਦੇ ਆਗੂ ਹਨ। ਚਾਰਾ ਘੋਟਾਲੇ ਵਿਚ ਉਹਨਾਂ ਸੀਬੀਆਈ ਦੀ ਸਪੈਸ਼ਲ ਕੋਰਟ ਤੋਂ ਸਜ਼ਾ ਹੋਈ ਹੈ। ਉਹਨਾਂ ਦੀ ਉਮਰ 70 ਸਾਲ ਪਾਰ ਕਰ ਚੁੱਕੀ ਹੈ ਅਤੇ ਉਹਨਾਂ ਨੂੰ ਹੁਣ ਤਕ 25 ਸਾਲ ਤੋਂ ਜ਼ਿਆਦਾ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਸਿਹਤ ਵਿਗੜਨ ਕਾਰਨ ਇਹਨਾਂ ਦਿਨਾਂ ਵਿਚ ਉਹਨਾਂ ਨੂੰ ਰਾਂਚੀ ਦੇ ਇਕ ਸਰਕਾਰੀ ਹਸਪਤਾਲ ਵਿਚ ਰੱਖਿਆ ਗਿਆ ਹੈ ਜਿੱਥੇ ਉਹ ਵਿਚ ਸਿਰਫ਼ ਤਿੰਨ ਲੋਕਾਂ ਨਾਲ ਮਿਲ ਸਕਦੇ ਹਨ।

2019 ਦੀਆਂ ਲੋਕ ਸਭਾ ਚੋਣਾਂ ਵਿਚ ਲਾਲੂ ਦੀ ਪਾਰਟੀ ਪੂਰੀ ਤਰ੍ਹਾਂ ਸਾਫ਼ ਹੋ ਚੁੱਕੀ ਹੈ। ਕਾਂਗਰਸ ਅਤੇ ਕਈ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਬਣੇ ਉਹਨਾਂ ਦੇ ਮਹਾਂਗਠਜੋੜ ਨੂੰ ਸਿਰਫ਼ ਇਕ ਹੀ ਸੀਟ ਮਿਲੀ। ਵਿਗੜਦੀ ਸਿਹਤ ਅਤੇ ਘਟਦੀ ਸਿਆਸੀ ਤਾਕਤ ਨਾਲ ਲਾਲੂ ਹੁਣ ਸ਼ਾਇਦ ਹੀ ਐਕਟਿਵ ਪਾਲੀਟਿਕਸ ਵਿਚ ਵਾਪਸੀ ਕਰ ਸਕਣ।