ਭਾਰਤ ਅਤੇ ਆਸਟ੍ਰੇਲੀਆ ਵਿਚ ਪੰਜ ਮੈਚਾਂ ਦੀ ਸੀਰੀਜ਼ ਦਾ ਆਖਰੀ ਵਨ ਡੇ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਅਤੇ ਆਸਟ੍ਰੇਲੀਆ ਵਿਚ ਪੰਜ ਮੈਚਾਂ ਦੀ ਸੀਰੀਜ਼ ਦਾ ਆਖਰੀ......

India and Australia are the only one day match of the five-match series

ਨਵੀਂ ਦਿੱਲੀ:ਭਾਰਤ ਅਤੇ ਆਸਟ੍ਰੇਲੀਆ ਵਿਚ ਪੰਜ ਮੈਚਾਂ ਦੀ ਸੀਰੀਜ਼ ਦਾ ਅਖਿਰੀ ਵਨ ਡੇ ਅੱਜ ਦਿੱਲੀ ਦੇ ਫਿਰੋਜ਼ਸ਼ਾਹ ਵਿਚ ਖੇਡਿਆ ਜਾਵੇਗਾ। ਦੋਨਾਂ ਟੀਮਾਂ ਦੇ ਸੀਰੀਜ਼ ਵਿਚ 2-2 ਨਾਲ ਬਰਾਬਰੀ ਤੇ ਹਨ। ਇਸ ਪ੍ਰਕਾਰ ਜਿਹੜੀ ਟੀਮ ਜਿੱਤੇਗੀ, ਸੀਰੀਜ਼ ਉਸ ਦੀ ਹੋਵੇਗੀ।

ਟੀਮ ਇੰਡੀਆ ਜੇਕਰ ਇਸ ਮੈਚ ਵਿਚ ਆਸਟ੍ਰੇਲੀਆ ਨੂੰ ਹਰਾਉਂਦੀ ਹੈ ਤਾਂ ਘਰੇਲੂ ਮੈਦਾਨ ਤੇ ਲਗਾਤਾਰ 7ਵੀਂ ਵਾਰ ਵਨ ਡੇ ਸੀਰੀਜ਼ ਜਿੱਤੇਗੀ। ਉੱਥੇ ਹੀ, ਜੇਕਰ ਆਸਟ੍ਰੇਲੀਆ ਟੀਮ ਇੰਡੀਆ ਨੂੰ ਹਰਾਉਂਦੀ ਹੈ ਤਾਂ ਉਹ 10 ਸਾਲ ਭਾਰਤ ਵਿਚ ਦੁਬਾਰਾ ਸੀਰੀਜ਼ ਜਿੱਤੇਗੀ। ਹਾਂਲਾਕਿ, ਪਿਛਲੇ ਰਿਕਾਰਡ ਵੇਖੀਏ ਤਾਂ ਆਸਟ੍ਰੇਲੀਆ ਲਈ ਇਹ ਸੀਰੀਜ਼ ਜਿੱਤਣਾ ਅਸਾਨ ਨਹੀਂ ਹੋਵੇਗਾ।

ਆਸਟ੍ਰੇਲੀਆ ਟੀਮ ਨੇ ਹੁਣ ਤਕ 181 ਵਾਰ ਵਨ ਡੇ ਸੀਰੀਜ਼ ਖੇਡੇ ਹਨ, ਪਰ ਕਦੇ ਵੀ ਉਹ 0-2 ਤੋਂ ਪਿਛੜਨ ਤੋਂ ਬਾਅਦ ਸੀਰੀਜ਼ ਨਹੀਂ ਜਿੱਤ ਸਕੀ। ਆਸਟ੍ਰੇਲੀਆ ਨੇ ਆਖਰੀ ਵਾਰ 2009 ਵਿਚ ਭਾਰਤ ਵਿਚ ਵਨ ਡੇ ਸੀਰੀਜ਼ ਜਿੱਤੀ ਸੀ। ਉਦੋਂ ਉਸ ਨੇ 6 ਵਨ ਡੇ ਦੀ ਸੀਰੀਜ਼ ਵਿਚ ਭਾਰਤ ਨੂੰ 4-2 ਨਾਲ ਹਰਾਇਆ ਸੀ।

ਕੋਹਲੀ ਨੇ ਫਿਰੋਜ ਸ਼ਾਹ ਕੋਟਲਾ ਤੇ ਹੁਣ ਤਕ 6 ਵਨ ਡੇ ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਵਿਚ ਉਹਨਾਂ ਨੇ 202 ਰਨ ਬਣਾਏ ਹਨ। ਇਸ ਮੈਦਾਨ ਤੇ ਸਭ ਤੋਂ ਜ਼ਿਆਦਾ ਰਨ ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਮ ਹੈ।

ਉਸ ਨੇ ਵਨ ਡੇ ਵਿਚ 300 ਰਨ ਬਣਾਏ ਹਨ। ਕੋਹਲੀ ਜਿਸ ਸਥਿਤੀ ਵਿਚ ਹੈ, ਉਸ ਨੂੰ ਵੇਖਦੇ ਹੋਏ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਮੈਚ ਵਿਚ ਉਹ ਕੋਟਲਾ ਤੇ ਸਭ ਤੋਂ ਜ਼ਿਆਦਾ ਰਨ ਬਣਾਉਣ ਦਾ ਰਿਕਾਰਡ ਅਪਣੇ ਨਾਮ ਕਰ ਲਵੇਗਾ।