ਫ਼ੌਜ ਰਾਜਨੀਤਿਕ ਜ਼ਰੂਰਤਾਂ ਦੇ ਲਈ ਨਹੀਂ : ਲੇੈ. ਜਨਰਲ ਹੁੱਡਾ
ਚੰਡੀਗੜ੍ਹ ਵਿਚ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਪਹਿਲੇ ਸੈਸ਼ਨ ਵਿਚ ਸਰਜੀਕਲ ਸਟਰਾਈਕ ਬਾਰੇ...
ਚੰਡੀਗੜ੍ਹ (ਸਸਸ) : ਚੰਡੀਗੜ੍ਹ ਵਿਚ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਪਹਿਲੇ ਸੈਸ਼ਨ ਵਿਚ ਸਰਜੀਕਲ ਸਟਰਾਈਕ ਬਾਰੇ ਉੱਤਰੀ ਕਮਾਂਡ ਦੇ ਸਾਬਕਾ ਕਮਾਂਡਰ ਲੇ. ਜਨਰਲ ਡੀਐਸ ਹੁੱਡਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘ਉਰੀ ਹਮਲੇ ਤੋਂ ਬਾਅਦ ਜਦੋਂ ਮੈਂ ਅਤੇ ਆਰਮੀ ਚੀਫ਼ ਉਸ ਕੈਂਪ ਦਾ ਦੌਰਾ ਕਰਨ ਗਏ ਤਾਂ ਉਥੇ ਸਭ ਕੁੱਝ ਸੜ ਚੁੱਕਿਆ ਸੀ। 19 ਫ਼ੌਜੀ ਮਾਰੇ ਜਾ ਚੁੱਕੇ ਸਨ। ਅਸੀ ਤਿੰਨ ਇੰਚ ਮੋਟੀ ਰਾਖ ਦੀ ਸਤ੍ਹਾ ਉਤੇ ਚੱਲ ਰਹੇ ਸੀ। ਇਹੀ ਉਹ ਸਮਾਂ ਸੀ, ਜਦੋਂ ਸਾਡੇ ਮਨ ਵਿਚ ਪਾਕਿਸਤਾਨ ਨੂੰ ਇਸ ਦਾ ਜਵਾਬ ਦੇਣ ਦੀ ਗੱਲ ਆਈ।’
2016 ਵਿਚ ਉਰੀ ਹਮਲੇ ਤੋਂ ਬਾਅਦ ਭਾਰਤੀ ਸੈਨਾਵਾਂ ਨੇ ਪਾਕਿਸਤਾਨ ਦੀ ਸੀਮਾ ਵਿਚ ਵੜ ਕੇ ਇਸ ਰੇਡ ਨੂੰ ਅੰਜਾਮ ਦਿਤਾ ਸੀ, ਜਿਸ ਵਿਚ 70 ਤੋਂ 80 ਅਤਿਵਾਦੀ ਮਾਰੇ ਗਏ ਸਨ। ਉਸ ਤੋਂ ਕੁੱਝ ਸਮੇਂ ਬਾਅਦ ਹੀ ਯੂਪੀ ਵਿਚ ਚੋਣਾਂ ਸਨ ਅਤੇ ਉਸ ਦੌਰਾਨ ਇਸ ਸਟਰਾਈਕ ਨੂੰ ਇਕ ਟਰੰਪ ਕਾਰਡ ਦੇ ਵੱਲ ਇਸਤੇਮਾਲ ਕੀਤਾ ਗਿਆ ਸੀ। ਸੈਸ਼ਨ ਵਿਚ ਗੱਲਬਾਤ ਦੇ ਦੌਰਾਨ ਇਹ ਮੁੱਦਾ ਵੀ ਉਠਿਆ ਕਿ ਰਾਜਨੀਤਿਕ ਪਾਰਟੀ ਆਰਮੀ ਆਪਰੇਸ਼ਨ ਨੂੰ ਜੇਕਰ ਇਸ ਤਰ੍ਹਾਂ ਅਪਣੇ ਹੱਕ ਵਿਚ ਇਸਤੇਮਾਲ ਕਰਦੀ ਰਹੀ ਤਾਂ ਅਜਿਹਾ ਨਾ ਹੋਵੇ ਕਿ ਇਹ ਇਕ ਰੂਟੀਨ ਬਣ ਜਾਵੇ?
ਇਸ ਉਤੇ ਜਨਰਲ ਹੁੱਡਾ ਦਾ ਜਵਾਬ ਦਿੰਦੇ ਹੋਏ ਕਿਹਾ, ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਆਰਮੀ ਦੀ ਲੀਡਰਸ਼ਿਪ ਨੂੰ ਰੈਜਿਸਟ ਕਰਨਾ ਪਵੇਗਾ। ਆਰਮੀ ਆਪਰੇਸ਼ਨ ਰਾਜਨੀਤਿਕ ਜ਼ਰੂਰਤਾਂ ਲਈ ਨਹੀਂ ਕੀਤੇ ਜਾ ਸਕਦੇ। ਇਸ ਸੈਸ਼ਨ ਦੌਰਾਨ ਮੀਡੀਆ ਵਲੋਂ ਇਹ ਵੀ ਸਵਾਲ ਕੀਤਾ ਗਿਆ ਕਿ ਆਮ ਤੌਰ ‘ਤੇ ਆਰਮੀ ਅਜਿਹੀਆਂ ਰੇਡਸ ਕਰਦੀ ਰਹਿੰਦੀ ਹੈ। ਤਾਂ ਫਿਰ ਕੀ ਵਜ੍ਹਾ ਸੀ ਕਿ ਸਟਰਾਇਕ ਲਈ ਪੀਏਮ ਦੀ ਸਹਿਮਤੀ ਲੈਣੀ ਪਈ?
ਇਸ ਸਵਾਲ ਦੇ ਜਵਾਬ ਵਿਚ ਜਨਰਲ ਹੁਡਡਾ ਨੇ ਕਿਹਾ, ‘ਇਸ ਸਟਰਾਈਕ ਦਾ ਪੱਧਰ ਵੱਡਾ ਸੀ। ਅਸੀ ਦੂਜੇ ਦੇਸ਼ ਦੀ ਸਰਹੱਦ ਵਿਚ ਫ਼ੌਜੀ ਭੇਜ ਰਹੇ ਸੀ। ਇਸ ਦੀ ਜਾਣਕਾਰੀ ਤਾਂ ਦੇਣੀ ਜ਼ਰੂਰੀ ਹੀ ਸੀ। ਇਸ ਸੈਸ਼ਨ ਵਿਚ ਲੇ. ਜਨਰਲ ਐਨਐਸ ਬਰਾੜ, ਲੇ. ਜਨਰਲ ਜੇਐਸ ਚੀਮਾ ਅਤੇ ਕਰਨਲ ਅਜੈ ਸ਼ੁਕਲਾ ਨੇ ਹਿੱਸਾ ਲਿਆ।