ਜ਼ਿਆਦਾ ਸੁਣਨ ਦੇ ਚੱਕਰ ’ਚ ਕਟਵਾਏ ਕੰਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਜ਼ਿਆਦਾ ਸੁਣਨ ਲਈ ਹੋਰ ਨਵੀਂ ਬਾਡੀ ਮੋਡੀਫਿਕੇਸ਼ਨ ਟ੍ਰੇਂਡ ਦੇ ਚੱਕਰ ਵਿਚ ਇਸ ਵਿਅਕਤੀ ਨੇ ਆਪਣੇ ਦੋਵੇਂ ਕੰਨਾਂ ਦੇ ਬਾਹਰੀ ਸਰਕਲ ਨੂੰ ਕਟਵਾ ਦਿੱਤਾ

He got his earlobes removed to hear more

ਨਵੀਂ ਦਿੱਲੀ- ਇਕ ਆਸਟ੍ਰੇਲੀਆ ਦੇ ਵਿਅਕਤੀ ਨੇ ਆਪਣੀ ਸੁਣਨ ਦੀ ਸਮਰੱਥਾ ਵਧਾਉਣ ਦੇ ਚੱਕਰ ਵਿਚ ਆਪਣੇ ਹੀ ਕੰਨ ਕਟਵਾ ਦਿੱਤੇ। ਜ਼ਿਆਦਾ ਸੁਣਨ ਲਈ ਹੋਰ ਨਵੀਂ ਬਾਡੀ ਮੋਡੀਫਿਕੇਸ਼ਨ ਟ੍ਰੇਂਡ ਦੇ ਚੱਕਰ ਵਿਚ ਇਸ ਵਿਅਕਤੀ ਨੇ ਆਪਣੇ ਦੋਵੇਂ ਕੰਨਾਂ ਦੇ ਬਾਹਰੀ ਸਰਕਲ ਨੂੰ ਕਟਵਾ ਦਿੱਤਾ। ਇਸ ਵਿਅਕਤੀ ਨੇ ਕੰਨਾਂ ਦਾ ਆਪਰੇਸ਼ਨ ਸਵੀਡਨ ਵਿਚ ਜਾ ਕੇ ਕਰਵਾਇਆ। ਚਾਲਰਸ ਬੇਂਟਲੇ ਨਾਮ ਦੇ ਵਿਅਕਤੀ ਨੂੰ ਆਪਣੀ ਸੁਣਨ ਦੀ ਸਮਰੱਥਾ ਵਧਾਉਣ ਲਈ ਕੰਨ ਕਟਵਾਉਣ ਦੀ ਇੱਛਾ ਸੀ।

 ਇਸ ਲਈ ਉਸਨੇ ਸਵੀਡਨ ਦੇ ਮਸ਼ਹੂਰ ਬਾਡੀ ਮੋਡੀਫਿਕੇਸ਼ਨ ਆਰਟਿਸਟ ਚਾਅ ਮਾਈਬਰਟ ਨਾਲ ਸੰਪਰਕ ਕੀਤਾ ਅਤੇ ਕੰਨ ਕਟਵਾਉਣ ਦੀ ਇੱਛਾ ਪ੍ਰਗਟਾਈ। ਕੰਨ ਦੇ ਬਾਹਰੀ ਹਿੱਸੇ ਦੇ ਸਰਕਲ ਨੂੰ ਕੌਂਕ ਕਹਿੰਦੇ ਹਨ ਅਤੇ ਮਾਈਬਰਟ ਨੇ ਦੱਸਿਆ ਕਿ ਇਸ ਆਪਰੇਸ਼ਨ ਨੂੰ ਕੌਂਕ ਰਿਮੂਵਲ ਕਹਿੰਦੇ ਹਨ। ਕੌਂਕ ਰਿਮੂਵਲ ਕਾਫੀ ਖ਼ਤਰਨਾਕ ਪ੍ਰਕਿਰਿਆ ਹੈ ਅਤੇ ਇਸ ਆਪਰੇਸ਼ਨ ਨੂੰ ਦੁਨੀਆਂ ਦੇ ਕੁਝ ਹੀ ਬਾਡੀ ਮੋਡੀਫਿਕੇਸ਼ਨ ਆਰਟਿਸਟ ਕਰ ਸਕਦੇ ਹਨ।

ਇੰਸਟਾਗ੍ਰਾਮ ਉਤੇ ਇਸਦੀ ਜਾਣਕਰੀ ਦਿੰਦੇ ਹੋਏ ਚਾਰਲਸ ਬੇਂਟਲੇ ਦੇ ਕੰਨਾਂ ਉਤੇ ਕੌਂਕ ਰਿਮੂਵਲ ਆਪਰੇਸ਼ਨ ਕੀਤਾ ਗਿਆ, ਜੋ ਆਸਟ੍ਰੇਲੀਆ ਤੋਂ ਆਪਰੇਸ਼ਨ ਕਰਵਾਉਣ ਲਈ ਆਇਆ। ਮਾਈਬਰਟ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਉਤੇ ਲਿਖਿਆ, ਮੈਂ ਚਾਰਲਸ ਦਾ ਸ਼ੁੱਕਰਗੁਜਾਰ ਹਾਂ। ਮਾਈਬਰਟ ਨੇ ਦੱਸਿਆ ਕਿ ਇਸ ਆਪਰੇਸ਼ਨ ਬਾਅਦ ਪਿੱਛਲੇ ਪਾਸੇ ਤੋਂ ਸੁਣਨ ਦੀ ਸ਼ਕਤੀ ਵਧ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ ਦਾ ਕੰਨ ਉਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ।

ਪਹਿਲੇ ਦੋ ਹਫ਼ਤਿਆਂ ਤੱਕ ਤੁਹਾਨੂੰ ਆਵਾਜ਼ ਦੀ ਦਿਸ਼ਾ ਸਮਝਣ ਵਿਚ ਤਕਲੀਫ ਹੋਵੇਗੀ ਕਿਉਂਕਿ ਤੁਹਾਡਾ ਦਿਮਾਗ ਨਵੇਂ ਮੋਡੀਫਿਕੇਸ਼ਨ ਅਨੁਸਾਰ ਕੰਮ ਨਹੀਂ ਕਰੇਗਾ, ਪ੍ਰੰਤੂ ਦੋ ਹਫ਼ਤਿਆਂ ਉਤੇ ਤੁਹਾਡੇ ਦਿਮਾਗ ਅਤੇ ਸੁਣਨ ਦੀ ਸਮਰਥਾ ਵਿਚ ਤਾਲਮੇਲ ਬੈਠ ਜਾਵੇਗਾ ਅਤੇ ਤੁਸੀਂ ਆਸਾਨੀ ਨਾਲ ਆਵਾਜ਼ ਦੀ ਦਿਸ਼ਾ ਨੂੰ ਪਹਿਚਾਣ ਸਕੋਗੇ। ਉਨ੍ਹਾਂ ਦੱਸਿਆ ਕਿ ਪਿਛੇ ਤੋਂ ਆਉਣ ਵਾਲੀ ਕਿਸੇ ਆਵਾਜ਼ ਨੂੰ ਤੁਸੀਂ ਸਪੱਸ਼ਟ ਤੌਰ ’ਤੇ ਸੁਣ ਸਕੋਗੇ।

ਮਾਈਬਰਟ ਦੇ ਇਸ ਪੋਸਟ ਉਤੇ ਟਵੀਟਰ ਉਤੇ ਲੋਕਾਂ ਨੇ ਕਾਫੀ ਗੁੱਸਾ ਜਾਹਰ ਕੀਤਾ। ਇਕ ਯੂਜਰਜ਼ ਨੇ ਲਿਖਿਆ, ਹਾਂ ਮੈਂ ਦੇਖਿਆ ਕਿਵੇਂ ਤੂੰ ਸਭ ਦਾ ਧਿਆਨ ਆਪਣੇ ਵੱਲ ਖਿਚਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ, ਮੈਂ ਤੁਹਾਡੀ ਬੇਰੁਜ਼ਗਾਰੀ ਦੂਰ ਕਰਨ ਲਈ ਕੀ ਕਰ ਸਕਦਾ ਹਾਂ। ਕੁਝ ਨੇ ਇਸ ਆਪਰੇਸ਼ਨ ਨੂੰ ਬੇਤੁਕਾ ਦੱਸਿਆ ਤਾਂ ਕੁਝ ਨੇ ਕਿਹਾ ਕਿ ਐਨੇ ਸੁੰਦਰ ਸ਼ਰੀਰ ਨੂੰ ਇਸ ਤਰ੍ਹਾਂ ਖਰਾਬ ਕਰਨ ਦੀ ਕੀ ਜ਼ਰੂਰਤ ਹੈ।