30 ਤੋਂ 40 ਸਾਲ ਦੀ ਉਮਰ ਵਿਚ ਜ਼ਿਆਦਾ ਸ਼ਰਾਬ ਪੀਂਦੀਆਂ ਹਨ ਔਰਤਾਂ- ਰਿਸਰਚ
ਹਾਲ ਹੀ ਵਿਚ ਆਈ ਰਿਸਰਚ ਮੁਤਾਬਕ ਪਿਛਲੇ ਇਕ ਦਹਾਕੇ ਵਿਚ ਔਰਤਾਂ ਵਿਚ ਸ਼ਰਾਬ ਪੀਣ ਦਾ ਅੰਕੜਾ ਦੁੱਗਣੇ ਤੋਂ ਵੀ ਜ਼ਿਆਦਾ ਵਧ ਗਿਆ ਹੈ।
ਨਵੀਂ ਦਿੱਲੀ: ਹਾਲ ਹੀ ਵਿਚ ਆਈ ਰਿਸਰਚ ਮੁਤਾਬਕ ਪਿਛਲੇ ਇਕ ਦਹਾਕੇ ਵਿਚ ਔਰਤਾਂ ਵਿਚ ਸ਼ਰਾਬ ਪੀਣ ਦਾ ਅੰਕੜਾ ਦੁੱਗਣੇ ਤੋਂ ਵੀ ਜ਼ਿਆਦਾ ਵਧ ਗਿਆ ਹੈ। ਰਿਸਰਚ ਵਿਚ 30 ਤੋਂ 44 ਸਾਲ ਦੀਆਂ ਬੇਔਲਾਦ ਔਰਤਾਂ ਵਿਚੋਂ 42 ਫੀਸਦੀ ਨੇ ਮੰਨਿਆ ਹੈ ਕਿ 2006 ਦੇ ਮੁਕਾਬਲੇ ਉਹ ਪਿਛਲੇ ਕੁਝ ਸਾਲ ਵਿਚ ਜ਼ਿਆਦਾ ਸ਼ਰਾਬ ਪੀਣ ਲੱਗੀਆਂ ਹਨ।
ਇਸ ਖੋਜ ਨੂੰ ਕਰਨ ਵਾਲੀ ਖੋਜਕਰਤਾ ਮੈਕਕੇਟ ਦਾ ਕਹਿਣਾ ਹੈ ਕਿ 2006 ਵਿਚ ਜਿੱਥੇ 21 ਫੀਸਦੀ ਬੇਔਲਾਦ ਔਰਤਾਂ ਹੀ 30 ਤੋਂ 44 ਸਾਲ ਦੀ ਉਮਰ ਵਿਚ ਸ਼ਰਾਬ ਪੀਂਦੀਆਂਹਨ ਉੱਥੇ ਹੀ 2018 ਤੱਕ ਇਹ ਅੰਕੜਾ 42 ਫੀਸਦੀ ਤੱਕ ਪਹੁੰਚ ਗਿਆ ਹੈ। ਕੋਲੰਬੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ‘ਮੰਮੀ ਡ੍ਰੀਕਿੰਗ ਟਰੈਂਡ’ ਦੇ ਆਉਣ ਤੋਂ ਬਾਅਦ ਇਸ ਰਿਸਰਚ ਨੂੰ ਅੰਜ਼ਾਮ ਦਿੱਤਾ।
ਖੋਜ ਵਿਚ ਪਾਇਆ ਗਿਆ ਕਿ 18 ਤੋਂ 29 ਸਾਲ ਦੇ ਨੌਜਵਾਨ ਮਰਦਾਂ ਵਿਚ ਔਰਤਾਂ ਮੁਕਾਬਲੇ ਡ੍ਰੀਕਿੰਗ ਦਾ ਅੰਕੜਾ ਘੱਟ ਸੀ। ਇਸ ਖੋਜ ਵਿਚ ਅਮਰੀਕਾ ਦੇ ਲਗਭਗ 2 ਲੱਖ 40 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਖੋਜ ਵਿਚ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਇਸ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਕਿ ਔਰਤਾਂ ਜਾਂ ਪੁਰਸ਼ਾਂ ਦੇ ਬੱਚੇ ਹਨ ਪਰ 30 ਤੋਂ 44 ਸਾਲ ਦੇ ਹਰ ਵਰਗ ਵਿਚ ਸ਼ਰਾਬ ਪੀਣ ਦਾ ਅੰਕੜਾ ਦੁੱਗਣਾ ਹੋ ਰਿਹਾ ਹੈ ਅਤੇ ਇਸ ਦੇ ਅੱਗੇ ਵਧਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ।
ਖੋਜ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਜ਼ਿਆਦਾ ਸ਼ਰਾਬ ਦੀ ਮਾਤਰਾ ਦੇ ਦੌਰਾਨ ਔਰਤਾਂ ਨੇ ਇਕ ਮਹੀਨੇ ਵਿਚ 5 ਵਾਰ ਸ਼ਰਾਬ ਦਾ ਸੇਵਨ ਕੀਤਾ ਹੈ। ਕੁਝ ਔਰਤਾਂ ਨੇ ਇਕ ਹਫ਼ਤੇ ਵਿਚ 5 ਵਾਰ ਸ਼ਰਾਬ ਦਾ ਸੇਵਨ ਕੀਤਾ। ਉੱਥੇ ਹੀ 45 ਤੋਂ 55 ਸਾਲ ਦੀਆਂ ਬੇਔਲਾਦ ਔਰਤਾਂ ਦੇ ਸ਼ਰਾਬ ਪੀਣ ਵਿਚ ਕਮੀਂ ਆਈ ਹੈ। ਖੋਜ ਵਿਚ ਸ਼ਰਾਬ ਪੀਣ ਦੇ ਨੁਕਸਾਨ ਅਤੇ ਇਸ ਦੇ ਪ੍ਰਭਾਵਾਂ ਬਾਰੇ ਵੀ ਚਰਚਾ ਕੀਤੀ ਗਈ। ਅੰਕੜਿਆਂ ਮੁਤਾਬਕ 2006 ਤੋਂ 2010 ਵਿਚਕਾਰ ਜ਼ਿਆਦਾ ਸ਼ਰਾਬ ਦੀ ਵਰਤੋਂ ਨਾਲ 88,000 ਅਮਰੀਕੀਆਂ ਦੀਆਂ ਮੌਤਾਂ ਹੋਈਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।