ਨਵੀਂ ਦਿੱਲੀ: ਅਪਣੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਸੁਆਰਥ ਦੀ ਨਿਸ਼ਾਨੀ ਨਹੀਂ ਹੈ। ਅਪਣੀਆਂ ਹੱਦਾਂ ਤਹਿ ਕਰਨਾ ਬਹੁਤ ਮੁਸ਼ਕਲ ਹੈ। ਅਕਸਰ ਅਸੀਂ ਅਪਣਿਆਂ ਨੂੰ ਖੁਸ਼ ਕਰਨ ਲਈ ਅਪਣੀਆਂ ਹੱਦਾਂ ਤੇ ਜ਼ਰੂਰਤਾਂ ਨੂੰ ਭੁੱਲ ਜਾਂਦੇ ਹਾਂ। ਲੋਕ ਅਪਣੇ ਪਰਵਾਰ, ਮਿੱਤਰਾਂ, ਦੋਸਤਾਂ ਨੂੰ ਨਾਰਾਜ਼ ਹੋਣ ਦੇ ਡਰ ਤੋਂ ਕਿਸੇ ਵੀ ਚੀਜ਼ ਜਾਂ ਕੰਮ ਤੋਂ ਨਾਹ ਨਹੀਂ ਕਰਦੇ। ਉਹਨਾਂ ਦੀਆਂ ਹਰ ਪ੍ਰਕਾਰ ਦੀਆਂ ਗੱਲਾਂ ਮੰਨ ਲੈਂਦੇ ਹਨ।
ਇਹ ਕਿਸੇ ਦੇ ਪਰਵਾਰ, ਸਮਾਜ, ਮਾਨਤਾਵਾਂ ਅਤੇ ਸਭ ਤੋਂ ਅਹਿਮ ਗੱਲ ਕਿ ਖੁਦ ਨਾਲ ਖੁਦ ਦਾ ਰਿਸ਼ਤਾ ਜੁੜਿਆ ਜਟਿਲ ਮਸਲਾ ਹੈ। ਹੱਦ ਤੈਅ ਕਰਨਾ, ਆਤਮ ਸਮਰਪਣ ਅਤੇ ਮਿਹਨਤੀ ਅਭਿਆਸ ਦੀ ਵਿਆਪਕ ਯਾਤਰਾ ਦਾ ਫ਼ੈਸਲੇ ਵਾਲਾ ਕਦਮ ਹੈ। ਲੋਕ ਖ਼ੁਦ ਨੂੰ ਸੁਰੱਖਿਅਤ ਰੱਖਣ ਲਈ ਸੀਮਾਵਾਂ ਤਹਿ ਕਰਦੇ ਹਨ। ਅਪਣੀਆਂ ਜ਼ਰੂਰਤਾਂ, ਇਛਾਵਾਂ, ਮੁੱਲਾਂ ਅਤੇ ਨਜ਼ਰੀਏ ਦੀ ਡੂੰਘੀ ਸਮਝ ਵਿਕਸਿਤ ਕਰਨਾ ਸਾਨੂੰ ਸਾਡੀ ਪਹਿਚਾਣ ਦਾ ਬੋਧ ਕਰਵਾਉਂਦਾ ਹੈ।
ਇਹ ਪਹਿਚਾਣ ਸੱਚ ਬੋਲਣ ਦੀ ਸਾਡੀ ਪ੍ਰਤੀਬੱਧਤਾ ਤੋਂ ਡਰਨ ਨਹੀਂ ਦਿੰਦੀ। ਜਦੋਂ ਸਾਨੂੰ ਅਪਣੇ ਆਪ ਦਾ ਪਤਾ ਲੱਗ ਜਾਵੇਗਾ ਕਿ ਅਸੀਂ ਕੀ ਹਾਂ, ਕੀ ਚਾਹੁੰਦੇ ਹਾਂ ਤਾਂ ਦੂਜਿਆਂ ਨੂੰ ਦਸਣ ਵਿਚ ਆਸਾਨੀ ਹੋ ਜਾਵੇਗੀ। ਉਸ ਸਮੇਂ ਲੋਕਾਂ ਦਾ ਇੰਤਜ਼ਾਰ ਕਰਨਾ ਪਵੇਗਾ ਕਿ ਸਾਡੇ ਲਈ ਬੋਲਣ। ਅਪਣੀ ਕੀਮਤ 'ਤੇ ਦੂਜਿਆਂ ਦੀਆਂ ਜ਼ਰੂਰਤਾਂ ਨੂੰ ਪ੍ਰਾਥਮਿਕਤਾ ਦੇਣੀ ਹੋਵੇਗੀ ਅਤੇ ਅਪਣੇ ਲਈ ਦੂਜਿਆਂ ਦੇ ਸਮਰਥਨ ਦਾ ਇੰਤਜ਼ਾਰ ਕਰਨਾ ਹੋਵੇਗਾ। ਇਹ ਸਥਿਤੀਆਂ ਕਾਫ਼ੀ ਨਿਰਾਸ਼ਾਜਨਕ ਹੁੰਦੀ ਹੈ।
ਇਸ ਲਈ ਅਪਣੇ ਆਪ ਦਾ ਬੋਧ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ। ਅਪਣੇ ਉਦੇਸ਼ ਲਈ ਕਿਸੇ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ। ਫਿਰ ਚਾਹੇ ਉਹ ਸਾਡਾ ਮਿੱਤਰ ਹੋਵੇ, ਸਾਡਾ ਰਿਸ਼ਤੇਦਾਰ ਹੋਵੇ ਕੋਈ ਵੀ ਹੋਵੇ। ਅਪਣੀਆਂ ਬੁਨਿਆਦੀ ਜ਼ਰੂਰਤਾਂ ਨੂੰ ਪਹਿਚਾਣ ਕੇ ਅਸਲ ਵਿਚ ਇਹ ਜਾਣੋ ਕਿ ਅਪਣੇ ਲਈ ਅਸੀਂ ਕੀ ਕਰਨਾ ਹੈ। ਇਸ ਨਾਲ ਤੁਸੀਂ ਦੂਜਿਆਂ 'ਤੇ ਨਿਰਭਰ ਹੋਣ ਤੋਂ ਮੁਕਤ ਹੋਵੋਗੇ। ਅਪਣੀ ਸੱਚਾਈ ਅਤੇ ਵਿਵਹਾਰ ਵਿਚ ਉਤਰਨਾ ਇਕ ਦਿਨ ਦੀ ਗੱਲ ਨਹੀਂ ਹੈ।
ਇਹ ਜੀਵਨਭਰ ਚਲਣ ਵਾਲੀਆਂ ਯਾਤਰਾ ਹੈ। ਇਸ ਨਾਲ ਸੱਚਾਈ ਦਾ ਰੂਪ ਵੀ ਬਦਲ ਜਾਂਦਾ ਹੈ। ਇੱਥੇ ਸੱਚ ਦਾ ਮਤਲਬ ਰਿਸ਼ਤੇ, ਜ਼ਰੂਰਤਾਂ, ਪਹਿਚਾਣ ਆਦਿ ਨਾਲ ਹੈ। ਇਸ ਯਾਤਰਾ ਵਿਚ ਸਬਰ ਚਾਹੀਦਾ ਹੈ ਅਤੇ ਹੌਂਸਲਾ ਵੀ। ਇਸ ਵਿਚ ਅਪਣੇ ਪ੍ਰਤੀ ਅਪਣਾ ਪਿਆਰ ਅਤੇ ਦੂਜਿਆਂ ਦਾ ਪਿਆਰ ਵੀ ਚਾਹੀਦਾ ਹੈ। ਦਬਾਅ ਵਿਚ ਕਿਸੇ ਰਿਸ਼ਤੇ ਨੂੰ ਸਵੀਕਾਰ ਕਰਨਾ ਬੋਝ ਬਣ ਸਕਦਾ ਹੈ। ਅਸਲ ਵਿਚ ਅਜਿਹੇ ਰਿਸ਼ਤੇ ਵਿਚ ਕਦੇ ਖੁਸ਼ੀ ਨਹੀਂ ਮਿਲਦੀ।
ਇਸ ਲਈ ਇੱਥੇ ਅਪਣੀਆਂ ਹੱਦਾਂ ਤਹਿ ਕਰਨ ਦਾ ਮਸਲਾ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਅਪਣੀਆਂ ਹੱਦਾਂ ਤਹਿ ਕੀਤੀਆਂ ਹੋਣਗੀਆਂ ਤਾਂ ਹੀ ਰਿਸ਼ਤੇ ਵਿਚ ਇਮਾਨਦਾਰੀ ਆਵੇਗੀ। ਸਮਾਜ ਵਿਚ ਇਕ ਵਿਅਕਤੀ ਦੀ ਪਹਿਚਾਣ ਉਸ ਦੇ ਪ੍ਰਤੀ ਦੂਜੇ ਲੋਕਾਂ ਦੇ ਨਜ਼ਰੀਏ ਤੋਂ ਬਣਦੀ ਹੈ। ਜਦਕਿ ਉਸ ਦੀ ਅਸਲ ਪਹਿਚਾਣ ਉਹ ਹੁੰਦੀ ਹੈ ਜੋ ਉਹ ਖੁਦ ਅਪਣੇ ਬਾਰੇ ਮਹਿਸੂਸ ਕਰਦਾ ਹੈ। ਬੁਨਿਆਦੀ ਜ਼ਰੂਰਤਾਂ ਨੂੰ ਜਾਣਨ ਤੋਂ ਬਾਅਦ ਹੀ ਅਪਣੀ ਅਸਲ ਪਹਿਚਾਣ ਕੀਤੀ ਜਾ ਸਕਦੀ ਹੈ।