ਆਸਟ੍ਰੇਲੀਆ ਨੇ ਚੌਥੇ ਮੈਚ 'ਚ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੋਹਾਲੀ : ਆਸਟ੍ਰੇਲੀਆ ਨੇ 5 ਇੱਕ ਰੋਜਾ ਮੈਚਾਂ ਦੀ ਲੜੀ ਦੇ ਚੌਥੇ ਮੈਚ 'ਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆਈ ਟੀਮ ਨੇ 359 ਦੌੜਾਂ ਦੇ ਟੀਚੇ ਨੂੰ...

Peter Handscomb

ਮੋਹਾਲੀ : ਆਸਟ੍ਰੇਲੀਆ ਨੇ 5 ਇੱਕ ਰੋਜਾ ਮੈਚਾਂ ਦੀ ਲੜੀ ਦੇ ਚੌਥੇ ਮੈਚ 'ਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆਈ ਟੀਮ ਨੇ 359 ਦੌੜਾਂ ਦੇ ਟੀਚੇ ਨੂੰ 47.5 ਓਵਰਾਂ 'ਚ 6 ਵਿਕਟਾਂ ਗੁਆ ਕੇ ਪ੍ਰਾਪਤ ਕਰ ਲਿਆ। ਆਸਟ੍ਰੇਲੀਆ ਨੇ ਆਪਣੇ ਇੱਕ ਰੋਜ਼ਾ ਮੈਚਾਂ ਦੇ ਇਤਿਹਾਸ 'ਚ ਪਹਿਲੀ ਵਾਰ ਇੰਨੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਦੇ ਨਾਲ ਆਸਟ੍ਰੇਲੀਆ ਟੀਮ ਨੇ ਲੜੀ 'ਚ 2-2 ਦੀ ਬਰਾਬਰੀ ਕਰ ਲਈ ਹੈ।

ਇਸ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਨੇ ਇੰਗਲੈਂਡ ਵਿਰੁੱਧ ਸਾਲ 2011 'ਚ 334 ਦੌੜਾਂ ਦਾ ਟੀਚਾ ਪ੍ਰਾਪਤ ਕੀਤਾ ਸੀ। ਭਾਰਤ 'ਚ ਦੌੜਾਂ ਦਾ ਪਿੱਛਾ ਕਰਨ ਦੇ ਮਾਮਲੇ 'ਚ ਇਹ ਦੂਜੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸਾਲ 2013 'ਚ ਆਸਟ੍ਰੇਲੀਆ ਵਿਰੁੱਧ 360 ਦੌੜਾਂ ਦੇ ਟੀਚੇ ਨੂੰ ਪ੍ਰਾਪਤ ਕੀਤਾ ਸੀ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਿਖਰ ਧਵਨ (143) ਅਤੇ ਰੋਹਿਤ ਸ਼ਰਮਾ (95) ਦੀ ਬਦੌਲਤ 9 ਵਿਕਟਾਂ ਗੁਆਕ ਕੇ 358 ਦੌੜਾਂ ਬਣਾਈਆਂ। ਆਸਟ੍ਰੇਲੀਆ ਵੱਲੋਂ ਪੀਟਰ ਹੈਂਡਸਕੋਮਬ ਨੇ 117, ਉਸਮਾਨ ਖਵਾਜਾ ਨੇ 91 ਅਤੇ ਐਸ਼ਟਨ ਟਰਨਰ ਨੇ ਅਜੇਤੂ 84 ਦੌੜਾਂ ਬਣਾਈਆਂ।
ਲੜੀ ਦਾ ਅੰਤਮ ਮੈਚ 13 ਮਾਰਚ ਨੂੰ ਦਿੱਲੀ ਵਿਖੇ ਖੇਡਿਆ ਜਾਵੇਗਾ।