ਰਿਟਾਇਰਮੈਂਟ ਦੀ ਯੋਜਨਾ ਬਣਾਉਂਦੇ ਸਮੇਂ ਨਾ ਕਰੋ ਇਹ ਗ਼ਲਤੀਆਂ 

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਸੇਵਾਮੁਕਤੀ ਤੋਂ ਬਾਅਦ ਇੱਕ ਸੁਖਦ ਅਤੇ ਖੁਸ਼ੀਆਂ ਭਰਪੂਰ ਜ਼ਿੰਦਗੀ ਆਪਣੇ ਢੰਗ ਨਾਲ ਜਿਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਛੇਤੀ ਹੀ ਕੋਈ ਯੋਜਨਾਬੰਦੀ ਸ਼ੁਰੂ ਕਰੋ । 

Retirement Investment

ਚੰਡੀਗੜ੍ਹ : ਰਿਟਾਇਰਮੈਂਟ ਫੰਡ ਜੋੜਦੇ ਸਮੇਂ ਵਿੱਤੀ ਅਨੁਸ਼ਾਸਨ ਦੀ ਵਰਤੋਂ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ। ਆਪਣੀ ਨਿਵੇਸ਼ ਸਮਰੱਥਾ ਅਤੇ ਰਿਟਾਇਰਮੈਂਟ ਦੇ ਟੀਚੇ ਲਈ ਖਾਸ ਬੱਚਤ ਯੋਜਨਾ ਤਿਆਰ ਕਰੋ।

ਰਿਟਾਇਰਮੈਂਟ ਦੀ ਯੋਜਨਾਬੰਦੀ ਤੁਹਾਡੇ ਪੈਸੇ ਦੇ ਪ੍ਰਬੰਧਨ ਬਾਰੇ ਹੈ ਤਾਂ ਜੋ ਤੁਸੀਂ ਆਪਣੇ ਸੁਨਹਿਰੀ ਸਾਲਾਂ ਦੌਰਾਨ ਆਪਣੀ ਵਿੱਤੀ ਸੁਤੰਤਰਤਾ ਨੂੰ ਕਾਇਮ ਰੱਖ ਸਕੋ। ਇਹ ਰਿਟਾਇਰਮੈਂਟ ਦੀ ਯੋਜਨਾਬੰਦੀ ਨੂੰ ਵਿੱਤੀ ਯੋਜਨਾਬੰਦੀ ਦਾ ਇੱਕ ਬਹੁਤ ਮਹੱਤਵਪੂਰਨ ਪਹਿਲੂ ਬਣਾਉਂਦਾ ਹੈ।ਹਾਲਾਂਕਿ, ਚੰਗੀ ਕਮਾਈ ਕਰਨ ਦੇ ਬਾਵਜੂਦ ਲੋਕ ਅਕਸਰ ਇੱਕ ਢੁਕਵੀਂ ਅਤੇ ਯੋਗ ਰਾਸ਼ੀ,ਜੋ ਉਨ੍ਹਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਆਮਦਨੀ ਦੇਣੀ ਜਾਰੀ ਰੱਖ ਸਕਦੀ ਹੈ, ਜਮ੍ਹਾਂ ਕਰਨ ਵਿੱਚ ਅਸਫਲ ਰਹਿੰਦੇ ਹਨ।

ਸੇਵਾਮੁਕਤੀ ਤੋਂ ਬਾਅਦ ਇੱਕ ਸੁਖਦ ਅਤੇ ਖੁਸ਼ੀਆਂ ਭਰਪੂਰ ਜ਼ਿੰਦਗੀ ਦਾ ਜਸ਼ਨ ਮਨਾਉਣ ਅਤੇ ਆਪਣੇ ਢੰਗ ਨਾਲ ਜਿਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਛੇਤੀ ਹੀ ਕੋਈ ਯੋਜਨਾਬੰਦੀ ਸ਼ੁਰੂ ਕਰੋ ਅਤੇ ਕੁਝ ਆਮ ਗ਼ਲਤੀਆਂ ਤੋਂ ਬਚੋ ਜੋ ਤੁਹਾਡੀ ਨੌਕਰੀ ਤੋਂ ਬਾਅਦ ਦੀ ਜ਼ਿੰਦਗੀ ਨੂੰ ਪ੍ਰਭਾਵਤ ਕਰ ਸਕਦੀਆਂ ਹਨ। 

(1) ਰਿਟਾਇਰਮੈਂਟ ਯੋਜਨਾਬੰਦੀ ਵਿੱਚ ਦੇਰੀ 

ਆਪਣੀ ਰਿਟਾਇਰਮੈਂਟ ਦੀ ਯੋਜਨਾ ਨੂੰ ਦੇਰ ਨਾਲ ਸ਼ੁਰੂ ਕਰਨਾ ਇੱਕ ਵੱਡੀ ਰਿਟਾਇਰਮੈਂਟ ਰਾਸ਼ੀ ਜੋੜਨ ਦੀ ਸੰਭਾਵਨਾ ਨੂੰ ਘਟਾਉਂਦਾ ਹੈ। ਆਪਣੀ ਰਿਟਾਇਰਮੈਂਟ ਯੋਜਨਾ ਨੂੰ ਜਲਦੀ ਸ਼ੁਰੂ ਕਰਨਾ ਤੁਹਾਡੇ ਨਿਵੇਸ਼ਾਂ ਨੂੰ ਵਧਣ ਅਤੇ ਇੱਕ ਵੱਡਾ ਫੰਡ ਇਕੱਠਾ ਕਰਨ ਵਿਚ ਸਹਾਈ ਹੁੰਦਾ ਹੈ। ਜੇ ਤੁਹਾਡੇ ਕੋਲ ਨਿਵੇਸ਼ ਕਰਨ ਲਈ ਹੋਰ ਸਾਲ ਹਨ ਤਾਂ ਤੁਸੀਂ ਛੋਟੇ ਯੋਗਦਾਨ ਦੇ ਬਾਵਜੂਦ ਇੱਕ ਵੱਡੀ ਰਕਮ ਜੋੜ ਸਕਦੇ ਹੋ। ਇਸ ਲਈ ਕਮਾਈ ਸ਼ੁਰੂ ਕਰਨ ਦੇ ਅਗੇਤੇ ਸਾਲ ਹੀ ਰਿਟਾਇਰਮੈਂਟ ਲਈ ਬੱਚਤ ਅਤੇ ਨਿਵੇਸ਼ ਸ਼ੁਰੂ ਕਰਨ ਦਾ ਢੁੱਕਵਾਂ ਸਮਾਂ ਹੁੰਦਾ ਹੈ।

 ਆਓ ਇੱਕ ਉਦਾਹਰਣ ਨਾਲ ਇਸ ਨੂੰ ਸਮਝਣ ਲਈ ਦੋ ਪਹਿਲੂਆਂ ਨੂੰ ਦੇਖਦੇ ਹਾਂ :
ਪਲੈਨ A  : ਇਹ 40 ਸਾਲ ਦੀ ਉਮਰ ਤੋਂ ਸ਼ੁਰੂ ਹੁੰਦਾ ਹੈ; ਹਰ ਮਹੀਨੇ 10,000 ਰੁਪਏ ਦਾ ਨਿਵੇਸ਼ ਕਰਦਾ ਹੈ, ਭਾਵ, ਰਿਟਾਇਰਮੈਂਟ (60 ਸਾਲ) ਤੱਕ ਕੁੱਲ 24 ਲੱਖ ਰੁਪਏ; ਅਤੇ 15% ਪ੍ਰਤੀ ਸਾਲ ਦੀ ਵਾਪਸੀ ਦਰ 'ਤੇ 1.52 ਕਰੋੜ ਰੁਪਏ ਦਾ ਕਾਰਪਸ (ਪੂੰਜੀ) ਬਣਾਉਂਦਾ ਹੈ।

ਪਲੈਨ B : ਇਹ 25 ਸਾਲ ਦੀ ਉਮਰ ਤੋਂ ਸ਼ੁਰੂ ਹੁੰਦਾ ਹੈ; ਰਿਟਾਇਰਮੈਂਟ (60 ਸਾਲ) ਤਕ ਹਰ ਮਹੀਨੇ 3,000 ਰੁਪਏ ਦਾ ਨਿਵੇਸ਼ ਕਰਦਾ ਹੈ, ਭਾਵ ਕੁੱਲ 12.6 ਲੱਖ ਰੁਪਏ; ਅਤੇ 12% ਪ੍ਰਤੀ ਸਾਲ ਦੀ ਵਾਪਸੀ ਦਰ 'ਤੇ 1.95 ਕਰੋੜ ਰੁਪਏ ਦਾ ਕਾਰਪਸ (ਪੂੰਜੀ) ਬਣਾਉਂਦਾ ਹੈ।

ਸਪੱਸ਼ਟ ਤੌਰ 'ਤੇ, ਪਲੈਨ A ਜੋ ਕਰਦਾ ਹੈ ਉਸ ਦੇ ਇੱਕ ਤਿਹਾਈ ਤੋਂ ਘੱਟ ਦਾ ਨਿਵੇਸ਼ ਪਲੈਨ B ਵਿਚ ਹੁੰਦਾ ਹੈ ਪਰ ਲੰਮੇ ਸਮੇਂ ਲਈ ਨਿਵੇਸ਼ ਰਹਿੰਦਾ ਹੈ। ਇਸ ਲਈ, ਘੱਟ ਵਾਪਸੀ ਦਰ ਕਮਾਉਣ ਦੇ ਬਾਵਜੂਦ ਵੀ ਪਲੈਨ B ਨਾਲ ਵੱਡੀ ਰਿਟਾਇਰਮੈਂਟ ਰਕਮ ਜੋੜੀ ਜਾ ਸਕਦੀ ਹੈ।

ਲੋਕ ਅਕਸਰ ਨਿਵੇਸ਼ ਦੇ ਸਹੀ ਸਮੇਂ ਦੀ ਉਡੀਕ ਵਿੱਚ ਰਿਟਾਇਰਮੈਂਟ ਦੀ ਯੋਜਨਾਬੰਦੀ ਵਿੱਚ ਦੇਰੀ ਕਰਦੇ ਹਨ - ਵਧੇਰੇ ਤਨਖ਼ਾਹ, ਵਧੇਰੇ ਨਿਪਟਾਰੇਯੋਗ ਆਮਦਨੀ (DPI), ਘੱਟ ਕਰਜ਼ੇ ਜਾਂ ਜ਼ਿੰਮੇਵਾਰੀਆਂ - ਪਰ ਇਹ ਸਹੀ ਸਮਾਂ ਕਦੇ ਨਹੀਂ ਆਉਂਦਾ।ਰਿਟਾਇਰਮੈਂਟ ਲਈ ਬੱਚਤ ਸ਼ੁਰੂ ਕਰਨ ਦਾ ਸਭ ਤੋਂ ਵਧੀਆ ਸਮਾਂ ਹੁਣ ਹੈ।
ਇਸ ਤੋਂ ਇਲਾਵਾ,  ਰਿਟਾਇਰਮੈਂਟ ਦੀ ਯੋਜਨਾਬੰਦੀ ਨੂੰ ਜਲਦੀ ਅਰੰਭ ਕਰਨਾ ਤੁਹਾਨੂੰ ਆਪਣੇ ਨਿਵੇਸ਼ਾਂ ਦੀ ਸਮੀਖਿਆ ਕਰਨ ਅਤੇ ਆਪਣੀ ਮੌਜੂਦਾ ਸਥਿਤੀ ਅਤੇ ਮੌਜੂਦਾ ਮਹਿੰਗਾਈ ਦਰ ਦੇ ਅਨੁਸਾਰ ਉਨ੍ਹਾਂ ਨੂੰ ਦੁਬਾਰਾ ਤਿਆਰ ਕਰਨ ਲਈ ਵੀ ਕਾਫ਼ੀ ਸਮਾਂ ਦਿੰਦਾ ਹੈ। 

(2) ਮਹਿੰਗਾਈ ਦਰ ਦਾ ਹਿਸਾਬ ਨਾ ਕਰਨਾ

ਆਪਣੀ ਰਿਟਾਇਰਮੈਂਟ ਕਾਰਪਸ ਦੀ ਯੋਜਨਾ ਬਣਾਉਂਦੇ ਸਮੇਂ; ਮੁਦਰਾਸਫਿਤੀ ਦੀ ਦਰ, ਨਿਵੇਸ਼ ਫੀਸਾਂ ਅਤੇ ਟੈਕਸਾਂ ਨੂੰ ਮਾਮੂਲੀ ਵਾਪਸੀ ਦੀ ਬਜਾਏ ਨਿਵੇਸ਼ 'ਤੇ ਵਾਪਸੀ ਦੀ ਅਸਲ ਦਰ 'ਤੇ ਧਿਆਨ ਦੀਓ। ਵਾਪਸੀ ਦੀ ਉੱਚੀ ਮਾਮੂਲੀ ਦਰ ਲੰਮੇ ਸਮੇਂ ਵਿੱਚ ਵੱਡੀ ਰਕਮ ਦੀ ਸਿਰਜਣਾ ਨੂੰ ਦਰਸਾਉਂਦੀ ਹੈ ਪਰ ਹੋਰ ਕਾਰਕ, ਜਿਨ੍ਹਾਂ ਵਿੱਚੋਂ ਮਹਿੰਗਾਈ ਮੁੱਖ ਹੈ, ਤੁਹਾਡੇ ਅਸਲ ਰਿਟਰਨ ਨੂੰ ਘਟਾ ਸਕਦੇ ਹਨ। ਮਹਿੰਗਾਈ ਸਮੇਂ ਦੇ ਨਾਲ ਉਤਪਾਦਾਂ ਦੀ ਕੀਮਤ ਵਿੱਚ ਪ੍ਰਤੀਸ਼ਤ ਵਾਧਾ ਹੈ।

ਹੋਰ ਪੜ੍ਹੋ: ਸ਼੍ਰੀਨਗਰ ਦੇ ਲਾਲ ਚੌਕ ’ਤੇ 30 ਸਾਲਾਂ ’ਚ ਪਹਿਲੀ ਵਾਰ ਔਰਤਾਂ ਦੀ ਵੀ ਲਈ ਤਲਾਸ਼ੀ

ਤੁਹਾਡੇ ਭਵਿੱਖ ਦੇ ਖਰਚਿਆਂ ਦਾ ਅੰਦਾਜ਼ਾ ਲਗਾਉਂਦੇ ਹੋਏ ਮਹਿੰਗਾਈ ਨੂੰ ਧਿਆਨ ਵਿੱਚ ਰੱਖਣਾ ਤੁਹਾਨੂੰ ਇੱਕ ਕਾਰਪਸ ਬਣਾਉਣ ਵਿੱਚ ਸਹਾਇਤਾ ਕਰੇਗਾ ਜੋ ਖਰਚਿਆਂ ਵਿੱਚ ਵਾਧੇ ਦੇ ਬਾਵਜੂਦ ਤੁਹਾਡੀ ਰਿਟਾਇਰਮੈਂਟ ਦੇ ਸਾਲਾਂ ਦੌਰਾਨ ਤੁਹਾਡੀ ਮੌਜੂਦਾ ਜੀਵਨ ਸ਼ੈਲੀ ਨੂੰ ਬਣਾਈ ਰੱਖਣ ਵਿੱਚ ਤੁਹਾਡਾ ਮਦਦਗਾਰ ਹੁੰਦਾ ਹੈ. ਇਸ ਲਈ ਜੇਕਰ ਮਹਿੰਗਾਈ ਦਰ; ਖਰਚਿਆਂ ਅਤੇ ਟੈਕਸਾਂ ਨੂੰ ਅਨੁਕੂਲ ਕਰਨ ਤੋਂ ਬਾਅਦ ਨਿਵੇਸ਼ਾਂ 'ਤੇ ਵਾਪਸੀ ਨਾਲੋਂ ਜ਼ਿਆਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਵਧੇਰੇ ਬਚਤ ਕਰਨ ਦੀ ਜ਼ਰੂਰਤ ਹੈ।

(3) ਢੁਕਵੇਂ ਸਿਹਤ ਬੀਮਾ ਕਵਰ ਨਾ ਹੋਣਾ 

ਤੁਹਾਡੇ ਬਜ਼ੁਰਗ ਹੋਣ ਦੇ ਨਾਲ ਸਿਹਤ ਦੇ ਸੰਭਾਵੀ ਖਤਰੇ ਵਧਦੇ ਹਨ ਅਤੇ ਇਸ ਤਰ੍ਹਾਂ ਖਰਚੇ ਵੀ ਵਧਦੇ ਹਨ। ਜੇ ਤੁਹਾਡੇ ਕੋਲ ਨਿੱਜੀ ਸਿਹਤ ਯੋਜਨਾ ਨਹੀਂ ਹੈ ਜਾਂ ਜੇਕਰ ਇਹ ਤੁਹਾਡੇ ਭਵਿੱਖ ਦੇ ਡਾਕਟਰੀ ਖਰਚਿਆਂ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੈ ਤਾਂ ਛੋਟੀ ਜਿਹੀ ਬਿਮਾਰੀ ਵੀ ਤੁਹਾਡੀ ਰਿਟਾਇਰਮੈਂਟ ਦੀ ਬਚਤ ਨੂੰ ਬੁਰੀ ਤਰਾਂ ਪ੍ਰਭਾਵਿਤ ਕਰ ਸਕਦੀ ਹੈ। ਸਿਹਤ ਸੰਭਾਲ ਵਿੱਚ ਮਹਿੰਗਾਈ ਬਹੁਤ ਜ਼ਿਆਦਾ ਹੈ ਅਤੇ ਤੁਹਾਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਤੁਹਾਡਾ ਸਿਹਤ ਕਵਰ ਮੌਜੂਦਾ ਸਿਹਤ ਮੁਦਰਾਸਫਿਤੀ ਦਰ ਦੇ ਅਨੁਕੂਲ ਹੈ ਤਾਂ ਜੋ ਭਵਿੱਖ ਵਿੱਚ ਤੁਹਾਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ, ਇਕ ਕਾਰਪਸ ਜਾਂ ਐਮਰਜੈਂਸੀ ਫੰਡ ਬਣਾਉਣ 'ਤੇ ਧਿਆਨ ਦੀਓ ਜੋ ਤੁਹਾਡੀ ਰਿਟਾਇਰਮੈਂਟ ਯੋਜਨਾ ਨੂੰ ਪ੍ਰਭਾਵਿਤ ਕੀਤੇ ਬਗ਼ੈਰ ਤੁਹਾਡੇ ਡਾਕਟਰੀ ਖਰਚਿਆਂ ਨੂੰ ਪੂਰਾ ਕਰਨ ਲਈ ਲੋੜੀਂਦੇ ਫੰਡਾਂ ਦੀ ਉਪਲਬਧਤਾ ਨੂੰ ਯਕੀਨੀ ਬਣਾ ਸਕਦਾ ਹੈ।