ਫ਼ੌਜ 'ਚ ਭਰਤੀ ਹੋਣ ਦਾ ਸੁਨਹਿਰੀ ਮੌਕਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

1072 ਹੈਡ ਕਾਂਸਟੇਬਲ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ

BSF

ਨਵੀਂ ਦਿੱਲੀ : ਸੀਮਾ ਸੁਰੱਖਿਆ ਫ਼ੌਜ (BSF) ਨੇ ਕਈ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਰਾਹੀਂ ਹੈਡ ਕਾਂਸਟੇਬਲ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਭਰਤੀ 'ਚ ਹੈਡ ਕਾਂਸਟੇਬਲ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਕੁਲ 1072 ਉਮੀਦਵਾਰਾਂ ਦੀ ਨਿਯੁਕਤੀ ਹੋਵੇਗੀ। ਚੁਣੇ ਜਾਣ ਵਾਲੇ ਉਮੀਦਵਾਰਾਂ ਦਾ ਪੇ-ਸਕੇਲ 25,500 ਤੋਂ 81,100 ਰੁਪਏ ਹੋਵੇਗਾ। ਇਨ੍ਹਾਂ ਅਹੁਦਿਆਂ 'ਚ ਹੈਡ ਕਾਂਸਟੇਬਲ ਰੇਡੀਓ ਆਪ੍ਰੇਟਰ ਲਈ 300 ਅਤੇ ਹੈਡ ਕਾਂਸਟੇਬਲ ਰੇਡੀਓ ਮੈਕੇਨਿਕ ਲਈ 772 ਅਹੁਦੇ ਰਾਖਵੇਂ ਹਨ।

ਬੇਨਤੀਕਰਤਾ ਦੀ ਉਮਰ ਜਨਰਲ ਵਰਗ ਲਈ 18 ਤੋਂ 25 ਸਾਲ ਤਕ ਹੈ। ਓ.ਬੀ.ਸੀ. ਲਏ 18 ਤੋਂ 28 ਸਾਲ ਤਕ ਅਤੇ ਐਸ.ਸੀ./ਐਸ.ਟੀ. ਲਈ 18 ਤੋਂ 30 ਸਾਲ ਤਕ ਹੈ। ਜਨਰਲ ਅਤੇ ਓ.ਬੀ.ਸੀ. ਵਰਗ ਦੇ ਬੇਨਤੀਕਰਤਾ ਨੂੰ 100 ਰੁਪਏ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਐਸ.ਸੀ.-ਐਸ.ਟੀ., ਮਹਿਲਾ ਅਤੇ ਸਾਬਕਾ ਸਰਵਿਸਮੈਨ ਉਮੀਦਵਾਰਾਂ ਨੂੰ ਫੀਸ ਨਹੀਂ ਦੇਣ ਪਵੇਗੀ। ਫੀਸ ਦਾ ਭੁਗਤਾਨ ਐਸਬੀਆਈ ਆਨਲਾਈਨ ਪੇਮੈਂਟ ਰਾਹੀਂ ਕਰਨੀ ਹੋਵੇਗੀ।

ਬੇਨਤੀਕਰਤਾ ਦੀ ਵਿਦਿਅਕ ਯੋਗਤਾ ਘੱਟੋ-ਘੱਟ 12ਵੀਂ ਹੋਣੀ ਲਾਜ਼ਮੀ ਹੈ। ਆਈ.ਟੀ.ਆਈ. ਵੀ ਲਾਜ਼ਮੀ ਹੈ। ਰੇਡੀਓ ਅਤੇ ਟੈਲੀਵਿਜ਼ਨ, ਇਲੈਕਟ੍ਰੋਨਿਕ 'ਚ ਆਈ.ਟੀ.ਆਈ., ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਜਾਂ ਪੀ.ਸੀ.ਐਮ. ਵਿਸ਼ੇ 'ਚ ਕੁਲ 60% ਅੰਕਾਂ ਨਾਲ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਉਮੀਦਾਵਾਰਾਂ ਦੀ ਚੋਣ ਸਭ ਤੋਂ ਪਹਿਲਾਂ ਲਿਖਤ ਪ੍ਰੀਖਿਆ ਦੇ ਆਧਾਰ 'ਤੇ ਹੋਵੇਗੀ। ਇਸ ਤੋਂ ਬਾਅਦ ਪੀ.ਈ.ਟੀ., ਪੀ.ਐਸ.ਟੀ. ਟੈਸਟ ਅਤੇ ਡਾਕੂਮੈਂਟੇਸ਼ਨ ਹੋਵੇਗਾ।

ਤੀਜੇ ਗੇੜ 'ਚ ਡੈਸਕ੍ਰਿਪਟਿਵ ਟੈਸਟ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਚੋਣ ਹੋਵੇਗੀ। ਉੁਮੀਦਵਾਰ ਆਨਲਾਈਨ ਸਾਈਟ http://bsf.nic.in 'ਤੇ ਆਵੇਦਨ ਕਰ ਸਕਦੇ ਹਨ। ਆਨਲਾਈਨ ਆਵੇਦਨ 14 ਮਈ 2019 ਤੋਂ ਸ਼ੁਰੂ ਹੋਵੇਗੀ ਅਤੇ ਅੰਤਮ ਮਿਤੀ 12 ਜੂਨ 2019 ਹੈ। ਲਿਖਤ ਪ੍ਰੀਖਿਆ ਦੀ ਮਿਤੀ 28 ਜੁਲਾਈ 2019 ਹੈ। ਭਰਤੀ ਤੋਂ ਬਾਅਦ ਚੋਣਵੇਂ ਉਮੀਦਵਾਰ ਦੀ ਨਿਯੁਕਤੀ ਦੇਸ਼ ਦੇ ਕਿਸੇ ਵੀ BSF ਕੇਂਦਰ 'ਚ ਹੋ ਸਕਦੀ ਹੈ।