ਪਸੰਦੀਦਾ ਸੰਗੀਤ ਖੋਲ੍ਹਦਾ ਹੈ ਵਿਅਕਤੀ ਦੇ ਰਾਜ਼ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਤੁਸੀਂ ਕਿਸ ਤਰ੍ਹਾਂ ਦਾ ਸੰਗੀਤ ਸੁਣਦੇ ਹੋ, ਇਹ ਕਾਫ਼ੀ ਹੱਦ ਤਕ ਤੁਹਾਡੇ ਸ਼ਖ਼ਸੀਅਤ ਨੂੰ ਬਿਆਨ ਕਰਦਾ ਹੈ। ਸਰਲ ਅਤੇ ਦਿਲ ਨੂੰ ਸੁਕੂਨ ਪਹੁੰਚਾਉਣ ਵਾਲਾ ਸੰਗੀਤ ਸੁਣਨ ਵਾਲਿਆਂ...

Music reveals people's secret

ਤੁਸੀਂ ਕਿਸ ਤਰ੍ਹਾਂ ਦਾ ਸੰਗੀਤ ਸੁਣਦੇ ਹੋ, ਇਹ ਕਾਫ਼ੀ ਹੱਦ ਤਕ ਤੁਹਾਡੇ ਸ਼ਖ਼ਸੀਅਤ ਨੂੰ ਬਿਆਨ ਕਰਦਾ ਹੈ। ਸਰਲ ਅਤੇ ਦਿਲ ਨੂੰ ਸੁਕੂਨ ਪਹੁੰਚਾਉਣ ਵਾਲਾ ਸੰਗੀਤ ਸੁਣਨ ਵਾਲਿਆਂ ਦੇ ਬਾਹਰਮੁਖੀ ਸ਼ਖਸੀਅਤ ਦਾ ਮਾਲਿਕ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜਦਕਿ ਓਪੇਰਾ ਪਸੰਦ ਕਰਨ ਵਾਲੇ ਲੋਕ ਜ਼ਿਆਦਾ ਕਲਪਨਾਸ਼ੀਲ ਹੁੰਦੇ ਹਨ। ਵਿਗਿਆਨੀਆਂ ਨੇ ਇਹ ਪਤਾ ਲਗਾਇਆ ਹੈ ਕਿ ਲੋਕਾਂ ਦੀ ਸੰਗੀਤ ਦੀ ਪਸੰਦ ਤੋਂ ਉਨ੍ਹਾਂ ਦੇ ਸ਼ਖਸੀਅਤ ਬਾਰੇ ਸਿਧਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਬ੍ਰੀਟੇਨ 'ਚ ਫ਼ਿਟਜ਼ਵਿਲਿਅਮ ਕਾਲਜ ਦੇ ਖੋਜਕਾਰਾਂ ਨੇ 20,000 ਲੋਕਾਂ 'ਤੇ ਆਨਲਾਇਨ ਇਹ ਜਾਂਚ ਕੀਤੀ। ਇਹਨਾਂ ਵਿਚੋਂ ਜ਼ਿਆਦਾਤਰ ਦੀ ਉਮਰ 22 ਤੋਂ ਜ਼ਿਆਦਾ ਸੀ। ਜਾਂਚ ਦੇ ਦੌਰਾਨ ਲੋਕਾਂ ਦੇ ਸਾਹਮਣੇ 25 ਵੱਖ - ਵੱਖ ਸ਼੍ਰੇਣੀਆਂ ਦਾ ਸੰਗੀਤ ਪੇਸ਼ ਕੀਤਾ ਗਿਆ। ਇਸ 'ਚ ਪਾਇਆ ਗਿਆ ਕਿ ਗਾਲੜੀ ਅਤੇ ਊਰਜਾਵਾਨ ਲੋਕਾਂ ਨੇ ਸਰਲ, ਆਰਾਮਦਾਇਕ ਅਤੇ ਬਿਨਾਂ ਅਖ਼ਰਾਂ ਵਾਲਾ ਸੰਗੀਤ ਸੁਣਨਾ ਪਸੰਦ ਕੀਤਾ।

‘ਸਾਇਕੋਲਾਜਿਕਲ ਸਾਇੰਸ’ ਰਸਾਲੇ 'ਚ ਪ੍ਰਕਾਸ਼ਿਤ ਇਸ ਜਾਂਚ ਦਾ ਸਿੱਟਾ ਇਹ ਹੈ ਕਿ ਕਿਸੇ ਵਿਅਕਤੀ ਦੇ ਸੰਗੀਤ ਦੀ ਪਸੰਦ ਨਾਲ ਤੁਸੀਂ ਉਸ ਦੇ ਸ਼ਖਸੀਅਤ ਦਾ ਅੰਦਾਜ਼ਾ ਲਗਾ ਸਕਦੇ ਹੋ। ਸਰਵੇਖਣ 'ਚ ਵਿਗਿਆਨੀਆਂ ਨੇ ਸੰਗੀਤ ਜ਼ਰੀਏ ਪੰਜ ਵੱਖ - ਵੱਖ ਤਰ੍ਹਾਂ ਦੀਆਂ ਸ਼ਖਸੀਅਤਾਂ ਦਾ ਅੰਦਾਜ਼ਾ ਲਗਾਇਆ।

ਖੋਜਕਾਰਾਂ ਦਾ ਕਹਿਣਾ ਹੈ ਕਿ ਜੋ ਲੋਕ ਜ਼ਿਆਦਾ ਖੁਲ੍ਹਾਪਣ ਪਸੰਦ ਕਰਦੇ ਹਨ, ਉਨ੍ਹਾਂ ਨੂੰ ਨਵੀਂ - ਨਵੀਂ ਚੀਜ਼ਾਂ ਸਿਖਣਾ ਪਸੰਦ ਹੈ ਅਤੇ ਉਹ ਨਵੇਂ ਤਜ਼ਰਬੇ ਦਾ ਲੁਤਫ਼ ਚੁਕਦੇ ਹਨ।  ਇਸ ਤੋਂ ਇਲਾਵਾ ਫ਼ੇਸਬੁਕ 'ਤੇ ਸੰਗੀਤ ਨਾਲ ਜੁਡ਼ੀ ਹਸਤੀਆਂ 'ਤੇ ਕੀਤੇ ਗਏ ਸਰਵੇਖਣ ਨਾਲ ਵੀ ਕਿਸੇ ਦੇ ਸ਼ਖਸੀਅਤ ਦਾ ਪਤਾ ਲਗਾਇਆ ਜਾ ਸਕਦਾ ਹੈ।